ਲਓ ਮੁੱਖ ਮੰਤਰੀ ਨੂੰ ਪਹਿਲਾਂ ਝਟਕਾ

ਚੰਡੀਗੜ ਵਿਖੇ ਨਵਜੋਤ ਸਿੰਘ ਸਿੱਧੂ ਦੁਆਰਾਂ ਕਈ ਹਲਕਿਆ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ ਤਾ ਜੋ ਕਾਗਰਸ ਨੂੰ 2022 ਦੀਆ ਚੋਣਾ ਲਈ ਸਰਗਰਮ ਕੀਤਾ ਜਾ ਸਕੇ ਮੀਟਿੰਗ ਚ ਪਹੁੰਚੇ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਦੀਆ ਤਰੀਫ਼ਾਂ ਦੇ ਪੁੱਲ ਬੰਨ੍ਹੇ ਅਤੇ ਇਸ ਦੌਰਾਨ ਮੀਟਿੰਗ ਚ ਸਾਧੂ ਸਿੰਘ ਧਰਮਸੋਤ ਮਾਮਲੇ ਤੇ ਵੀ ਵਿਧਾਇਕਾਂ ਦੁਆਰਾਂ ਆਪਣਾ ਪੱਖ ਰੱਖਿਆਂ ਗਿਆ ਜਿਹਨਾ ਨੂੰ ਕਿ ਅੱਜ ਸੀ ਬੀ ਆਈ ਦੁਆਰਾਂ ਜਾਂਚ ਲਈ

ਨੋਟਿਸ ਜਾਰੀ ਹੋਇਆਂ ਹੈ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਹੋਇਆਂ ਵੱਖ ਵੱਖ ਵਿਧਾਇਕਾਂ ਨੇ ਆਖਿਆਂ ਕਿ ਕਾਨੂੰਨ ਆਮ ਲੋਕਾ ਅਤੇ ਮੰਤਰੀਆਂ ਵਾਸਤੇ ਇਕ ਬਰਾਬਰ ਹੈ ਅਜਿਹੇ ਵਿੱਚ ਗਲਤੀ ਕਰਨ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਆਖਿਆਂ ਕਿ ਸਾਡੇ ਦੇਸ਼ ਦੇ ਵਿੱਚ ਅਜਿਹਾ ਨਾ ਹੋਣ ਕਰਕੇ ਹੀ ਰਾਜਨੀਤੀ ਗੰਧਲ਼ੀ ਹੋ ਚੁੱਕੀ ਹੈ ਅਤੇ ਲੋਕ ਸਿਆਸੀ ਆਗੂਆਂ ਤੇ ਵਿਸ਼ਵਾਸ ਨਹੀ ਕਰ ਪਾਉਂਦੇ ਹਨ ਉਨ੍ਹਾਂ ਆਖਿਆਂ ਕਿ ਇਸ ਮਾਮਲੇ ਦੇ ਵਿੱਚ

ਸਰਕਾਰ ਨੂੰ ਜੇਕਰ ਕਿਸੇ ਵੀ ਤਰਾ ਦੀ ਜਾਂਚ ਕਰਨ ਦੀ ਲੋੜ ਹੈ ਤਾ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਨੂੰ ਡਰੋਪ ਕਰਨ ਦੀ ਵੀ ਜਰੂਰਤ ਹੈ ਤਾ ਡਰੋਪ ਵੀ ਕਰਨਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਵਿੱਚ ਲੋਕਾ ਦੇ ਮੁੱਖ ਮੁੱਦੇ ਜੋ ਕਿ ਪੈਡਿੰਗ ਪਏ ਹੋਏ ਹਨ ਉਨ੍ਹਾਂ ਨੂੰ ਉਭਾਰਨ ਅਤੇ ਹੱਲ ਕਰਨ ਵਾਸਤੇ ਵਿਚਾਰ ਚਰਚਾ ਕੀਤੀ ਗਈ ਹੈ ਉਨ੍ਹਾਂ ਆਖਿਆਂ ਕਿ ਪੰਜਾਬ ਚ 2022 ਦੀਆ ਚੋਣਾ ਕਾਗਰਸ ਪਾਰਟੀ ਪੂਰੇ ਉਤਸ਼ਾਹ ਨਾਲ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