ਦੇਖੋ ਖੇਡਣ ਦੀ ਉਮਰ ਚ ਕਿਹੜੇ ਹਾਲਾਤਾਂ ਚ ਭੈਣ-ਭਰਾ ਇਕੱਲਿਆਂ ਹੀ ਕਰ ਰਹੇ ਗੁਜ਼ਾਰਾ

ਸ਼ੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡਿਉਜ ਵਾਿੲਰਲ ਹੁੰਦੀਆਂ ਰਹਿੰਦੀਆਂ ਹਨ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਮਾਨਸਾ ਦੇ ਪਿੰਡ ਸਰਦੂਲਗੜ੍ਹ ਤੋ ਸਾਹਮਣੇ ਆਈ ਸੀ ਜਿਸ ਵਿੱਚ ਇਕ ਛੋਟੀ ਬੱਚੀ ਜਿਸ ਦਾ ਨਾਮ ਪੂਜਾ ਰਾਣੀ ਹੈ ਉਸ ਵੱਲੋ ਦੱਸਿਆ ਜਾਦਾ ਹੈ ਕਿ ਉਸ ਦੀ ਮਾਂ ਦੀ

ਦੋ ਸਾਲ ਪਹਿਲਾ ਮੌਤ ਹੋ ਚੁੱਕੀ ਹੈ ਅਤੇ ਕਰੀਬ 6-7 ਮਹੀਨੇ ਪਹਿਲਾ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਜਿਸ ਤੋ ਬਾਅਦ ਉਹ ਆਪਣੇ ਘਰ ਚ ਆਪਣੇ ਛੋਟੇ ਭਰਾ ਨਾਲ ਰਹਿੰਦੀ ਹੈ ਪਰ ਘਰ ਚ ਖਾਣ ਵਾਸਤੇ ਕੁਝ ਵੀ ਨਹੀ ਹੈ ਜਿਸ ਲਈ ਉਸ ਨੂੰ ਦਾਲਾ, ਲੂਣ, ਹਲਦੀ, ਸਿਲੰਡਰ ਸਮੇਤ ਸਾਰੀ ਜਰੂਰੀ ਸਮੱਗਰੀ ਦੀ ਲੋੜ ਹੈ ਤਾ ਜੋ ਉਹ ਅਤੇ ਉਸ ਦਾ ਭਰਾ ਰੋਟੀ ਖਾ ਸਕਣ ਉਕਤ ਬੱਚੀ ਦੀ ਇਹ ਵੀਡਿਉ ਵਾਿੲਰਲ ਹੋਣ ਤੋ

ਬਾਅਦ ਬਹੁਤ ਸਾਰੇ ਸਮਾਜਸੇਵੀ ਲੋਕ ਅਤੇ ਸੰਸਥਾਵਾ ਬੱਚੀ ਦੀ ਮਦਦ ਲਈ ਉਸ ਦੇ ਘਰ ਪਹੁੰਚੀਆਂ ਅਤੇ ਇਸ ਦੌਰਾਨ ਉਕਤ ਬੱਚੀ ਪੂਜਾ ਦੇ ਘਰ ਦੀ ਹਾਲਤ ਜੋ ਕਿ ਕਿਸੇ ਵੀ ਸਮੇ ਢਹਿਣ ਦੀ ਸਥਿਤੀ ਚ ਹੈ ਉਸ ਘਰ ਨੂੰ ਵੀ ਨਵਾ ਬਣਾ ਦੇਣ ਦੀ ਗੱਲ ਆਖੀ ਗਈ ਹੈ ਜਿਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਅਰਦਾਸ ਐੱਨ ਜੀ ਉ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬੱਚਿਆ ਸਬੰਧੀ ਕਿਸੇ ਨੇ ਫੋਨ ਤੇ

ਦੱਸਿਆ ਸੀ ਕਿ ਬੱਚੇ ਬਹੁਤ ਮੁਸ਼ਕਿਲ ਦੌਰ ਦਾ ਸਾਹਮਣਾ ਕਰ ਰਹੇ ਹਨ ਜਿਸ ਤੇ ਅਸੀ ਬੱਚਿਆ ਕੋਲ ਪੁੱਜੇ ਅਤੇ ਉਨ੍ਹਾਂ ਦੀ ਵੀਡਿਉ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜੋ ਕਿ ਬਹੁਤ ਜ਼ਿਆਦਾ ਵਾਿੲਰਲ ਹੋਈ ਅਤੇ ਲੋਕਾ ਦੇ ਬੱਚਿਆ ਦੀ ਮਦਦ ਲਈ ਫੋਨ ਆਉਣ ਲੱਗੇ ਅਤੇ ਹੁਣ ਸਾਡੇ ਕੋਲ ਇੰਨੇ ਪੈਸੇ ਆ ਚੁੱਕੇ ਹਨ ਲਿ ਬੱਚਿਆ ਲਈ

ਵਧੀਆਂ ਮਕਾਨ ਦੀ ਉਸਾਰੀ ਕੀਤੀ ਜਾ ਸਕੇ ਜਿਸ ਦੇ ਚੱਲਦਿਆਂ ਮਿਸਤਰੀ ਨਾਲ ਗੱਲ ਕਰਕੇ 1-2 ਦੇ ਵਿੱਚ ਵਿੱਚ ਹੀ ਨਵੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਉਨ੍ਹਾ ਦੱਸਿਆ ਕਿ ਬੱਚਿਆ ਲਈ ਰਾਸ਼ਨ ਦਾ ਪੱਕਾ ਪ੍ਰਬੰਧ ਕਰ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