ਸੀਮਾ ਪੂਨੀਆ ਨੇ ਕਮਲਪ੍ਰੀਤ ਕੌਰ ਤੇ ਉਠਾਏ ਸਵਾਲ

ਡਿਸਕਸ ਥ੍ਰੋੋਅਰ ਕਮਲਪ੍ਰੀਤ ਕੌਰ ਬੱਲ ਟੋਕੀਓ ਕੁਆਲੀਫਿਕੇਸ਼ਨ ਗੇੜ ‘ਚ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ‘ਚ ਪਹੁੰਚ ਗਈ, ਜਦਕਿ ਅਨੁਭਵੀ ਸੀਮਾ ਪੂਨੀਆ ਬਾਹਰ ਹੋ ਗਈ। 25 ਸਾਲਾ ਕਮਲਪ੍ਰੀਤ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਦਾ ਥ੍ਰੋਅ ਕੀਤਾ, ਜੋ ਕੁਆਲੀਫਿਕੇਸ਼ਨ ਮਾਰਕ ਵੀ ਸੀ। ਉਹ 64 ਮੀਟਰ ਜਾਂ ਇਸ ਤੋਂ ਵੱਧ ਥ੍ਰੋਅ ਕਰਨ ਵਾਲੀ ਕੁਆਲੀਫਿਕੇਸ਼ਨ ਵਿੱਚ ਸਿਖਰ ‘ਤੇ ਰਹਿਣ ਵਾਲੀ ਅਮਰੀਕਾ ਦੀ ਵੈਲਰੀ ਆਲਮੈਨ ਤੋਂ ਇਲਾਵਾ ਇਕਲੌਤੀ ਖਿਡਾਰੀ ਸੀ। ਫਾਈਨਲ 2 ਅਗਸਤ ਨੂੰ ਹੋਵੇਗਾ।


ਖਿਡਾਰਨ (ਸੀਮਾ ਪੂਨੀਆ) ਨੇ ਦੋਸ਼ ਲਗਾਇਆ ਕਿ ਇਸ ਸਿੱਖ ਲੜਕੀ ਕਮਲਪ੍ਰੀਤ ਦਾ ਟੈਸਟ ਕਰਾਇਆ ਤਾਂ ਜੋ ਪਤਾ ਲੱਗੇ ਕੇ ਸਚਾਈ ਕੀ ਆ, ਕਿਓਂਕਿ ਕੋਈ ਵੀ ਕੁੜੀ ਡਿਸਕਸ ਏਨੀ ਦੂਰ ਨੀ ਸੁੱਟ ਸਕਦੀ, ਇਸਤੋਂ ਬਾਦ ਓਲੰਪਿਕ ਖਿਡਾਰਨ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਹ ਆਰੋਪਾਂ ਤੋਂ ਬਾਦ ਮਾਨਸਿਕ ਤੌਰ ਤੇ ਪ੍ਰੇਸ਼ਾਨ ਫੀਲ ਕਰ ਰਹੀ ਆ, ਦੱਸ ਦੇਵਾ ਕੇ ਜਿਥੇ ਕਮਲ ਫਾਈਨਲ ਲਈ ਸਲੈਕਟ ਹੋ ਗਈ ਸੀ ਤਾਂ ਉਥੇ ਸੀਮਾ ਨੂੰ ਬਾਹਰ ਕਰ ਦਿੱਤਾ ਗਿਆ ਸੀ , ਜਿਸਤੋ ਬਾਦ ਸੀਮਾ ਨੇ ਇਸ ਸਿੱਖ ਕੁੜੀ ਤੇ ਦੋਸ਼ ਲਗਾਉਣੇ ਸ਼ੁਰੂ ਕੀਤੇ


ਕੇਪੀਐਸ ਗਿੱਲ ਨੇ ਪੰਜਾਬ ਦੀ ਜਵਾਨੀ ਦੇ ਨਾਲ ਨਾਲ ਪੰਜਾਬੀਆਂ ਨੂੰ ਖੇਡ ‘ਚੋਂ ਪਰ੍ਹਾਂ ਕਰਕੇ ਹਾਕੀ ਵੀ ਮਾਰ ਦਿੱਤੀ। ਉਜਾੜੇ ਪਾਉਣ ਵਾਲਾ ਹਰ ਥਾਂ ਉਜਾੜੇ ਪਾਈ ਗਿਆ। ਇਸ ਵਾਰ ਟੀਮ ‘ਚ ਪੰਜਾਬ ਤੋਂ ਗਿਆਰਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ, ਨਤੀਜੇ ਸਾਹਮਣੇ ਹਨ। ਟੀਮ ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪੁੱਜ ਗਈ ਹੈ


ਰਹਿੰਦੀ ਕਸਰ ਪੰਜਾਬ ਦੀ ਧੀ ਕਮਲਪ੍ਰੀਤ ਨੇ ਡਿਸਕਸ ਥਰੋਅ ਦੇ ਸਿਖਰਲੇ ਮੁਕਾਬਲਿਆਂ ‘ਚ ਪੁੱਜ ਕੇ ਪੂਰੀ ਕਰ ਦਿੱਤੀ। ਅੱਗੇ “ਕੌਰ” ਲਿਖਿਆ ਦੇਖ ਕੇ ਹਰ ਪੰਜਾਬੀ ਦਾ ਸੀਨਾ ਚੌੜਾ ਹੁੰਦਾ।


ਹਾਕਮਾਂ ਨੇ ਪੰਜਾਬ ਨੂੰ ਖਤਮ ਕਰਨ ਦੀ ਕੋਈ ਕਸਰ ਨੀ ਛੱਡੀ ਪਰ ਪੰਜਾਬ ਮੁੜ ਉੱਠ ਉੱਠ ਥਾਪੀਆਂ ਮਾਰਦਾ।


