ਇੰਟਰਨੇਟ ਦੇ ਪਿਆਰ ਨੇ ਮਰਵਾਈ ਸਭ ਤੋ ਵੱਡੀ ਠੱਗੀ

ਜਸਪਾਲ ਜੀਤ ਕੌਰ ਜਿਸ ਦਾ ਪਿਛਲਾ ਪਿੰਡ ਪੱਤੋ ਖਾਈ ਸੀ ਛੋਟੀ ਉਮਰ ਦੇ ਵਿਚ ਹੀ ਫਿਲਪੀਨ ਜਾਕੇ ਵਸ ਗਈ ਆਪਣੇ ਮਾਂ ਪਿਓ ਦੇ ਨਾਲ ਓਥੇ ਪੜੀ ਕਾਲਜ ਕੀਤਾ ਅਤੇ ਆਪਣਾ ਬਿਜਨਿਸ ਸ਼ੁਰੂ ਕੀਤਾ ਪੈਸੇ ਦੇ ਲੈਣ ਦੇਣ ਅਤੇ ਸੋਨੇ ਦਾ ਇਸ ਦੋਰਾਨ ਜਸਪਾਲ ਜੀਤ ਦਾ ਵਿਆਹ ਹੋ ਜਾਂਦਾ ਇਕ ਬਚੀ ਵੀ ਜਨਮ ਲੈਂਦੀ ਹੈ ਪਰ ਕਿਸੇ ਕਾਰਨਾਂ ਕਰਕੇ ਜਸਪਾਲ ਜੀਤ ਦਾ ਆਪਣੇ ਪਤੀ ਨਾਲ ਤਲਾਕ ਹੋ ਜਾਂਦਾ ਹੈ |

ਜਿਹੜੀ ਬੇਟੀ ਸੀ ਓਹ ਜਸਪਾਲਜੀਤ ਨੇ ਹੀ ਰਖ ਲਈ ਓਸ ਤੋਂ ਬਾਹਦ ਜਸਪਾਲਜੀਤ ਆਪਣੇ ਕਾਰੋਬਾਰ ਵਿਚ ਲੱਗ ਗਈ ਕਿਤੇ ਕਿਤੇ ਜਦ ਵੇਹਲ ਮਿਲਦਾ ਤਾ ਸ਼ੋਸ਼ਲ ਮੀਡਿਆ ਵਰਤ ਲੈਂਦੀ ਸੀ ਜਿਸ ਵਿਚ ਮੁਖ ਤੌਰ ਤੇ ਫੇਸਬੁੱਕ ਵਰਤਦੀ ਸੀ ਇਸ ਦੋਰਾਨ ਇਸ ਫੇਸਬੁੱਕ ਤੇ ਇਸ ਦੀ ਮੁਲਾਕਾਰ ਮਲਕੀਤ ਸਿੰਘ ਢਾਂਡਾ ਪਿੰਡ ਹਰੀਕੇ ਜਿਲਾ ਸੰਗਰੂਰ ਨਾਲ ਹੋਇਆ ਜਿਹੜਾ ਇਸ ਨਾਲ ਚੈਟ ਕਰਦਾ ਰਿਹਾ ਜਿਸ ਨਾਲ ਇਹਨਾ ਦੀ ਨੇੜਤਾ ਵਧਦੀ ਗਈ |

ਫੇਰ ਇਕ ਦਿਨ ਆਇਆ ਮਲਕੀਤ ਨੇ ਪਿਆਰ ਦਾ ਇਜਹਾਰ ਕੀਤਾ ਅਤੇ ਕਿਹਾ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਕਿਓਂ ਕਿ ਉਦੋ ਤੱਕ ਗੱਲਾਂ ਕਰਦੇ ਕਰਦੇ ਇਹ ਪਤਾ ਲੱਗ ਚੁਕਾ ਸੀ ਕਿ ਇਹ ਅਸਾਮੀ ਮੋਟੀ ਹੈ ਭਾਵ ਜਸਪਾਲਜੀਤ ਕੋਲ ਪੈਸਾ ਟਕਾ ਕਾਫੀ ਹੈ

