ਮਿਲੋ ਪੰਜਾਬ ਦੇ ਅਗਲੇ ਅਗਾਂਹਵਧੂ ਲੀਡਰ ਨੂੰ। ਜਿਸਦੀ ਵਿਰੋਧਤਾ ਕਰਨ ਤੇ ਤੁਸੀ ਗੋਲੀ ਦਾ ਸ਼ਿਕਾਰ ਹੋ ਸਕਦੇ ਓ।
ਕੁਝ ਦਿਨ ਪਹਿਲਾ ਅਸੀਂ ਲੱਖੇ ਸਿਧਾਣੇ ਦੇ ਐਮ ਐਲ ਏ ਬਣਨ ਦੇ ਸੁਪਨਿਆਂ ਬਾਰੇ ਇੱਕ ਪੋਸਟ ਪਾਈ ਸੀ। ਜਿੱਥੇ ਲੱਖੇ ਦੇ ਪ੍ਰਸ਼ੰਸਕਾ ਨੇ ਕਾਫ਼ੀ ਵਾਹਿਯਾਤ ਟਿੱਪਣੀਆਂ ਕੀਤੀਆਂ। ਅਸੀਂ ਇਸ ਕੁੜੀ ਦੀ ਕਲਾਕਾਰੀ ਦੇ ਸਮਰਥਕ ਨਹੀਂ। ਪਰ ਸਿੰਗੂ ਬਾਡਰ ਤੇ ਨਿਹੰਗ ਨਵੀਨ ਸਿੰਘ ਦੀ ਦਸਤਾਰ ਤੇ ਬਾਣਾ ਲਹਾਓਣ ਅਤੇ ਉਸਨੂੰ ਮੀਡੀਆ ਸਾਹਮਣੇ ਜ਼ਲੀਲ ਕਰਨ ਵਾਲੇ ਕੇਸ ਵਿੱਚ ਲੱਖੇ ਸਿਧਾਣੇ ਨੇ ਅੱਜ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ, ਅਤੇ ਨਾ ਹੀ ਮਾਫ਼ੀ ਮੰਗੀ। ਹੁਣ ਓਹ ਘਟਨਾ ਇਸ ਬੀਬੀ ਸੋਨੀ ਮਾਨ ਨੇ ਆਪਣੇ ਨਵੇਂ ਗੀਤ ਵਿੱਚ ਗਾ ਦਿੱਤੀ। ਇਸ ਗੱਲ ਤੋਂ ਹਰਖੇ ਲੱਖੇ ਸਿਧਾਣੇ ਨੇ ਪਹਿਲਾਂ ਗੀਤ ਡਲੀਟ ਕਰਵਾਓਣ ਲਈ ਦਬਾਅ ਪਾਇਆ। ਅਤੇ ਜਦੋਂ ਸੋਨੀ ਮਾਨ ਨੇ ਗੀਤ ਡਲੀਟ ਕਰਨ ਤੋਂ ਨਾਂਹ ਕੀਤੀ ਤਾਂ ਸੋਨੀ ਮਾਨ ਦਾ ਇਲਜ਼ਾਮ ਹੈ ਕਿ ਲੱਖੇ ਨੇ ਓਸਦੇ ਘਰ ਤੇ ਗੋਲੀ ਚਲਵਾ ਦਿੱਤੀ।
#ਮਹਿਕਮਾ_ਪੰਜਾਬੀ
ਲੱਖਾ ਸਿਧਾਣਾ ਦੇ ਬੰਦਿਆਂ ਨੇ ਕੀਤੀ Sony Maan ਦੇ ਘਰ ਤੇ ਫਾ ਇ ਰਿੰ ਗ, ਸੋਨੀ ਮਾਨ ਤੋਂ ਕਿਉਂ ਮੰਗਵਾਉਣੀ ਚਾਹੁੰਦੇ ਮਾਫ਼ੀ, ਗਾਇਕਾ ਨੇ ਲਾਏ ਲੱਖੇ ਤੇ ਵੱਡੇ ਇਲਜ਼ਾਮ..ਸੋਨੀ ਮਾਨ ਨੇ ਲਾਏ ਲੱਖਾ ਸਿਧਾਣਾ ‘ਤੇ ਵੱਡੇ ਇਲਜ਼ਾਮ…ਚੱਲੀਆਂ ਗੋ ਲੀ ਆਂ ! ਕੀ ਲੱਖਾ ਸਿਧਾਣਾ ਦੇਵੇਗਾ ਜਵਾਬ ?
