ਸਿੱਧੂ ਮੂਸੇ ਵਾਲਾ ਨੂੰ ਜੈਸਮੀਨ ਨੇ ਭੇਜੀ ਰੱਖੜੀ, ਗਾਇਕ ਨੇ ਕਿਹਾ ‘ਮੈਨੂੰ ਨਹੀਂ ਸੀ ਪਤਾ ਮੇਰੀਆਂ ਇੰਨੀਆਂ ਭੈਣਾਂ ਨੇ’

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਫੈਨਜ਼ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਗਾਇਕ ਨੂੰ ਲੋਕ ਦਿਲੋਂ ਪਿਆਰ ਕਰਦੇ ਹਨ। ਇਸ ਦਾ ਪੁਖਤਾ ਸਬੂਤ ਇੱਕ ਸ਼ਖਸ ਵੱਲੋਂ ਸਿੱਧੂ ਮੂਸੇ ਵਾਲਾ ਨੂੰ ਭੇਜੀ ਗਈ ਰੱਖੜੀ ਹੈ। ਦਰਅਸਲ ਰੱਖੜੀ ਦਾ ਤਿਓਹਾਰ ਆਉਣ ਵਾਲਾ ਹੈ ਤੇ ਇਸ ਮੌਕੇ ਜੈਸਮੀਨ ਨਾਮ ਦੀ ਇੱਕ ਫ਼ੈਨ ਨੇ ਸਿੱਧੂ ਮੂਸੇ ਵਾਲਾ ਨੂੰ ਆਪਣਾ ਭਰਾ ਮੰਨ ਕੇ ਉਸ ਨੂੰ ਰੱਖੜੀ ਭੇਜੀ ਹੈ।

ਜੈਸਮੀਨ ਵੱਲੋਂ ਭੇਜੇ ਇਸ ਪਿਆਰ ਨੂੰ ਸਿੱਧੂ ਮੂਸੇ ਵਾਲਾ ਨੇ ਫੈਨਜ਼ ਨਾਲ ਵੀ ਸ਼ੇਅਰ ਕੀਤਾ ਹੈ ਅਤੇ ਆਪਣੀ ਮੂੰਹ ਬੋਲੀ ਭੈਣ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਨੇ ਕਿਹਾ, “ਉਹ ਇਕੱਲੇ ਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀਆਂ ਇੰਨੀਆਂ ਭੈਣਾਂ ਵੀ ਹਨ।”


ਸਿੱਧੂ ਮੂਸੇ ਵਾਲਾ ਫਿਲਹਾਲ ਆਪਣੀ ਐਲਬਮ ‘ਮੂਸੇਟੇਪ’ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਇਸ ਪੂਰੀ ਐਲਬਮ ‘ਚ 30 ਗੀਤ ਹਨ, ਜਿਸ ਦੀਆਂ ਇੱਕ-ਇੱਕ ਕਰਕੇ ਸਿੱਧੂ ਮੂਸੇ ਵਾਲਾ ਵੀਡੀਓਜ਼ ਵੀ ਰਿਲੀਜ਼ ਕਰ ਰਿਹਾ ਹੈ। ‘So High’ ਗੀਤ ਤੋਂ ਬਾਅਦ ਇਸ ਪੰਜਾਬੀ ਸਿੰਗਰ ਨੇ ਅਜਿਹੀ ਉਡਾਣ ਭਰੀ ਕਿ ਮੁੜ ਕੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਹਾਲਾਂਕਿ ਸਿੱਧੂ ਮੂਸੇ ਵਾਲਾ ਸਭ ਤੋਂ ਵੱਧ ਵਿਵਾਦਾਂ ‘ਚ ਵੀ ਰਿਹਾ ਹੈ ਪਰ ਆਪਣੀ ਗਾਇਕੀ ਕਾਰਨ ਸਿੱਧੂ ਮੂਸੇ ਵਾਲਾ ਲੋਕਾਂ ਦੇ ਦਿਲਾਂ ‘ਚ ਹਮੇਸ਼ਾਂ ਹੀ ਹੈ।