ਜਦੋਂ ਵਿਆਹ ਵਾਸਤੇ ਮਲਕੀਤ ਨੇ ਕਿਹਾ ਤਾਂ ਜਸਪਾਲ ਨੇ ਇਹ ਆਖ ਕੇ ਜਵਾਬ ਦੇ ਦਿੱਤਾ ਕਿ ਮੈਂ ਪਹਿਲਾਂ ਤਲਾਕਸ਼ੁਧਾ ਹਾਂ ਅਤੇ ਇਕ ਬੱਚੀ ਦੀ ਮਾਂ ਹਾਂ ਹੁਣ ਮੈਂ ਵਿਆਹ ਵਾਰੇ ਸੋਚ ਵੀ ਨਹੀ ਸਕਦੀ ਜਦੋ ਜਸਪਾਲ ਨੇ ਜਵਾਬ ਦੇ ਦਿਤਾ ਤਾਂ ਇਸ ਮਲਕੀਤ ਨੇ ਨਵਾਂ ਪੈਤਰਾ ਖੇਢਿਆ ਕਿ ਹਸਪਤਾਲ ਦਾਖਿਲ ਹੋ ਗਿਆ ਅਤੇ ਜਸਪਾਲ ਨੂ ਮਲਕੀਤ ਦੀ ਭੈਣ ਹਸਪਤਾਲ ਵਿਚੋਂ ਵੀਡੀਓ ਕਾਲ ਕਰਦੀ ਹੈ ਕਿ ਇਹ ਦੇਖ ਮੇਰਾ ਭਰਾ ਤੇਰੇ ਪੈਰ ਵਿਚ ਪਾਗਲ ਹੋਕੇ ਆਤਮ ਹੱਤਿਆ ਕਰਨ ਲੱਗਾ ਸੀ ਇਹ ਡ੍ਰਾਮਾ ਇਸ ਕਰਕੇ ਕੀਤਾ ਗਿਆ ਸੀ ਤਾਂ ਜੋ ਜਸਪਾਲ ਨੂ ਆਪਣੇ ਜਾਲ ਵਿਚ ਫਸਾਇਆ ਜਾ ਸਕੇ

ਇਹ ਦੇਖ ਕੇ ਜਸਪਾਲ ਦਾ ਮਨ ਪਿਘਲ ਗਿਆ ਅਤੇ ਓਹਨੇ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਮੇਰੇ ਨਾਲ ਇਸ ਤਰਾਂ ਕੋਈ ਪਿਆਰ ਕਰਦਾ ਹੈ ਅਤੇ ਓਹ ਕਹਿੰਦਾ ਇੰਡੀਆ ਆਕੇ ਮੇਰੇ ਨਾਲ ਵਿਆਹ ਕਰਵਾ ਤਾ ਜਸਪਾਲ ਦੇ ਪਿਤਾ ਨੇ ਕਿਹਾ ਧੀਏ ਹੁਣ ਸਾਰੀ ਉਮਰ ਤੂ ਇਸ ਤਰਾਂ ਥੋੜੀ ਰਹੇਗੀ ਜੇਕਰ ਕੋਈ ਇਨਾ ਪਿਆਰ ਕਰਦਾ ਹੈ ਤਾਂ ਤੈਨੂ ਵਿਆਹ ਕਰਵਾ ਲੈਣਾ ਚਾਹੀਦਾਂ ਹੈ | ਫੇਰ ਜਸਪਾਲ ਨੇ ਮਲਕੀਤ ਨੂ ਕਿਹਾ ਕਿ ਮੈਂ ਤਿਆਰ ਹਾਂ ਅਤੇ ਜਸਪਾਲ ਨੇ ਮਲਕੀਤ ਨੂ ਕਿਹਾ ਮੈ ਤੇਰੇ ਨਾਲ ਵਿਆਹ ਕਰਵਾਉਣ ਵਾਸਤੇ ਜਲਦੀ ਆ ਰਹੀ ਹਾਂ ਤਾ ਜਸਪਾਲ ਨੇ ਕਿਹਾ ਕਿ ਹੁਣ ਆਪਾਂ ਫਿਲਪੀਨ ਨਹੀ ਰਹਿਣਾ ਹੁਣ ਆਪਾਂ ਇੰਡੀਆ ਹੀ ਰਹਾਂਗੇ ਆਪਣੇ ਕੋਲ ਬਹੁਤ ਜਾਇਦਾਦ ਹੈ | ਜਸਪਾਲ ਨੇ ਮਲਕੀਤ ਨੂ ਕਿਹਾ ਕਿ ਮੇਰੇ ਕੋਲ ਦੋ ਘਰ ਨੇ ਦੁਕਾਨਾ ਨੇ ਇਹ ਸਭ ਮੇਰੇ ਨਾਮ ਨੇ ਇਹਨਾ ਨੂ ਛੱਡ ਕਿਵੇਂ ਆ ਜਾਵਾਂ ਤਾਂ ਮਲਕੀਤ ਨੇ ਕਿਹਾ ਇਹ ਸਭ ਵੇਚ ਦੇ ਆਪਾਂ ਕੀ ਕਰਨੇ ਨੇ ਜਸਪਾਲ ਦੀਆਂ ਅੱਖਾਂ ਤੇ ਇਸ਼ਕ ਦਾ ਐਸਾ ਪਰਦਾ ਪਿਆ ਕਿ ਓਹਨੇ ਇਕ ਸਾਲ ਦੇ ਵਿਚ ਵਿਚ ਸਾਰਾ ਕੁਝ ਵੇਚ ਵੱਟ ਦਿੱਤਾ ਆਪਣਾ