ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਮਨਜਿੰਦਰ ਸਿਰਸਾ ਦਾ ਕੰਗਨਾ ਬਾਰੇ ਬਿਆਨ..

0
130

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਭਾਜਪਾ ’ਚ ਸ਼ਾਮਲ ਹੋ ਗਏ ਹਨ। ਮਨਜਿੰਦਰ ਸਿੰਘ ਸਿਰਸਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਐੱਫ. ਆਈ. ਆਰ. ਦਰਜ ਕਰਵਾਈ ਸੀ।

ਹੁਣ ਜਦੋਂ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ ਤਾਂ ਲੋਕ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਕੀ ਹੁਣ ਵੀ ਉਹ ਕੰਗਨਾ ਨੂੰ ਜੇਲ੍ਹ ਭੇਜਣਗੇ? ਦੱਸ ਦੇਈਏ ਕਿ ਇਹ ਸਵਾਲ ਇਕ ਟਵਿਟਰ ਯੂਜ਼ਰ ਨੇ ਉਨ੍ਹਾਂ ਕੋਲੋਂ ਪੁੱਛਿਆ ਹੈ।

ਇਸ ਸਵਾਲ ਦੇ ਜਵਾਬ ’ਚ ਮਨਜਿੰਦਰ ਸਿਰਸਾ ਲਿਖਦੇ ਹਨ, ‘ਕੰਗਨਾ ਨੇ ਸਾਡੇ ਪੂਰੇ ਭਾਈਚਾਰੇ ਨੂੰ ਬਦਨਾਮ ਕੀਤਾ ਹੈ। ਉਸ ਨੇ ਨਫ਼ਰਤੀ ਭਾਵਨਾ ਨਾਲ ਸਿੱਖਾਂ ਨੂੰ ਦੇਸ਼-ਵਿਰੋਧੀ ਦੱਸਿਆ ਹੈ। ਮੇਰੀ ਉਸ ਦੇ ਖ਼ਿਲਾਫ਼ ਜੰਗ ਕਿਸੇ ਵੀ ਰਾਜਨੀਤਕ ਲਾਭ ਤੋਂ ਉੱਪਰ ਹੈ।’

ਉਨ੍ਹਾਂ ਅੱਗੇ ਕਿਹਾ, ‘ਮੇਰਾ ਜ਼ਿੰਦਗੀ ਦਾ ਮਕਸਦ ਖ਼ਤਮ ਹੋ ਜਾਵੇਗਾ, ਜੇਕਰ ਅਜਿਹੇ ਲੋਕਾਂ ਨੂੰ ਮੈਂ ਇੰਝ ਹੀ ਜਾਣ ਦਿੱਤਾ ਤੇ ਅਜਿਹਾ ਕਦੇ ਨਹੀਂ ਹੋਵੇਗਾ।’

ਚੰਡੀਗੜ੍ਹ, 3 ਦਸੰਬਰ – ਕਿਸਾਨਾਂ ਨੂੰ ਬਾਰੇ ਮਾੜੇ ਸ਼ਬਦ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਅੱਜ ਕਿਸਾਨਾਂ ਨੇ ਕੀਰਤਪੁਰ ਸਾਹਿਬ ਕੋਲ ਬੁੰਗਾ ਸਾਹਿਬ ਨੇੜੇ ਘੇਰ ਲਿਆ। ਕਿਸਾਨਾਂ ‘ਚ ਬਹੁ ਗਿਣਤੀ ਬੀਬੀਆਂ ਵੀ ਹਨ। ਅਦਾਕਾਰਾ ਵਾਈ ਸੁਰੱਖਿਆ ਘੇਰੇ ਨਾਲ ਜਾ ਰਹੀ ਸੀ ਕਿ ਕਿਸਾਨ ਨੂੰ ਇਸ ਦੀ ਭਿਣਕ ਲੱਗ ਗਈ। ਉਨ੍ਹਾਂ ਨੇ ਉਸ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲੀਸ ਵਾਲੇ ਕਿਸਾਨਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆਏ। ਅਦਾਕਾਰਾ ਕੰਗਨਾ ਰਣੌਤ ਇਸ ਬਾਰੇ ਇੰਸਟਾਗ੍ਰਾਮ ‘ਤੇ ਲਿਖਿਆ, ‘ਜਦੋਂ ਮੈਂ ਪੰਜਾਬ ‘ਚ ਦਾਖਲ ਹੋਈ ਤਾਂ ਭੀੜ ਨੇ ਮੇਰੀ ਕਾਰ ‘ਤੇ ਹ ਮ ਲਾ ਕਰ ਦਿੱਤਾ। ਉਹ ਕਹਿ ਰਹੇ ਹਨ ਕਿ ਉਹ ਕਿਸਾਨ ਹਨ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਪੰਜਾਬ ਦੀਆਂ ਕਿਸਾਨ ਬੀਬੀਆਂ ਤੋਂ ਮੁਆਫੀ ਮੰਗ ਲਈ ਹੈ। ਇਸ ਦੌਰਾਨ ਦੀ ਇਕ ਵੀਡੀਓ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸਾਂਝੀ ਕੀਤੀ ਹੈ, ਜਿਸ ‘ਚ ਉਹ ਮੁਆਫ਼ੀ ਮੰਗਦੀ ਹੋਈ ਨਜ਼ਰ ਆ ਰਹੀ ਹੈ।

