ਹਰਦੀਪ ਗਰੇਵਾਲ ਨੇ ਬਿਆਨ ਕੀਤੀ ‘ਸਖ਼ਤ ਮਿਹਨਤ’ ਦੀ ਕਹਾਣੀ, ਵੱਡੇ ਸਟਾਰਾਂ ਲਈ ਬਣੀ ਚੁਣੌਤੀ

ਪੰਜਾਬੀ ਗਾਇਕ ਹਰਦੀਪ ਗਰੇਵਾਲ ਜੋ ਕਿ ਸਾਲ 2017 ‘ਚ ਗਾਇਬ ਰਹੇ ਸੀ। ਪਿਛਲੇ ਕਾਫ਼ੀ ਸਮੇਂ ਤੋਂ ਹਰਦੀਪ ਗਰੇਵਾਲ ਨੇ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਸੀ ਪਰ ਇੰਨੀਂ ਦਿਨੀਂ ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਤੁਣਕਾ-ਤੁਣਕਾ’ ਨੂੰ ਲੈ ਕੇ ਕਾਫ਼ੀ ਉਤਸੁਕ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਦਾ ਨਵਾਂ ਵੀਡੀਓ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਆਪਣੀ ਫ਼ਿਲਮ ‘ਤੁਣਕਾ ਤੁਣਕਾ’ ਦੇ ਸਫ਼ਰ ਨੂੰ ਬਿਆਨ ਕੀਤਾ ਹੈ।

ਉਨ੍ਹਾਂ ਨੇ ‘The Transformation’ ਟਾਈਟਲ ਹੇਠ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਹਰਦੀਪ ਗਰੇਵਾਲ ਨੇ ਦੱਸਿਆ ਹੈ ਕਿਉਂ ਉਹ ਸਾਲ 2017 ‘ਚ ਗਾਇਬ ਰਹੇ ਸਨ। ਹਰਦੀਪ ਗਰੇਵਾਲ ਨੇ ਦੱਸਿਆ ਹੈ ਕਿਵੇਂ ਉਨ੍ਹਾਂ ਨੇ ਰੋਟੀ ਖਾਣੀ ਛੱਡ ਦਿੱਤੀ ਸੀ ਅਤੇ ਆਪਣੇ ਸਰੀਰ ਨੂੰ ਖ਼ਤਮ ਕੀਤਾ ਕਿਉਂਕਿ ਇਸ ਫ਼ਿਲਮ ‘ਚ ਉਹ ਕੈਂਸਰ ਪੀੜਤ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਉਨ੍ਹਾਂ ਦੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਹਰਦੀਪ ਗਰੇਵਾਲ ਦੇ ਫ਼ਿਲਮੀ ਸਫਰ ਬਾਰੇ ਵੀ ਜਾਣ ਸਕੋਗੇ।

ਦੱਸ ਦਈਏ ਕਿ ਹਰਦੀਪ ਗਰੇਵਾਲ ਇਕ ਅਜਿਹਾ ਕਲਾਕਾਰ ਹੈ, ਜੋ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ। ਹਰਦੀਪ ਗਰੇਵਾਲ ਦੇ ਗਾਣੇ ਹਮੇਸ਼ਾਂ ਹੀ ਮੋਟੀਵੇਟ ਕਰਦੇ ਹਨ ਪਰ ਹੁਣ ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਡੈਬਿਊ ਫ਼ਿਲਮ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦੇਣ ਵਾਲੇ ਹਨ।

ਕੁਝ ਸਮੇਂ ਪਹਿਲਾਂ ਹੀ ਹਰਦੀਪ ਗਰੇਵਾਲ ਨੇ ਆਪਣੀਆਂ ਕੁਝ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ‘ਚ ਉਨ੍ਹਾਂ ਨੇ ਵੱਡਾ ਬਾਡੀ ਟ੍ਰਾਂਸਫੋਰਮੇਸ਼ਨ ਕੀਤਾ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਇਹ ਵੱਡਾ ਟ੍ਰਾਂਸਫੋਰਮੇਸ਼ਨ ਨੇ ਹਰਦੀਪ ਗਰੇਵਾਲ ਨੇ ਆਪਣੀ ਫ਼ਿਲਮ ‘ਤੁਣਕਾ ਤੁਣਕਾ’ ਲਈ ਕੀਤਾ। ਇਸ ਫ਼ਿਲਮ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਉਨ੍ਹਾਂ ਨੇ ਆਪਣੇ ਸਰੀਰ ‘ਚ ਇਹ ਬਦਲਾਅ ਲਿਆਉਣ ਲਈ ਦਿਨ-ਰਾਤ ਇਕ ਕੀਤਾ, ਜਿਸ ਦੇ ਸਦਕਾ ਉਨ੍ਹਾਂ ਨੇ ਇੰਨਾਂ ਵੱਡਾ ਟ੍ਰਾਂਸਫੋਰਮੇਸ਼ਨ ਕੀਤਾ।

ਦੱਸਣਯੋਗ ਹੈ ਕਿ ਹਰ ਇੱਕ ਨੂੰ ਪ੍ਰੇਰਣਾ ਦੇਣ ਵਾਲੀ ਫ਼ਿਲਮ ‘ਤੁਣਕਾ ਤੁਣਕਾ’ 5 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮਾਘਰਾਂ ‘ਚ ਮੁੜ ਤੋਂ ਰੌਣਕ ਪਰਤਣ ਜਾ ਰਹੀ ਹੈ। ਤਾਲਾਬੰਦੀ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ‘ਤੁਣਕਾ ਤੁਣਕਾ’ ਹੋਵੇਗੀ।