ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਭਲਕੇ ਕਰਵਾਉਣਗੇ ਰਜਿਸਟਰਡ ਮੈਰਿਜ!

0
212

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ, ਵਿਆਹ ਦੇ ਪਵਿੱਤਰ ਬੰਧਨ ‘ਚ ਬੱਝਣ ਤੋਂ ਪਹਿਲਾਂ ਵਿੱਕੀ ਕੌਸ਼ਲ ਤੇ ਕੈਟਰੀਨਾ ਰਜਿਸਟਰਡ ਮੈਰਿਜ ਕਰਵਾਉਣ ਜਾ ਰਹੇ ਹਨ, ਜਿਸ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਲੈ ਕੇ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਹਾਲਾਂਕਿ ਦੋਵਾਂ ਦੇ ਵਿਆਹ ਬਾਰੇ ਇਹ ਵੀ ਖ਼ਬਰਾਂ ਹਨ ਕਿ ਦੋਵਾਂ ਦੇ ਵਿਆਹ ਲਈ ਜਿਨ੍ਹਾਂ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ, ਉਨ੍ਹਾਂ ਲੋਕਾਂ ਲਈ ਖ਼ਾਸ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਦੱਸ ਦਈਏ ਕਿ ਕੈਟਰੀਨਾ ਕੈਫ ਨੂੰ ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਸਲਮਾਨ ਖ਼ਾਨ ਲੈ ਕੇ ਆਏ ਸਨ। ਪਹਿਲਾਂ ਕੈਟਰੀਨਾ ਕੈਫ ਦਾ ਨਾਂ ਸਲਮਾਨ ਖ਼ਾਨ ਨਾਲ ਜੋੜਿਆ ਜਾ ਰਿਹਾ ਸੀ ਅਤੇ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ‘ਤੇ ਆਈਆਂ ਸਨ ਪਰ ਹੁਣ ਕੈਟਰੀਨਾ ਕੈਫ ਜਲਦ ਹੀ ਵਿੱਕੀ ਕੌਸ਼ਲ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ । ਆਪਣੇ ਵਿਆਹ ਬਾਰੇ ਨਾਂ ਤਾਂ ਵਿੱਕੀ ਕੌਸ਼ਲ ਨੇ ਕੋਈ ਖੁਲਾਸਾ ਕੀਤਾ ਹੈ ਅਤੇ ਨਾਂ ਹੀ ਕੈਟਰੀਨਾ ਕੈਫ ਨੇ ਕੋਈ ਆਫੀਸ਼ੀਅਲ ਅਕਾਊਂਟ ਕੀਤੀ ਹੈ ਪਰ ਦੋਵੇਂ ਜਣੇ ਪਿਛਲੇ ਕਈ ਦਿਨਾਂ ਤੋਂ ਵਿਆਹ ਲਈ ਤਿਆਰੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਕੈਟਰੀਨਾ ਕੈਫ ਦੀ ਮਾਂ ਵੀ ਇੱਕ ਸ਼ਾਪਿੰਗ ਮਾਲ ‘ਚ ਖਰੀਦਦਾਰੀ ਕਰਦੀ ਹੋਈ ਨਜ਼ਰ ਆਈ ਸੀ।

ਇਸ ਦੇ ਨਾਲ ਹੀ ਗੱਲ ਕਰੀਏ ਵਿੱਕੀ ਕੌਸ਼ਲ ‘ਸਰਦਾਰ ਊਧਮ’ ਨਾਲ ਕਾਫੀ ਸੁਰਖੀਆਂ ਵਟੋਰੀਆਂ ਹਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਵਿੱਕੀ ਕੌਸ਼ਲ ਹੋਰ ਵੀ ਕਈ ਪ੍ਰਾਜੈਕਟਸ ‘ਤੇ ਵੀ ਕੰਮ ਕਰ ਰਹੇ ਹਨ। ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ ਹੈ।