ਜੇਕਰ ਜਿੰਦਗੀ ਤੋਂ ਨਿਰਾਸ਼ ਹੋ ਤਾਂ ਇਹ ਕਹਾਣੀ ਜਰੂਰ ਪੜੋ ਤੁਹਾਡੀਆਂ ਅੱਖਾ ਭਰ ਆਉਣਗੀਆਂ

ਇੱਕ ਡਾਕੀਏ ਨੇ ਇੱਕ ਘਰ ਦੇ ਦਰਵਾਜੇ ਤੇ ਦਸਤਕ ਦਿੰਦੇ ਹੋਏ ਕਿਹਾ, “ਚਿੱਠੀ ਲੈ ਲਓ…”ਅੰਦਰ ਤੋਂ ਇੱਕ ਕੁੜੀ ਦੀ ਅਵਾਜ ਆਈ, “ਆ ਰਹੀ ਆਂ.ਪਰ ਤਿੰਨ ਚਾਰ ਮਿੰਟ ਤੱਕ ਕੋਈ ਨਾ ਆਇਆ ਤਾਂ ਡਾਕੀਏ ਨੇ ਫਿਰ ਕਿਹਾ, “ਭਾਈ, ਘਰ ਵਿੱਚ ਕੋਈ ਹੈ..?

ਆਪਣੀ ਚਿੱਠੀ ਲੈ ਲਓ…” ਲੜਕੀ ਦੀ ਅਵਾਜ ਫਿਰ ਆਈ, “ਡਾਕੀਆ ਸਾਹਿਬ, ਦਰਵਾਜੇ ਦੇ ਹੇਠਾਂ ਤੋਂ ਚਿੱਠੀ ਅੰਦਰ ਸੁੱਟ ਦਿਓ, ਮੈਂ ਆ ਰਹੀ ਆਂ…”ਡਾਕੀਏ ਨੇ ਕਿਹਾ, “ਨਹੀਂ, ਮੈਂ ਖੜਾ ਹਾਂ, ਰਜਿਸਟਰਡ ਚਿੱਠੀ ਆ, ਰਸੀਦ ਤੇ ਤੁਹਾਡੇ ਦਸਤਖਤ ਚਾਹੀਦੇ ਹਨ…”

ਕਰੀਬ ਛੇ ਸੱਤ ਮਿੰਟ ਬਾਅਦ ਦਰਵਾਜਾ ਖੁੱਲਿਆ… ਡਾਕੀਆ ਇਸ ਦੇਰੀ ਕਰਕੇ ਔਖਾ ਭਾਰਾ ਤਾਂ ਹੋਇਆ ਈ… ਨਾਲ ਈ ਓਸ ਕੁੜੀ ਤੇ ਚਿਲਾਉਣ ਈ ਵਾਲਾ ਸੀ ਪਰ ਦਰਵਾਜਾ ਖੁੱਲਦੇ ਸਾਰ ਈ ਉਹ ਇੱਕ ਦਮ ਚੌਂਕ ਗਿਆ… ਸਾਹਮਣੇ ਇੱਕ ਅਪਾਹਿਜ ਕੰਨਿਆ ਖੜੀ ਸੀ ਜਿਸਦੇ ਪੈਰ ਨਹੀਂ ਸਨ…ਡਾਕੀਆ ਚੁੱਪ ਚਾਪ ਚਿੱਠੀ ਦੇਕੇ ਤੇ ਉਸਦੇ ਦਸਤਖ਼ਤ ਲੈਕੇ ਚਲਾ ਗਿਆ… ਹਫਤੇ ਦੋ ਹਫਤੇ ਵਿੱਚ ਜਦੋਂ ਕਦੇ ਉਸ ਲੜਕੀ ਦੇ ਲਈ ਡਾਕ ਆਉਂਦੀ ਤਾਂ ਡਾਕੀਆ ਇੱਕ ਅਵਾਜ ਦਿੰਦਾ ਤੇ ਜਦੋਂ ਤੱਕ ਉਹ ਲੜਕੀ ਨਾ ਆਉਂਦੀ ਓਦੋਂ ਤੱਕ ਖੜਾ ਰਹਿੰਦਾ…ਇੱਕ ਦਿਨ ਲੜਕੀ ਨੇ ਡਾਕੀਏ ਨੂੰ ਨੰਗੇ ਪੈਰਾਂ ਚ ਦੇਖਿਆ… ਦੀਵਾਲੀ ਨਜ਼ਦੀਕ ਆ ਰਹੀ ਆ… ਉਸਨੇ ਸੋਚਿਆ ਡਾਕੀਏ ਨੂੰ ਕੀ ਇਨਾਮ ਦੇਵਾਂ..?