ਦੱਸ ਦਈਏ ਕਿ ਐਲਬਮ ਦਾ ਪਹਿਲਾ ਟਰੈਕ 15 ਮਈ ਨੂੰ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ 2 ਮਹੀਨੇ ਹੋ ਗਏ ਹਨ ਜਦੋਂ ਮੂਸਟੈਪ ਨੇ ਦੁਨੀਆ ਭਰ ਦੇ ਸੰਗੀਤ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਹੁਣ ਸਭ ਇਸ ਦੇ ਆਖਰੀ ਟਰੈਕ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਲਈ ਪ੍ਰਸ਼ੰਸਕਾਂ ਨੂੰ ਉਡੀਕ ਵਧੇਰੇ ਸਮੇਂ ਤੱਕ ਨਹੀਂ ਕਰਨੀ ਪਵੇਗੀ।

ਦੱਸਣਯੋਗ ਹੈ ਕਿ ਸਿੱਧੂ ਮੂਸੇ ਵਾਲਾ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸਟੋਰੀ ਅਪਲੋਡ ਕੀਤੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਜੋਸ਼ ਭਰ ਦਿੱਤਾ ਹੈ। ਜਿਹੜੇ ਪ੍ਰਸ਼ੰਸਕ ਇਹ ਜਾਣ ਕੇ ਉਦਾਸ ਸੀ ਕਿ ‘ਮੂਸਟੈਪ’ ਖ਼ਤਮ ਹੋਣ ਜਾ ਰਹੀ ਹੈ ਉਨ੍ਹਾਂ ਨੂੰ ਇੱਕ ਵਾਰ ਫਿਰ ਸਿੱਧੂ ਨੇ ਖੁਸ਼ ਕਰ ਦਿੱਤਾ ਹੈ। ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨੂੰ 9 ਅਗਸਤ ਦੀ ਤਰੀਕ ਨੋਟ ਕਰਨ ਲਈ ਕਿਹਾ।

ਸਿੱਧੂ ਦੀ ਸਟੋਰੀ ਤੋਂ ਲੱਗ ਰਿਹਾ ਹੈ ਕਿ 9 ਅਗਸਤ ਨੂੰ ਕੁਝ ਵੱਡਾ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਇੱਕ ਸਵਾਲ-ਜਵਾਬ ਸੈਸ਼ਨ ‘ਚ ਇੱਕ ਪ੍ਰਸ਼ੰਸਕ ਨੇ ਸਿੱਧੂ ਮੂਸੇ ਵਾਲਾ ਨੂੰ ਪੁੱਛਿਆ ਸੀ ਕਿ ‘MooseTape’ ਖ਼ਤਮ ਹੋਣ ਜਾ ਰਹੀ ਹੈ ਪਰ ਸਿੱਧੂ ਨੇ ਜਵਾਬ ਦਿੱਤਾ ਕਿ ਇਸ ਦਾ ਹਾਲੇ ਅੰਤ ਨਹੀਂ ਹੋਇਆ। ਜਦੋਂ ਤੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਐਲਬਮ ਨੂੰ ਬੋਨਸ ਟਰੈਕਸ ਦੀ ਵਰਤੋਂ ਕਰਦਿਆਂ ਵਧਾਇਆ ਜਾ ਰਿਹਾ ਹੈ।
Sidhu Moose Wala ਨੂੰ ‘ਰੱਖੜੀ’ ਦਾ ਇਸ ਭੈਣ ਨੇ ਭੇਜਿਆ ਤੋਹਫਾ ਨਾਲ ਭੇਜੀ ਇਹ ਚਿੱਠੀ, ਫਿਰ ਮੂਸੇਵਾਲੇ ਨੇ ਲਾਈਵ ਹੋ ਦੇਖੋ ਫਿਰ ਕੀ ਕਿਹਾ