Breaking News
Home / Punjab / ਜੱਸੀ ਜਸਰਾਜ ਨੇ ਕੀਤਾ ਸਿੱਧੂ ਮੂਸੇ ਵਾਲਾ ’ਤੇ ਵਿਅੰਗ

ਜੱਸੀ ਜਸਰਾਜ ਨੇ ਕੀਤਾ ਸਿੱਧੂ ਮੂਸੇ ਵਾਲਾ ’ਤੇ ਵਿਅੰਗ

ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਨੇ ਜਦੋਂ ਤੋਂ ਰਾਜਨੀਤੀ ’ਚ ਪੈਰ ਧਰਿਆ ਹੈ, ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਅਣਗਿਣਤ ਪੋਸਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਸਿੱਧੂ ਮੂਸੇ ਵਾਲਾ ਦੀ ਨਿੰਦਿਆ ਕੀਤੀ ਜਾ ਰਹੀ ਹੈ।

ਇਸ ਸਭ ਵਿਚਾਲੇ ਪੰਜਾਬੀ ਕਲਾਕਾਰ ਤੇ ਰਾਜਨੀਤੀ ’ਚ ਹੱਥ ਅਜ਼ਮਾ ਚੁੱਕੇ ਜੱਸੀ ਜਸਰਾਜ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਜੱਸੀ ਜਸਰਾਜ ਨੇ ਸਿੱਧੂ ਮੂਸੇ ਵਾਲਾ ਦੇ ਰਾਜਨੀਤੀ ’ਚ ਆਉਣ ਨੂੰ ਲੈ ਕੇ ਟਿੱਪਣੀ ਕੀਤੀ ਹੈ।

ਜੱਸੀ ਜਸਰਾਜ ਨੇ ਪੋਸਟ ’ਚ ਲਿਖਿਆ, ‘ਭਾਰਤੀ ਸਮੇਂ ਅਨੁਸਾਰ ਕੱਲ ਸਵੇਰੇ 8 ਵਜੇ ਜੱਸੀ ਜਸਰਾਜ ਲਾਈਵ ਹੋਣਗੇ, ਸਤਿਕਾਰਯੋਗ ਮੁੱਖ ਮੰਤਰੀ ਪੰਜਾਬ, ਚਰਨਜੀਤ ਸਿੰਘ ਚੰਨੀ ਜੀਓ, ਪੰਜਾਬ ਤੇ ਦੇਸ਼ ਦੇ ਯੂਥ ਨੂੰ ਬੰਦੂਕਾਂ ਤੋਂ ਵੱਧ ਕਿਤਾਬਾਂ ਦੀ ਜ਼ਰੂਰਤ ਸੀ। ਚਲੋ, ਸਿਆਸਤ ’ਚ ਸਭ ਕੁਝ ਜਾਇਜ਼ ਹੈ।’

ਨਾਲ ਹੀ ਅੰਗਰੇਜ਼ੀ ’ਚ ਇਹ ਵੀ ਲਿਖਿਆ ਹੈ ਕਿ ਕਿਰਪਾ ਕਰਕੇ ਜੱਸੀ ਜਸਰਾਜ ਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਲਾਈਵ ਜ਼ਰੂਰ ਦੇਖਿਓ।

ਦੱਸ ਦੇਈਏ ਕਿ ਜੱਸੀ ਜਸਰਾਜ ਕੱਲ ਯਾਨੀ 5 ਦਸੰਬਰ ਨੂੰ ਸਵੇਰੇ 8 ਵਜੇ ਫੇਸਬੁੱਕ ’ਤੇ ਲਾਈਵ ਹੋਣਗੇ। ਜੱਸੀ ਜਸਰਾਜ ਦੀ ਪੋਸਟ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੀ ਹੈ ਕਿ ਉਹ ਸਿੱਧੂ ਮੂਸੇ ਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ਬਾਰੇ ਗੱਲਬਾਤ ਕਰਨ ਵਾਲੇ ਹਨ।

Check Also

ਰੈੱਡ ਟੌਪ ‘ਚ ਕੈਟਰੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਪਲਾਂ ‘ਚ ਹੋਈਆਂ ਵਾਇਰਲ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪਿਛਲੇ ਕੁਝ ਦਿਨ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਆਪਣੇ ਪਤੀ …

%d bloggers like this: