ਪੜ੍ਹੋ ਸੰਜੇ ਦੱਤ ਦੀ ਪ੍ਰੇਮ ਕਹਾਣੀ ਨਾਲ ਜੁੜਿਆ ਮਜ਼ੇਦਾਰ ਕਿੱਸਾ, ਵਿਆਹ ਲਈ ਕੁੜੀ ਸਾਹਮਣੇ ਰੱਖ ਦਿੱਤੀ ਸੀ ਇਹ ਸ਼ਰਤ

0
239

ਸੰਜੇ ਦੱਤ ਬਾਲੀਵੁੱਡ ਦੇ ਸਭ ਤੋਂ ਵਧੀਆ ਅਦਾਕਾਰਾਂ ’ਚੋਂ ਇਕ ਹਨ। ਤਿੰਨ ਵਿਆਹ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੇ ਨਾਂ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਨਾਲ ਜੁੜੇ ਹਨ। ਖ਼ਬਰਾਂ ਮੁਤਾਬਕ ਫ਼ਿਲਮ ‘ਰੌਕੀ’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੇ ਸੰਜੂ ਬਾਬਾ ਨੇ 300 ਤੋਂ ਵੱਧ ਗਰਲਫਰੈਂਡਸ ਬਣਾ ਲਈਆਂ ਸਨ। ਹਾਲਾਂਕਿ ਉਨ੍ਹਾਂ ਦੇ ਪਿਆਰ ਦੀਆਂ ਕਈ ਕਹਾਣੀਆਂ ਮਸ਼ਹੂਰ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੰਜੇ ਦੱਤ ਏਅਰ ਹੋਸਟੈੱਸ ਨੂੰ ਦੇਖ ਕੇ ਦਿਲ ਦੇ ਬੈਠੇ ਸਨ ਤੇ ਉਨ੍ਹਾਂ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਪਰ ਸੰਜੂ ਨੇ ਇਕ ਸ਼ਰਤ ਰੱਖੀ ਕਿ ਏਅਰ ਹੋਸਟੈੱਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੋਵੇਂ ਵੱਖ ਹੋ ਗਏ।

ਸੰਜੇ ਦੱਤ ਨੂੰ ਪਹਿਲੀ ਹੀ ਫ਼ਿਲਮ ‘ਰੌਕੀ’ ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਇਸ ਫ਼ਿਲਮ ਦੇ ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ‘ਨਾਮ’ ਫ਼ਿਲਮ ਦੀ ਪੇਸ਼ਕਸ਼ ਹੋਈ, ਜਿਸ ਲਈ ਉਹ ਸ਼ੂਟ ਕਰਨ ਲਈ ਫਿਲੀਪੀਨਜ਼ ਗਏ ਸਨ। ਸੰਜੇ ਦੱਤ ਨੂੰ ਫਿਲੀਪੀਨਜ਼ ’ਚ ਸ਼ਾ ਨਾਮ ਦੀ ਇਕ ਕੁੜੀ ਨਾਲ ਪਿਆਰ ਹੋ ਗਿਆ ਸੀ। ਜਲਦ ਹੀ ਸੰਜੇ ਸ਼ਾ ਨਾਲ ਰਿਲੇਸ਼ਨਸ਼ਿਪ ’ਚ ਆ ਗਏ। ਸੰਜੇ ਦੱਤ ਸ਼ਾ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਇਕ ਸ਼ਰਤ ਕਾਰਨ ਦੋਵੇਂ ਵੱਖ ਹੋ ਗਏ।