ਕਈ ਸਿੱਖ ਸਿਆਸਤਦਾਨ ਭਾਜਪਾ ‘ਚ ਰਲ਼ੇ ਹਨ, ਕਈ ਰਲ਼ਣ ਲਈ ਤਿਆਰ ਹਨ, ਕਈ ਪਹਿਲਾਂ ਜਾ ਕੇ ਬੈਠੇ ਹੋਏ ਹਨ। ਇਹ ਸਭ ਇਸ ਆਸ ‘ਤੇ ਬੈਠੇ ਹਨ ਕਿ ਭਾਜਪਾ ਨੇ ਸਿੱਖਾਂ ਦੇ ਕੁਝ ਮਸਲੇ ਹੱਲ ਕਰਨੇ ਹਨ ਤੇ ਅਸੀਂ ਇਸਦਾ ਸਿਹਰਾ ਲੈਣ ਲਈ ਅੱਗੇ ਹੋਈਏ।
ਗੱਲ ਸਾਫ ਹੈ, ਭਾਜਪਾ ਸਿੱਖਾਂ ਨੂੰ ਕੁਝ ਦੇ ਕੇ, ਪਤਿਆ ਕੇ, ਨਾਲ ਚਲਾਉਣਾ ਚਾਹੁੰਦੀ ਹੈ, ਟਕਰਾਅ ਨਹੀਂ ਚਾਹੁੰਦੀ ਕਿਉਂਕਿ ਪੰਜਾਬ ਅਤੇ ਬਾਹਰਲੇ ਮੁਲਕਾਂ ‘ਚ ਬੈਠੇ ਸਿੱਖਾਂ ਨੇ ਭਾਜਪਾ ਆਗੂਆਂ ਦੀ ਕੌਮਾਂਤਰੀ ਪੱਧਰ ‘ਤੇ ਬੱਸ ਕਰਾਈ ਪਈ ਹੈ। ਕਿਸਾਨ ਮੋਰਚੇ ‘ਚ ਸਿੱਖਾਂ ਦੀ ਤਾਕਤ ਜਗਤ ਦੇਖ ਚੁੱਕਾ। ਬਰੂਹਾਂ ‘ਤੇ ਖੜ੍ਹੀ ਜੰਗ ਲਈ ਪੰਜਾਬ, ਖ਼ਾਸਕਰ ਸਿੱਖਾਂ ਦਾ ਯੋਗਦਾਨ ਚਾਹੀਦਾ, ਮਰਨ ਲਈ ਵੀ ਤੇ ਫੌਜ ਨੂੰ ਪਰਸ਼ਾਦੇ ਛਕਾਉਣ ਲਈ ਵੀ।
ਭਾਜਪਾ ਚਾਹੁੰਦੀ ਹੈ ਕਿ ਰਾਸ਼ਟਰਵਾਦ ਦੇ ਘੇਰੇ ‘ਚ ਸਿੱਖਾਂ ਦੀਆਂ ਕੁਝ ਮੰਗਾਂ ਮੰਨ ਕੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾਏ ਕਿ ਅਸੀਂ ਸਿੱਖਾਂ ਦੇ ਮਿੱਤਰ ਹਾਂ, ਜਿਵੇਂ ਕਿ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ ਆਦਿ ਦਾ ਮਸਲਾ, ’84 ਦੇ ਕ ਤ ਲੇ ਆ ਮ ‘ਚ ਕਾਂਗਰਸੀਆਂ ਦੀ ਹੋਰ ਖਿਚਾਈ, ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਅਤੇ ਕੁਝ ਹੋਰ ਲਟਕਦੀਆਂ ਮੰਗਾਂ।
