ਪੰਜਾਬ ’ਚ ਕਿਸਾਨਾਂ ਨੇ ਮੇਰੀ ਕਾਰ ’ਤੇ ਹ ਮ ਲਾ ਕੀਤਾ – ਕੰਗਨਾ ਰਣੌਤ

0
237

ਚੰਡੀਗੜ੍ਹ, 3 ਦਸੰਬਰ – ਕਿਸਾਨਾਂ ਨੂੰ ਬਾਰੇ ਮਾੜੇ ਸ਼ਬਦ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਅੱਜ ਕਿਸਾਨਾਂ ਨੇ ਕੀਰਤਪੁਰ ਸਾਹਿਬ ਕੋਲ ਬੁੰਗਾ ਸਾਹਿਬ ਨੇੜੇ ਘੇਰ ਲਿਆ। ਕਿਸਾਨਾਂ ‘ਚ ਬਹੁ ਗਿਣਤੀ ਬੀਬੀਆਂ ਵੀ ਹਨ। ਅਦਾਕਾਰਾ ਵਾਈ ਸੁਰੱਖਿਆ ਘੇਰੇ ਨਾਲ ਜਾ ਰਹੀ ਸੀ ਕਿ ਕਿਸਾਨ ਨੂੰ ਇਸ ਦੀ ਭਿਣਕ ਲੱਗ ਗਈ। ਉਨ੍ਹਾਂ ਨੇ ਉਸ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲੀਸ ਵਾਲੇ ਕਿਸਾਨਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆਏ। ਅਦਾਕਾਰਾ ਕੰਗਨਾ ਰਣੌਤ ਇਸ ਬਾਰੇ ਇੰਸਟਾਗ੍ਰਾਮ ‘ਤੇ ਲਿਖਿਆ, ‘ਜਦੋਂ ਮੈਂ ਪੰਜਾਬ ‘ਚ ਦਾਖਲ ਹੋਈ ਤਾਂ ਭੀੜ ਨੇ ਮੇਰੀ ਕਾਰ ‘ਤੇ ਹ ਮ ਲਾ ਕਰ ਦਿੱਤਾ। ਉਹ ਕਹਿ ਰਹੇ ਹਨ ਕਿ ਉਹ ਕਿਸਾਨ ਹਨ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਪੰਜਾਬ ਦੀਆਂ ਕਿਸਾਨ ਬੀਬੀਆਂ ਤੋਂ ਮੁਆਫੀ ਮੰਗ ਲਈ ਹੈ। ਇਸ ਦੌਰਾਨ ਦੀ ਇਕ ਵੀਡੀਓ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸਾਂਝੀ ਕੀਤੀ ਹੈ, ਜਿਸ ‘ਚ ਉਹ ਮੁਆਫ਼ੀ ਮੰਗਦੀ ਹੋਈ ਨਜ਼ਰ ਆ ਰਹੀ ਹੈ।

ਕਿਸਾਨਾਂ ਨੂੰ ਬਾਰੇ ਮਾੜੇ ਸ਼ਬਦ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਅੱਜ ਕਿਸਾਨਾਂ ਨੇ ਕੀਰਤਪੁਰ ਸਾਹਿਬ ਕੋਲ ਬੁੰਗਾ ਸਾਹਿਬ ਨੇੜੇ ਘੇਰ ਲਿਆ। ਕਿਸਾਨਾਂ ‘ਚ ਬਹੁ ਗਿਣਤੀ ਬੀਬੀਆਂ ਵੀ ਹਨ। ਅਦਾਕਾਰਾ ਵਾਈ ਸੁਰੱਖਿਆ ਘੇਰੇ ਨਾਲ ਜਾ ਰਹੀ ਸੀ ਕਿ ਕਿਸਾਨ ਨੂੰ ਇਸ ਦੀ ਭਿਣਕ ਲੱਗ ਗਈ। ਉਨ੍ਹਾਂ ਨੇ ਉਸ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਪੁਲੀਸ ਵਾਲੇ ਕਿਸਾਨਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆਏ। ਅਦਾਕਾਰਾ ਕੰਗਨਾ ਰਣੌਤ ਇਸ ਬਾਰੇ ਇੰਸਟਾਗ੍ਰਾਮ ‘ਤੇ ਲਿਖਿਆ, ‘ਜਦੋਂ ਮੈਂ ਪੰਜਾਬ ‘ਚ ਦਾਖਲ ਹੋਈ ਤਾਂ ਭੀੜ ਨੇ ਮੇਰੀ ਕਾਰ ‘ਤੇ ਹ ਮ ਲਾ ਕਰ ਦਿੱਤਾ। ਉਹ ਕਹਿ ਰਹੇ ਹਨ ਕਿ ਉਹ ਕਿਸਾਨ ਹਨ

ਦੱਸ ਦਈਏ ਕਿ ਕੰਗਨਾ ਰਣੌਤ ਹਿਮਾਚਲ ਤੋਂ ਫਲਾਈਟ ਕੈਂਸਲ ਹੋਣ ਕਾਰਨ ਪੰਜਾਬ ਪਹੁੰਚੀ ਸੀ। ਇਸ ਦੌਰਾਨ ਜਦੋਂ ਕਿਸਾਨਾਂ ਨੂੰ ਭਣਕ ਲੱਗੀ ਤਾਂ ਉਨ੍ਹਾਂ ਨੇ ਚੰਡੀਗੜ੍ਹ-ਊਨਾ ਹਾਈਵੇ ‘ਤੇ ਜਾਮ ਲਗਾ ਦਿੱਤਾ ਅਤੇ ਮਹਿਲਾ ਕਿਸਾਨ ਬੀਬੀਆਂ ਨੇ ਕੰਗਨਾ ਰਣੌਤ ਦੀ ਕਾਰ ਨੂੰ ਘੇਰਾ ਪਾ ਲਿਆ। ਮਹਿਲਾ ਕਿਸਾਨ ਬੀਬੀਆਂ ਨੇ ਕੰਗਨਾ ਰਣੌਤ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਅਤੇ ਕੰਗਨਾ ਤੋਂ ਮੁਆਫੀ ਦੀ ਮੰਗ ਕੀਤੀ।

ਕੰਗਨਾ ਰਣੌਤ ਨੇ ਆਪਣਾ ਵਧਦਾ ਵਿਰੋਧ ਵੇਖ ਕੇ ਕਾਰ ਦਾ ਸ਼ੀਸ਼ਾ ਖੋਲ੍ਹਿਆ ਅਤੇ ਕਿਸਾਨ ਬੀਬੀਆਂ ਤੋਂ ਮੁਆਫ਼ੀ ਮੰਗੀ। ਇਸ ਦੇ ਨਾਲ ਹੀ ਕੰਗਨਾ ਨੇ ਕਿਸਾਨ ਬੀਬੀਆਂ ਨੂੰ ਕਿਹਾ ਕਿ ਮੈਂ ਤਾਂ ਤੁਹਾਨੂੰ ਕੁਝ ਬੋਲਿਆ ਹੀ ਨਹੀਂ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਕੰਗਨਾ ਰਣੌਤ ਦੀ ਕਾਰ ਨੂੰ ਅੱਗੇ ਨਿਕਲਣ ਦਿੱਤਾ।