ਕਿਸਾਨਾਂ ਨੂੰ ਬਾਰੇ ਮਾੜੇ ਸ਼ਬਦ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਅੱਜ ਕਿਸਾਨਾਂ ਨੇ ਕੀਰਤਪੁਰ ਸਾਹਿਬ ਕੋਲ ਬੁੰਗਾ ਸਾਹਿਬ ਨੇੜੇ ਘੇਰ ਲਿਆ। ਕਿਸਾਨਾਂ ‘ਚ ਬਹੁ ਗਿਣਤੀ ਬੀਬੀਆਂ ਵੀ ਹਨ। ਅਦਾਕਾਰਾ ਵਾਈ ਸੁਰੱਖਿਆ ਘੇਰੇ ਨਾਲ ਜਾ ਰਹੀ ਸੀ ਕਿ ਕਿਸਾਨ ਨੂੰ ਇਸ ਦੀ ਭਿਣਕ ਲੱਗ ਗਈ। ਉਨ੍ਹਾਂ ਨੇ ਉਸ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਪੁਲੀਸ ਵਾਲੇ ਕਿਸਾਨਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆਏ। ਅਦਾਕਾਰਾ ਕੰਗਨਾ ਰਣੌਤ ਇਸ ਬਾਰੇ ਇੰਸਟਾਗ੍ਰਾਮ ‘ਤੇ ਲਿਖਿਆ, ‘ਜਦੋਂ ਮੈਂ ਪੰਜਾਬ ‘ਚ ਦਾਖਲ ਹੋਈ ਤਾਂ ਭੀੜ ਨੇ ਮੇਰੀ ਕਾਰ ‘ਤੇ ਹ ਮ ਲਾ ਕਰ ਦਿੱਤਾ। ਉਹ ਕਹਿ ਰਹੇ ਹਨ ਕਿ ਉਹ ਕਿਸਾਨ ਹਨ

ਦੱਸ ਦਈਏ ਕਿ ਕੰਗਨਾ ਰਣੌਤ ਹਿਮਾਚਲ ਤੋਂ ਫਲਾਈਟ ਕੈਂਸਲ ਹੋਣ ਕਾਰਨ ਪੰਜਾਬ ਪਹੁੰਚੀ ਸੀ। ਇਸ ਦੌਰਾਨ ਜਦੋਂ ਕਿਸਾਨਾਂ ਨੂੰ ਭਣਕ ਲੱਗੀ ਤਾਂ ਉਨ੍ਹਾਂ ਨੇ ਚੰਡੀਗੜ੍ਹ-ਊਨਾ ਹਾਈਵੇ ‘ਤੇ ਜਾਮ ਲਗਾ ਦਿੱਤਾ ਅਤੇ ਮਹਿਲਾ ਕਿਸਾਨ ਬੀਬੀਆਂ ਨੇ ਕੰਗਨਾ ਰਣੌਤ ਦੀ ਕਾਰ ਨੂੰ ਘੇਰਾ ਪਾ ਲਿਆ। ਮਹਿਲਾ ਕਿਸਾਨ ਬੀਬੀਆਂ ਨੇ ਕੰਗਨਾ ਰਣੌਤ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਅਤੇ ਕੰਗਨਾ ਤੋਂ ਮੁਆਫੀ ਦੀ ਮੰਗ ਕੀਤੀ।

ਕੰਗਨਾ ਰਣੌਤ ਨੇ ਆਪਣਾ ਵਧਦਾ ਵਿਰੋਧ ਵੇਖ ਕੇ ਕਾਰ ਦਾ ਸ਼ੀਸ਼ਾ ਖੋਲ੍ਹਿਆ ਅਤੇ ਕਿਸਾਨ ਬੀਬੀਆਂ ਤੋਂ ਮੁਆਫ਼ੀ ਮੰਗੀ। ਇਸ ਦੇ ਨਾਲ ਹੀ ਕੰਗਨਾ ਨੇ ਕਿਸਾਨ ਬੀਬੀਆਂ ਨੂੰ ਕਿਹਾ ਕਿ ਮੈਂ ਤਾਂ ਤੁਹਾਨੂੰ ਕੁਝ ਬੋਲਿਆ ਹੀ ਨਹੀਂ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਕੰਗਨਾ ਰਣੌਤ ਦੀ ਕਾਰ ਨੂੰ ਅੱਗੇ ਨਿਕਲਣ ਦਿੱਤਾ।