Brown Munder ਏ. ਪੀ. ਢਿੱਲੋਂ ਤੇ ਗੁਰਿੰਦਰ ਗਿੱਲ 6 ਸਾਲਾਂ ਬਾਅਦ ਮਿਲੇ ਆਪਣੇ ਪਰਿਵਾਰਾਂ ਨੂੰ, ਖੁਸ਼ੀ ‘ਚ ਅੱਖਾਂ ਹੋਈਆਂ ਨਮ (ਵੀਡੀਓ)

0
234

ਵਿਦੇਸ਼ ‘ਚ ਵੱਸਦੇ ਪੰਜਾਬੀ ਜਦੋਂ ਆਪਣੀ ਧਰਤੀ ਪੰਜਾਬ ‘ਤੇ ਪਹੁੰਚਦੇ ਹਨ ਤਾਂ ਉਹ ਅਹਿਸਾਸ ਬਹੁਤ ਹੀ ਵੱਖਰਾ ਹੁੰਦਾ ਹੈ। ਜਦੋਂ ਮਿਹਨਤਾਂ ਕਰਕੇ ਕੋਈ ਸਖਸ਼ ਅਜਿਹੇ ਮੁਕਾਮ ‘ਤੇ ਪਹੁੰਚ ਜਾਂਦਾ ਹੈ ਤਾਂ ਫ਼ਿਰ ਉਸ ਦੇ ਪਰਿਵਾਰ ਨੂੰ ਉਸ ‘ਤੇ ਬਹੁਤ ਮਾਣ ਤੇ ਫ਼ਕਰ ਮਹਿਸੂਸ ਹੁੰਦਾ ਹੈ, ਇਹ ਅਹਿਸਾਸ ਉਸ ਇਨਸਾਨ ਲਈ ਬਹੁਤ ਹੀ ਖ਼ਾਸ ਹੁੰਦਾ ਹੈ। ਅਜਿਹੇ ਹੀ ਅਹਿਸਾਸ ‘ਚ ਲੰਘ ਰਹੇ ਹਨ ਪੰਜਾਬੀ ਗਾਇਕ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ।

ਦਰਅਸਲ, ਜੀ ਹਾਂ 6 ਸਾਲਾਂ ਬਾਅਦ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ ਇੱਕ ਲੰਮੇ ਅਰਸੇ ਬਾਅਦ ਆਪਣੇ-ਆਪਣੇ ਪਰਿਵਾਰਾਂ ਨਾਲ ਮਿਲੇ ਹਨ। ਇਹ ਪਲ ਗਾਇਕਾਂ ਅਤੇ ਪਰਿਵਾਰ ਵਾਲਿਆਂ ਲਈ ਬਹੁਤ ਹੀ ਭਾਵੁਕ ਸੀ। ਸੋਸ਼ਲ ਮੀਡੀਆ ‘ਤੇ ਏ. ਪੀ. ਢਿੱਲੋਂ ਤੇ ਗੁਰਿੰਦਰ ਗਿੱਲ ਦੀਆਂ ਇਹ ਇਮੋਸ਼ਨਲ ਵੀਡੀਓਜ਼ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਹ ਸਿਤਾਰੇ ਇਸ ਸਮੇਂ ਆਪਣੇ ‘ਟੇਕਓਵਰ ਟੂਰ’ (Takeover Tour) ਲਈ ਭਾਰਤ ‘ਚ ਆਏ ਹੋਏ ਹਨ। ਉਨ੍ਹਾਂ ਦਾ ਇਹ ਪਹਿਲਾ ਇੰਡੀਅਨ ਲਾਈਵ ਸ਼ੋਅ ਟੂਰ ਹੈ। ਟੇਕਓਵਰ ਟੂਰ ਗੁਰੂਗ੍ਰਾਮ (ਗੁੜਗਾਉਂ) ਤੋਂ ਸ਼ੁਰੂ ਹੋਇਆ ਅਤੇ ਹੁਣ ਗ੍ਰੀਨ ਸਿਟੀ ਚੰਡੀਗੜ੍ਹ ਪਹੁੰਚ ਗਿਆ ਹੈ।

ਚੰਡੀਗੜ੍ਹ ਵਿਖੇ ਆਪਣੇ ਧਮਾਕੇਦਾਰ ਲਾਈਵ ਕੰਸਰਟ ਤੋਂ ਬਾਅਦ ਏ. ਪੀ. ਢਿੱਲੋਂ ਤੇ ਗੁਰਿੰਦਰ ਗਿੱਲ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਆਪਣੇ-ਆਪਣੇ ਘਰ ਪਹੁੰਚੇ ਅਤੇ ਇਹ ਖ਼ਾਸ ਪਲ ਕੈਮਰੇ ‘ਚ ਕੈਦ ਹੋ ਗਏ। ਇਨ੍ਹਾਂ ਦੋ ਨੌਜਵਾਨ ਗਾਇਕਾਂ ਦੇ ਪਰਿਵਾਰ ਨਾਲ ਮੁਲਾਕਾਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ।

ਦੱਸਣਯੋਗ ਹੈ ਕਿ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ ਨੇ ਆਪਣੇ ਸੰਗੀਤ ਕਰੀਅਰ ਕੈਨੇਡਾ ਤੋਂ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ‘Brown Munde’ ਸੁਰਖੀਆਂ ‘ਚ ਰਿਹਾ ਹੈ ਅਤੇ ਦਰਸ਼ਕਾਂ ਦੇ ਪਸੰਦੀਦਾ ਬਣ ਗਿਆ ਹੈ। ਇਸ ਤੋਂ ਇਲਾਵਾ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ ਕਈ ਹੋਰ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।