ਇਸ ਗੱਲ ਦਾ ਖ਼ੁਲਾਸਾ ਯਾਸਿਰ ਉਸਮਾਨ ਦੀ ਕਿਤਾਬ ‘ਸੰਜੇ ਦੱਤ : ਦਿ ਕ੍ਰੇਜ਼ੀ ਅਨਟੋਲਡ ਸਟੋਰੀ ਆਫ ਬਾਲੀਵੁੱਡ ਬੈਡ ਬੁਆਏ’ ’ਚ ਹੋਇਆ ਹੈ। ਸੰਜੇ ਨੇ ਸ਼ਾ ਦੇ ਸਾਹਮਣੇ ਜੋ ਸ਼ਰਤ ਰੱਖੀ ਸੀ, ਉਸ ਮੁਤਾਬਕ ਉਸ ਨੂੰ ਆਪਣਾ ਏਅਰਹੋਸਟੈੱਸ ਕਰੀਅਰ ਛੱਡ ਕੇ ਘਰ ਸੰਭਾਲਣਾ ਪਵੇਗਾ ਪਰ ਸ਼ਾ ਇਸ ਲਈ ਤਿਆਰ ਨਹੀਂ ਸੀ। ਇਸ ਕਾਰਨ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ।

ਕਿਤਾਬ ਮੁਤਾਬਕ ਇਸ ਤੋਂ ਬਾਅਦ ਸੰਜੇ ਦੱਤ ਅਦਾਕਾਰਾ ਕਿਮੀ ਕਾਟਕਰ ਨਾਲ ਰਿਲੇਸ਼ਨਸ਼ਿਪ ’ਚ ਸਨ। ਹਾਲਾਂਕਿ ਜਦੋਂ ਉਹ ਰਿਚਾ ਸ਼ਰਮਾ ਨੂੰ ਮਿਲੇ ਤਾਂ ਉਹ ਉਸ ਵੱਲ ਆਕਰਸ਼ਿਤ ਹੋ ਗਏ। ਉਸ ਸਮੇਂ ਰਿਚਾ ਨਿਊਯਾਰਕ ਤੋਂ ਆਈ ਸੀ। ਦੋਵਾਂ ਨੇ ‘ਹਮ ਨੌਜਵਾਨ’ ਵਰਗੀਆਂ ਫ਼ਿਲਮਾਂ ’ਚ ਵੀ ਇਕੱਠੇ ਕੰਮ ਕੀਤਾ। ਸੰਜੇ ਦੱਤ ਨੇ ਰਿਚਾ ਨੂੰ ਪਹਿਲੀ ਵਾਰ ਆਪਣੀ ਇਕ ਫ਼ਿਲਮ ਦੇ ਸਮੇਂ ਦੇਖਿਆ ਸੀ ਤੇ ਉਸ ਨੂੰ ਦੇਖਦਿਆਂ ਹੀ ਉਹ ਅਦਾਕਾਰਾ ਨੂੰ ਆਪਣਾ ਦਿਲ ਦੇ ਬੈਠੇ ਸਨ।

ਕਿਹਾ ਜਾਂਦਾ ਹੈ ਕਿ ਸੰਜੇ ਨੂੰ ਰਿਚਾ ਦੀ ਸਾਦਗੀ ਪਸੰਦ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਹਾਲਾਂਕਿ ਸੰਜੇ ਦੀ ਉਹੀ ਪੁਰਾਣੀ ਹਾਲਤ ਸੀ, ਜਿਸ ਨੂੰ ਰਿਚਾ ਨੇ ਵੀ ਕਬੂਲ ਕਰ ਲਿਆ। ਦੋਵਾਂ ਦਾ ਵਿਆਹ 1987 ’ਚ ਹੋਇਆ ਸੀ। ਸੰਜੇ ਦੱਤ ਦਾ ਇਹ ਪਹਿਲਾ ਵਿਆਹ ਸੀ, ਜੋ 1996 ’ਚ ਹੀ ਟੁੱਟ ਗਿਆ ਸੀ। 2 ਸਾਲਾਂ ਬਾਅਦ ਸੰਜੇ ਨੇ ਰਿਆ ਪਿੱਲਈ ਨਾਲ ਵਿਆਹ ਕਰਵਾ ਲਿਆ ਪਰ ਇਹ ਵਿਆਹ ਵੀ 2008 ’ਚ ਟੁੱਟ ਗਿਆ ਤੇ ਸੰਜੇ ਦੱਤ ਨੇ ਉਸੇ ਸਾਲ ਮਾਨਯਤਾ ਦੱਤ ਨਾਲ ਵਿਆਹ ਕਰਵਾ ਲਿਆ।