ਦਿਲਜੀਤ ਦੋਸਾਂਝ ਨੇ ਛੱਡੀ ਅਦਾਕਾਰੀ

ਅਦਾਕਾਰੀ ਨੂੰ ਛੱਡ ਦਿਲਜੀਤ ਦੋਸਾਂਝ ਨੇ ਇਸ ਖ਼ੇਤਰ ਨੂੰ ਦਿੱਤੀ ਪਹਿਲ, ਕਿਹਾ ‘100 ਪ੍ਰਤੀਸ਼ਤ ਕਰੋ ਇਹੀ ਕੰਮ’

ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ‘ਮੂਨ ਚਾਈਲਡ ਏਰਾ’ ਲਈ ਸੁਰਖੀਆਂ ‘ਚ ਹਨ। ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਐਲਬਮ ਹੋਰ ਐਲਬਮਾਂ ਤੋਂ ਵੱਖਰੀ ਹੋਵੇਗੀ ਅਤੇ ਇਹ ਕਾਫ਼ੀ ਖਾਸ ਵੀ ਹੋਵੇਗੀ। ਇਸ ਦੌਰਾਨ ਦਿਲਜੀਤ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਇੱਕ ਸੈਸ਼ਨ ਵੀ ਕੀਤਾ ਹੈ, ‘ਆਸਕ ਮੀ ਐਨੀਥਿੰਗ’।

ਦੱਸ ਦਈਏ ਕਿ ਇਸ ਸੈਸ਼ਨ ਦੌਰਾਨ ਉਸ ਦੇ ਪ੍ਰਸ਼ੰਸਕਾਂ ਨੇ ਬਹੁਤ ਸਾਰੇ ਸਵਾਲ ਪੁੱਛੇ, ਜਿਸ ਦਾ ਦਿਲਜੀਤ ਨੇ ਬਹੁਤ ਦਿਲਚਸਪ ਤਰੀਕੇ ਨਾਲ ਜਵਾਬ ਵੀ ਦਿੱਤਾ। ਸੈਸ਼ਨ ਦੌਰਾਨ ਇੱਕ ਪ੍ਰਸ਼ੰਸਕ ਨੇ ਦਿਲਜੀਤ ਨੂੰ ਪੁੱਛਿਆ ਕਿ ਤੁਹਾਡੀ ਨੈੱਟਵਰਥ ਕਿੰਨੀ ਹੈ? ਦਿਲਜੀਤ ਨੇ ਇਸ ਸਵਾਲ ਦਾ ਜਵਾਬ ਬੜੀ ਸਮਝਦਾਰੀ ਨਾਲ ਦੇਣ ਤੋਂ ਪਰਹੇਜ਼ ਕੀਤਾ ਅਤੇ ਸਿਰਫ਼ ਇਹੀ ਕਿਹਾ ਕਿ ਮੇਰੀ ਨੈੱਟਵਰਥ ਉਹੀ ਹੈ, ਜੋ ਇਸ ਸਮੇਂ ਮੇਰੇ ਅੰਦਰ ਚੱਲ ਰਹੀ ਹੈ। ਹਾਲਾਂਕਿ, ਇਸ ਦੇ ਤੁਰੰਤ ਬਾਅਦ ਜਦੋਂ ਇੱਕ ਪ੍ਰਸ਼ੰਸਕ ਨੇ ਉਸ ਨੂੰ ਪੁੱਛਿਆ ਕਿ ਇਸ ਲਾਈਵ ਸੈਸ਼ਨ ਦੌਰਾਨ ਉਨ੍ਹਾਂ ਕੋਲ ਕਿਹੜੀ ਕਾਰ ਹੈ, ਤਾਂ ਉਸ ਨੇ ਜਵਾਬ ਦਿੱਤਾ ‘ਕੋਈ ਨਹੀਂ’ ਯਾਨੀ ਮੇਰੇ ਕੋਲ ਕਾਰ ਨਹੀਂ ਹੈ।

ਆਸਕ ਮੀ ਐਨੀਥਿੰਗ’ ਸੈਸ਼ਨ ਦੌਰਾਨ ਫੈਨਸ ਨੇ ਦਿਲਜੀਤ ਦੋਸਾਂਝ ਨੂੰ ਹੋਰ ਵੀ ਕਈ ਮਜ਼ਾਕੀਆ ਸਵਾਲ ਕੀਤੇ। ਅਜਿਹਾ ਹੀ ਇੱਕ ਪਲ ਆਇਆ ਜਦੋਂ ਇੱਕ ਫੈਨ ਨੇ ਕਿਹਾ, ‘ਮੇਰਾ ਦਿਲਜੀਤ ਦੋਸਾਂਝ ਨਾਲ ਡਿਨਰ ਡੇਟ ‘ਤੇ ਜਾਣ ਦਾ ਸੁਫ਼ਨਾ ਹੈ।’ ਇਸ ਬੇਨਤੀ ਦਾ ਜਵਾਬ ਦਿੰਦਿਆਂ ਦਿਲਜੀਤ ਨੇ ਕਿਹਾ, ‘ਨਾਸ਼ਤਾ ਕਿਵੇਂ ਦਾ ਹੋਵੇਗਾ? ਇਹ ਦਿਨ ਦਾ ਮੇਰਾ ਪਸੰਦੀਦਾ ਭੋਜਨ ਹੈ। ਇਸ ਸੈਸ਼ਨ ਦੌਰਾਨ ਦਿਲਜੀਤ ਦੋਸਾਂਝ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਇਹ ਵੀ ਪੁੱਛਿਆ ਗਿਆ ਸੀ ਕਿ ਜੇ ਤੁਹਾਨੂੰ ਅਦਾਕਾਰੀ ਅਤੇ ਗਾਇਕੀ ‘ਚੋਂ ਕਿਸੇ ਇੱਕ ਨੂੰ ਚੁਣਨਾ ਪਿਆ ਤਾਂ ਤੁਸੀਂ ਕਿਸ ਦੀ ਚੋਣ ਕਰੋਗੇ? ਜਵਾਬ ‘ਚ ਦਿਲਜੀਤ ਨੇ ਕਿਹਾ, ‘100 ਪ੍ਰਤੀਸ਼ਤ ਗਾਉਣਾ।’

ਆਸਕ ਮੀ ਐਨੀਥਿੰਗ’ ਸੈਸ਼ਨ ਦੌਰਾਨ ਦਿਲਜੀਤ ਨੇ ਟ੍ਰੋਲਿੰਗ ਬਾਰੇ ਵੀ ਗੱਲ ਕੀਤੀ। ਦਰਅਸਲ, ਇੱਕ ਫੈਨ ਨੇ ਦਿਲਜੀਤ ਨੂੰ ਪੁੱਛਿਆ ਸੀ ਕਿ ਉਹ ਟ੍ਰੋਲਿੰਗ ਨਾਲ ਕਿਵੇਂ ਨਜਿੱਠਦਾ ਹੈ। ਇਸ ਦੇ ਜਵਾਬ ‘ਚ ਦਿਲਜੀਤ ਨੇ ਕਿਹਾ, ”ਸਾਨੂੰ ਇੱਕ ਦੂਜੇ ਦੇ ਪ੍ਰਤੀ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ।”