ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਖ਼ਬਰਾਂ ਇਨ੍ਹੀਂ ਦਿਨੀਂ ਮੀਡੀਆ ‘ਚ ਖੂਬ ਚਰਚਾ ‘ਚ ਹਨ। ਖ਼ਬਰਾਂ ਮੁਤਾਬਕ, ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ 9 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਨਿੱਜੀ ਜ਼ਿੰਦਗੀ ‘ਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੀ ਬਾਂਡਿੰਗ ਕਾਫ਼ੀ ਚੰਗੀ ਹੈ ਪਰ ਪ੍ਰੋਫੈਸ਼ਨਲ ਲਾਈਫ ‘ਚ ਕੈਟਰੀਨਾ ਵਿੱਕੀ ਤੋਂ ਕਾਫ਼ੀ ਅੱਗੇ ਹੈ। ਵਿੱਕੀ ਕੌਸ਼ਲ ਕੈਟਰੀਨਾ ਕੈਫ ਦੀ ਕਮਾਈ ਤੋਂ ਕਾਫ਼ੀ ਪਿੱਛੇ ਹਨ।
ਕੈਟਰੀਨਾ ਕੈਫ ਬਾਲੀਵੁੱਡ ਦੀ ਏ ਗ੍ਰੇਡ ਅਦਾਕਾਰਾ ਹੈ, ਜੋ ਇਕ ਫ਼ਿਲਮ ਲਈ 11 ਕਰੋੜ ਰੁਪਏ ਚਾਰਜ ਕਰਦੀ ਹੈ। ਉਹ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ‘ਚ ਆਉਂਦੀ ਹੈ। ਇੰਨਾ ਹੀ ਨਹੀਂ ਉਹ ਪੰਜ ਵਾਰ ਵਿਸ਼ਵ ਦੀ ਸਭ ਤੋਂ ਸੈਕਸੀ ਮਹਿਲਾ ਬਣ ਚੁੱਕੀ ਹੈ। ਫੋਰਬਸ ਮੈਗਜ਼ੀਨ ਅਨੁਸਾਰ, ਕੈਟਰੀਨਾ ਕੈਫ ਸਾਲ 2017 ਤੋਂ ਲਗਾਤਾਰ ਤਿੰਨ ਸਾਲਾਂ ਤਕ ਦੁਨੀਆ ਭਰ ਦੀਆਂ 100 ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਮਸ਼ਹੂਰ ਹਸਤੀਆਂ ‘ਚ ਸ਼ਾਮਲ ਹੈ। ਸਾਲ 2019 ‘ਚ ਉਸ ਦਾ ਸਥਾਨ 23ਵੇਂ ਨੰਬਰ ‘ਤੇ ਸੀ।
ਮੀਡੀਆ ਰਿਪੋਰਟਾਂ ਮੁਤਾਬਕ, ਕੈਟਰੀਨਾ ਕੈਫ ਸਾਲਾਨਾ 23.64 ਕਰੋੜ ਰੁਪਏ ਕਮਾਉਂਦੀ ਹੈ। ਉਹ ਇਕ ਬ੍ਰਾਂਡ ਐਂਡੋਰਸਮੈਂਟ ਲਈ 6-7 ਕਰੋੜ ਰੁਪਏ ਚਾਰਜ ਕਰਦੀ ਹੈ। ਕੁੱਲ ਮਿਲਾ ਕੇ ਕੈਟਰੀਨਾ ਕੈਫ ਕੋਲ 220 ਕਰੋੜ ਰੁਪਏ ਦੀ ਜਾਇਦਾਦ ਹੈ।
ਦੂਜੇ ਪਾਸੇ ਵਿੱਕੀ ਕੌਸ਼ਲ ਦੀ ਗੱਲ ਕਰੀਏ ਤਾਂ ਉਹ ਕਮਾਈ ਦੇ ਮਾਮਲੇ ‘ਚ ਕੈਟਰੀਨਾ ਕੈਫ ਤੋਂ ਕਾਫ਼ੀ ਪਿੱਛੇ ਨਜ਼ਰ ਆ ਰਹੇ ਹਨ ਪਰ ਉਸ ਨੇ ਆਪਣੀ ਮਿਹਨਤ ਨਾਲ ਇੰਡਸਟਰੀ ‘ਚ ਕਾਫ਼ੀ ਨਾਂ ਕਮਾਇਆ ਹੈ। ਵਿੱਕੀ ਕੌਸ਼ਲ ਨੈਸ਼ਨਲ ਐਵਾਰਡ ਵੀ ਜਿੱਤ ਚੁੱਕੇ ਹਨ। ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਵਿੱਕੀ ਇਕ ਫ਼ਿਲਮ ਲਈ 3-4 ਕਰੋੜ ਰੁਪਏ ਲੈਂਦੇ ਹਨ। ਵਿੱਕੀ ਕੌਸ਼ਲ ਨੂੰ 2019 ‘ਚ ਫੋਰਬਸ ਇੰਡੀਆ ਦੀਆਂ ਟਾਪ 100 ਮਸ਼ਹੂਰ ਹਸਤੀਆਂ ‘ਚ ਸ਼ਾਮਲ ਕੀਤਾ ਗਿਆ ਸੀ। ਉਸ ਦੀ ਕੁੱਲ ਜਾਇਦਾਦ 3 ਮਿਲੀਅਨ ਡਾਲਰ ਹੈ, ਜੋ ਲਗਭਗ 22 ਕਰੋੜ ਰੁਪਏ ਹੈ।
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਦੇ ਸਭ ਤੋਂ ਹੌਟ ਜੋੜਿਆਂ ‘ਚੋਂ ਇਕ ਹਨ। ਵਿੱਕੀ ਕੌਸ਼ਲ ਦੀ ਹਾਸੇ ਦੀ ਭਾਵਨਾ ਕਮਾਲ ਦੀ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਇਕ ਸੰਪੂਰਨ ਪਤੀ ਬਣ ਸਕਦਾ ਹੈ। ਇਸ ਕਾਰਨ ਕੈਟਰੀਨਾ ਦਾ ਦਿਲ ਵੀ ਉਸ ‘ਤੇ ਆ ਗਿਆ ਹੈ। ਪ੍ਰਸ਼ੰਸਕ ਹੁਣ ਇਸ ਜੋੜੀ ਨੂੰ ਜਲਦ ਤੋਂ ਜਲਦ ਵਿਆਹ ਵਾਲੇ ਜੋੜੇ ‘ਚ ਦੇਖਣਾ ਚਾਹੁੰਦੇ ਹਨ।