ਪਰੋਂਠਿਆਂ ਵਾਲੀ ਭੈਣ ਦੀ ਇਹ ਇੰਟਰਵਿਊ ਵੇਖ ਰੋ ਪਓਗੇ

ਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੀ ਮਹਿਲਾ ਦਾ ਨਾਮ ਵੀਨਾ ਰਾਣੀ ਹੈ ਜੋ ਕਿ ਅੰਮਿ੍ਰਤਸਰ ਵਿਖੇ ਪਰੋਂਠਿਆ ਦੀ ਰੇਹੜੀ ਲਗਾਉਂਦੀ ਹੈ ਅਤੇ ਆਪਣੇ ਘਰ ਦਾ ਗੁਜਾਰਾ ਕਰਦੀ ਹੈ ਗੱਲਬਾਤ ਕਰਦਿਆਂ ਹੋਇਆਂ ਵੀਨਾ ਰਾਣੀ ਨੇ ਦੱਸਿਆ ਕਿ ਉਸ ਦੀਆ ਚਾਰ ਬੇਟੀਆ ਹਨ ਪਰ ਘਰ ਦੇ ਵਿੱਚ ਬਹੁਤ ਹੀ

ਗਰੀਬੀ ਵਾਲੇ ਹਾਲਾਤ ਸਨ ਅਜਿਹੇ ਵਿੱਚ ਪਤੀ ਨਾ ਹੋਣ ਕਰਕੇ ਮੈ ਲੋਕਾ ਦਿਆਂ ਘਰ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਧੀਆ ਨੂੰ ਪਾਲ ਪੋਸ਼ ਕੇ ਵੱਡਾ ਕੀਤਾ ਉਨ੍ਹਾਂ ਦੱਸਿਆ ਕਿ ਫਿਰ ਜਦ ਮੇਰੀ ਧੀਆਂ ਵੱਡੀਆਂ ਹੋਈਆ ਤਾ ਮੈ ਲੋਕਾ ਦਿਆਂ ਘਰਾ ਚ ਕੰਮ ਕਰਨਾ ਛੱਡ ਕੇ ਖੁਦ ਦੀ ਰੇਹੜੀ ਲਗਾਉਣ ਲੱਗ ਪਈ ਅਤੇ ਬਹੁਤ ਮਿਹਨਤ ਕਰਕੇ ਆਪਣੀਆਂ ਤਿੰਨ ਵੱਡੀਆਂ ਧੀਆ ਦਾ ਵਿਆਹ ਕੀਤਾ ਪਰ ਫਿਰ ਲਾਕਡਾਊਨ ਦੌਰਾਨ

ਕੰਮ ਬੰਦ ਹੋਣ ਕਰਕੇ ਪਰੇਸ਼ਾਨੀ ਹੋਈ ਤਾ ਅਸੀ ਸ਼੍ਰੀ ਦਰਬਾਰ ਸਾਹਿਬ ਜਾ ਕੇ ਲੰਗਰ ਛਕਿਆ ਪਰ ਹੁਣ ਫਿਰ ਤੋ ਮੈ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਮੇਰਾ ਸਾਥ ਮੇਰੀ ਧੀ ਵੀ ਦਿੰਦੀ ਹੈ ਅਤੇ ਹੁਣ ਸਾਡਾ ਵਧੀਆਂ ਗੁਜਾਰਾ ਹੁੰਦਾ ਹੈ ਪਰ ਹਾਲੇ ਤੱਕ ਸਾਡੇ ਕੋਲ ਰਹਿਣ ਵਾਸਤੇ ਖੁਦ ਦਾ ਘਰ ਨਹੀ ਹੈ ਅਤੇ ਜੋ ਸੀ ਉਸ ਵਿੱਚੋਂ ਮੇਰੇ ਜੇਠ ਨੇ ਮੈਨੂੰ ਧੋਖੇ ਨਾਲ ਬਾਹਰ ਕੱਢ ਕੇ ਕਬਜਾ ਕੀਤਾ ਹੋਇਆਂ ਹੈ ਜਿਸ ਦੇ

ਚੱਲਦਿਆਂ ਸਾਨੂੰ ਕਿਰਾਏ ਤੇ ਰਹਿਣਾ ਪੈ ਰਿਹਾ ਹੈ ਉਨ੍ਹਾਂ ਆਖਿਆਂ ਕਿ ਉਨ੍ਹਾਂ ਦਾ ਮਿਹਨਤ ਦੇ ਵਿੱਚ ਹਮੇਸ਼ਾ ਤੋ ਯਕੀਨ ਰਿਹਾ ਹੈ ਅਤੇ ਉਨ੍ਹਾਂ ਦੀ ਹੋਰਾ ਮਹਿਲਾਵਾ ਨੂੰ ਵੀ ਅਪੀਲ ਹੈ ਕਿ ਕਦੇ ਵੀ ਹਿੰਮਤ ਹਾਰ ਕੇ ਨਹੀ ਬੈਠਣਾ ਚਾਹੀਦਾ ਹੈ ਬਲਕਿ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਮਿਹਨਤ ਕਰਨ ਵਾਲਿਆ ਦਾ ਸਾਥ ਖੁਦ ਪ੍ਰਮਾਤਮਾ ਆਪ ਦਿੰਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