ਪੰਜਾਬ ਦੇ ਵਿੱਚ ਡੇਰੇਦਾਰਾਂ,ਅਖੌਤੀ ਪ੍ਰਚਾਰਕਾ , ਰਾਜਨੀਤਕ ਆਗੂਆ,ਰਾਜਨੀਤਕ ਪਾਰਟੀਆ, ਆਪੇ ਬਣੇ ਸਮਾਜ ਸੇਵਕਾਂ ਜਾ ਫੁਕਰੇ ਗਾਇਕਾ ਨੂੰ ਪ੍ਰਮੋਟ ਕਰਨ ਦੀ ਬਜਾਏ ਪੰਜਾਬ ਦਿਆਂ ਪਿੰਡਾ ਕਸਬਿਆ ਅਤੇ ਸ਼ਹਿਰਾ ਚ ਖੇਡ ਢਾਂਚਾ ਪ੍ਰਮੋਟ ਕਰਨ ਤੇ ਜੋਰ ਲਾਇਆ ਜਾਵੇ ਤਾਂ ਪੰਜਾਬ ਦੀ ਨੌਜਵਾਨੀ ਵਿਸ਼ਵ ਪੱਧਰ ਤੱਕ ਪੰਜਾਬ ਦੀ ਨੁਹਾਰ ਪਛਾਣ ਬਦਲ ਸਕਦੀ ਹੈ। ਕੈਨੇਡਾ ਵਰਗੇ ਮੁਲਕਾਂ ਵਿੱਚ ਵੀ ਪੰਜਾਬੀਆ ਦੀ ਸੰਘਣੀ ਵਸੋ ਵਾਲੇ ਸ਼ਹਿਰਾ ਜਿਵੇ ਬਰੈਂਪਟਨ ਤੇ ਸਰੀ ਹਨ ਵਿੱਚ ਵੀ ਖੇਡ ਢਾਂਚੇ ਨੂੰ ਉਸਾਰਨ ਦੀ ਮੰਗ ਜਰੂਰ ਹੋਣੀ ਚਾਹੀਦੀ ਹੈ ।


8 ਵਾਰ ਦੀ ਗੋਲਡ ਮੈਡਲਿਸਟ ਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਨੂੰ 3-1 ਨਾਲ ਹਰਾ 49 ਸਾਲਾਂ ਬਾਅਦ ਸੈਮੀ ਫਾਈਨਲ ਵਿੱਚ ਪਹੁੰਚਣ ਚ ਕਾਮਯਾਬੀ ਹਾਸਲ ਕੀਤੀ ਹੈ । ਭਾਰਤ ਵੱਲੋ ਦਿਲਪ੍ਰੀਤ ਸਿੰਘ ਨੇ (7 ਵੇਂ ਮਿੰਟ), ਗੁਰਜੰਟ ਸਿੰਘ ਨੇ (16 ਵੇਂ ਮਿੰਟ) ਅਤੇ ਹਾਰਦਿਕ ਸਿੰਘ ਨੇ (57 ਵੇਂ ਮਿੰਟ) ਚ ਤਿੰਨ ਗੋਲ ਕੀਤੇ ਸਨ । ਉਮੀਦ ਕਰਦੇ ਹਾਂ ਕਿ ਇਸ ਵਾਰ ਹਾਕੀ ਟੀਮ ਗੋਲਡ ਮੈਡਲ ਜਰੂਰ ਜਿੱਤਣ ਵਿੱਚ ਕਾਮਯਾਬ ਹੋਵੇਗੀ ।

ਪੰਜਾਬ ਦੀ ਧੀ ਕਮਲਪ੍ਰੀਤ ਕੌਰ ਟੋਕੀਓ ਉਲੰਪਿਕ ਵਿਖੇ ਡਿਸਕਸ ਥਰੋ ਦੇ ਫਾਈਨਲ ਵਿੱਚ ਪਹੁੰਚ ਗਈ ਹੈ , ਕਮਲਪ੍ਰੀਤ ਕੌਰ ਦਾ ਪਿੰਡ ਕਬਰਵਾਲਾ ,ਮੁਕਤਸਰ ਸਾਹਿਬ ਹੈ । ਕਮਲਪ੍ਰੀਤ ਕੌਰ ਅਜਿਹਾ ਕਰਨ ਵਾਲੀ ਭਾਰਤ ਤੋ ਪਹਿਲੀ ਮਹਿਲਾ ਏਥਲੀਟ ਹੈ । ਇੱਥੇ ਇਸ ਗੱਲ ਦਾ ਵੀ ਜਿਕਰ ਕਰਨਾ ਬਣਦਾ ਹੈ ਕਿ ਕੁੱਝ ਲੋਕ ਪੰਜਾਬੀਆਂ ਦੇ ਨੇਜੇ ਜਾਂ ਭਾਲੇ ਸੁੱਟਣ ਦੀ ਸਮਰਥਾ ਉਤੇ ਲਗਾਤਾਰ ਸਵਾਲ ਚੁੱਕ ਸੋਸ਼ਲ ਮੀਡੀਆ ਉਤੇ ਚਟਕਾਰੇ ਵੀ ਲੈ ਰਹੇ ਸਨ । ਵੈਸੇ ਮੇਹਨਤ ਕਰਨ ਵਾਲਿਆ ਵੱਲੋ ਹੀ ਇਤਿਹਾਸ ਰਚਿਆ ਜਾਂਦਾ ਹੈ ਅਤੇ ਉਹ ਹੀ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਹਨ। ਕਮਲਪ੍ਰੀਤ ਕੌਰ ਨੂੰ ਫਾਈਨਲ ਮੁਕਾਬਲੇ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