ਇੱਕ ਦਿਨ ਜਦੋਂ ਡਾਕੀਆ ਡਾਕ ਦੇਕੇ ਚਲਾ ਗਿਆ ਤਾਂ ਉਸ ਲੜਕੀ ਨੇ ਜਿੱਥੇ ਮਿੱਟੀ ਵਿੱਚ ਡਾਕੀਏ ਦੇ ਪੈਰ ਦੇ ਨਿਸ਼ਾਨ ਬਣੇ ਹੋਏ ਸਨ, ਉਹਨਾਂ ਤੇ ਕਾਗਜ਼ ਰੱਖਕੇ ਪੈਰਾਂ ਦਾ ਮੇਚ ਉਤਾਰ ਲਿਆ… ਅਗਲੇ ਦਿਨ ਉਸਨੇ ਆਪਣੇ ਕੋਲ ਕੰਮ ਕਰਨ ਵਾਲੀ ਬਾਈ ਤੋਂ ਉਸ ਨਾਪ ਦੇ ਜੁੱਤੇ ਮੰਗਵਾ ਲਏ…ਦੀਵਾਲੀ ਆਈ ਤੇ ਉਸਦੇ ਅਗਲੇ ਦਿਨ ਡਾਕੀਏ ਨੇ ਗਲੀ ਦੇ ਸਾਰੇ ਲੋਕਾਂ ਤੋਂ ਇਨਾਮ ਮੰਗਿਆ ਤੇ ਸੋਚਿਆ ਕਿ ਹੁਣ ਇਸ ਗੁਡੀਆ ਤੋਂ ਕੀ ਇਨਾਮ ਲੈਣਾ..! ਪਰ ਗਲੀ ਵਿੱਚ ਆਇਆ ਹਾਂ ਤਾਂ ਉਸਨੂੰ ਮਿਲ ਤਾਂ ਲਵਾਂ… ਉਸਨੇ ਦਰਵਾਜਾ ਖਟਖਟਾਇਆ…

ਅੰਦਰ ਤੋਂ ਅਵਾਜ ਆਈ , “ਕੌਣ..?”ਡਾਕੀਆ…” ਉੱਤਰ ਮਿਲਿਆਲੜਕੀ ਹੱਥ ਵਿੱਚ ਇੱਕ ਗਿਫਟ ਪੈਕ ਲੈਕੇ ਆਈ ਤੇ ਕਿਹਾ, “ਅੰਕਲ ਜੀ, ਮੇਰੇ ਵੱਲੋਂ ਦੀਵਾਲੀ ਤੇ ਤੁਹਾਨੂੰ ਇਹ ਭੇਂਟ ਹੈ…” ਡਾਕੀਏ ਨੇ ਕਿਹਾ, “ਤੂੰ ਤਾਂ ਮੇਰੇ ਲਈ ਮੇਰੀ ਧੀ ਦੇ ਸਾਮਾਨ ਏਂ, ਤੇਰੇ ਤੋਂ ਗਿਫਟ ਕਿਵੇਂ ਲੈ ਸਕਦਾ ਹਾਂ..!”ਕੰਨਿਆ ਨੇ ਫਿਰ ਬੇਨਤੀ ਕੀਤੀ ਕਿ ਮੇਰੇ ਇਸ ਗਿਫਟ ਨੂੰ ਮਨਾ ਨਾ ਕਰੋ…”ਠੀਕ ਹੈ…” ਕਹਿੰਦੇ ਹੋਏ ਡਾਕੀਏ ਨੇ ਉਹ ਪੈਕੇਟ ਲੈ ਲਿਆ…ਕੰਨਿਆ ਨੇ ਕਿਹਾ, “ਅੰਕਲ ਜੀ ਇਸ ਪੈਕੇਟ ਨੂੰ ਘਰ ਜਾਕੇ ਖੋਲਿਓ…”

ਘਰ ਜਾਕੇ ਡਾਕੀਏ ਨੇ ਜਦੋਂ ਉਹ ਪੈਕੇਟ ਖੋਲਿਆ ਤਾਂ ਹੈਰਾਨ ਰਹਿ ਗਿਆ ਕਿਉਂਕਿ ਉਸ ਵਿੱਚ ਇੱਕ ਜੋੜੀ ਜੁੱਤਿਆਂ ਦੀ ਸੀ… ਉਸਦੀਆਂ ਅੱਖਾਂ ਭਰ ਆਈਆਂ…ਅਗਲੇ ਦਿਨ ਉਹ ਦਫਤਰ ਪਹੁੰਚਿਆ ਤੇ ਪੋਸਟਮਾਸਟਰ ਨੂੰ ਫਰਿਆਦ ਕੀਤੀ ਕਿ ਉਸਦਾ ਤਬਾਦਲਾ ਫੌਰਨ ਕੀਤਾ ਜਾਵੇ… ਪੋਸਟਮਾਸਟਰ ਨੇ ਕਾਰਨ ਪੁੱਛਿਆ ਤਾਂ ਡਾਕੀਏ ਨੇ ਜੁੱਤੇ ਮੇਜ ਤੇ ਰੱਖਦੇ ਹੋਏ ਸਾਰੀ ਕਹਾਣੀ ਸੁਣਾਈ ਤੇ ਭਿੱਜੀਆਂ ਅੱਖਾਂ ਤੇ ਭਰੇ ਗਲੇ ਨਾਲ ਕਿਹਾ, “ਅੱਜ ਤੋਂ ਬਾਅਦ ਮੈਂ ਉਸ ਗਲੀ ਵਿੱਚ ਨਹੀਂ ਜਾ ਸਕਾਂਗਾ… ਉਸ ਅਪਾਹਿਜ ਬੱਚੀ ਨੇ ਮੇਰੇ ਨੰਗੇ ਪੈਰਾਂ ਨੂੰ ਤਾਂ ਜੁੱਤੇ ਦੇ ਦਿੱਤੇ ਪਰ ਮੈਂ ਉਸਨੂੰ ਪੈਰ ਕਿਵੇਂ ਦੇ ਪਾਵਾਂਗਾ…”

ਸੰਵੇਦਨਸ਼ੀਲਤਾ ਦਾ ਇਹ ਸਰਵ ਸ਼੍ਰੇਸ਼ਠ ਦ੍ਰਿਸਟਾਂਤ ਹੈ… ਸੰਵੇਦਨਸ਼ੀਲਤਾ ਭਾਵ ਦੂਜਿਆਂ ਦੇ ਦੁੱਖ ਦਰਦ ਨੂੰ ਸਮਝਣਾ, ਅਨੁਭਵ ਕਰਨਾ ਤੇ ਉਸਦੇ ਦੁੱਖ ਦਰਦ ਵਿੱਚ ਸ਼ਰੀਕ ਹੋਣਾ… ਇਹ ਅਜਿਹਾ ਮਨੁੱਖੀ ਗੁਣ ਹੈ ਜਿਸਦੇ ਬਿਨਾਂ ਇਨਸਾਨ ਅਧੂਰਾ ਹੈ… ਸੰਕਟ ਦੀ ਘੜੀ ਵਿੱਚ ਕੋਈ ਇਹ ਨਾ ਸਮਝੇ ਕਿ ਉਹ ਇਕੱਲਾ ਹੈ, ਸਗੋਂ ਉਸਨੂੰ ਮਹਿਸੂਸ ਹੋਵੇ ਕਿ ਸਾਰੀ ਮਨੁੱਖਤਾ ਉਸਦੇ ਨਾਲ ਹੈ…

Posted in News