ਇਸ ਨਾਲ ਫਿਰ ਰਾਸ਼ਟਰਵਾਦੀ ਸਿੱਖ ਭਾਜਪਾ ਦੀ ਜੈ ਜੈ ਕਾਰ ਕਰਨ ਲੱਗਣਗੇ ਤੇ ਫਿਰ ਉਨ੍ਹਾਂ ਰਾਹੀਂ ਆਜ਼ਾਦੀਪਸੰਦ ਸਿੱਖਾਂ ਦਾ ਵਿਰੋਧ ਕਰਵਾਇਆ ਜਾਵੇਗਾ। ਰਾਸ਼ਟਰਵਾਦੀ ਸਿੱਖ ਅੱਗੇ ਲਾ ਕੇ ਇਹ ਬਿਰਤਾਂਤ ਸਿਰਜਿਆ ਜਾਵੇਗਾ ਕਿ ਦੇਖਿਆ ਭਾਜਪਾ ਵਾਲੇ ਤਾਂ ਸਿੱਖਾਂ ਦੇ ਮਿੱਤਰ ਹਨ, ਗਰਮ ਸੋਚ ਵਾਲੇ ਸਿੱਖ ਐਵੇਂ ਭਾਜਪਾ ਜਾਂ ਆਰਐਸਐਸ ਦਾ ਵਿਰੋਧ ਕਰਦੇ ਰਹਿੰਦੇ ਹਨ।
ਕੋਈ ਹਰਜ਼ ਨੀ, ਜੇ ਸਿੱਖਾਂ ਦੀਆਂ ਕੁਝ ਮੰਗਾਂ ਮੰਨੀਆਂ ਜਾਣ ਤਾਂ, ਵਧੀਆ ਹੋਵੇਗਾ। ਮੰਗਾਂ ਮਨਵਾ ਲੈਣਾ ਸਿੱਖਾਂ ਦੀ ਜਿੱਤ ਹੋਵੇਗੀ, ਕੋਈ ਖ਼ੈਰਾਤ ਨਹੀਂ। ਜਾਇਜ਼ ਮੰਗਾਂ ਹਨ, ਸਰਕਾਰ ਨੇ ਕੋਈ ਅਹਿਸਾਨ ਨਹੀਂ ਕਰਨਾ। ਆਪਣੀ ਲੋੜ ਨੂੰ ਸਰਕਾਰ ਮੰਗਾਂ ਮੰਨਣ ਲਈ ਝੁਕ ਰਹੀ ਹੈ ਪਰ ਇਹਦਾ ਮਤਲਬ ਇਹ ਨੀ ਹੁੰਦਾ ਕਿ ਉਸਤੋਂ ਬਾਅਦ ਸਾਰੇ ਘਰ ਬਹਿ ਜਾਣ ਤੇ ਹੋਰ ਵੱਡੀਆਂ ਮੰਗਾਂ ਜਾਂ ਹੱਕ ਦੀ ਲੜਾਈ ਭੁੱਲ ਜਾਣ। ਆਰਐਸਐਸ ਦੀ ਜਜ਼ਬ ਕਰਨ ਵਾਲੀ ਲੰਮੀ ਵਿਓਂਤਬੰਦੀ ਨੂੰ ਨਾ ਸਮਝਣ। ਇਸਨੂੰ ਜਿੱਤ ਦਾ ਇੱਕ ਪੜਾਅ ਸਮਝਿਆ ਜਾ ਸਕਦਾ।
ਰਾਸ਼ਟਰਵਾਦੀ ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਆਜ਼ਾਦੀਪਸੰਦ ਸਿੱਖ ਗਰਮੀ ਜਾਂ ਸਖਤੀ ਨਾ ਦਿਖਾਉਣ ਤਾਂ ਨਰਮ ਰਾਸ਼ਟਰਵਾਦੀ ਸਿੱਖਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਇੱਕ ਹੱਥ ਛਿੱਤਰ ਅਤੇ ਦੂਜੇ ਹੱਥ ਮੰਗ-ਪੱਤਰ ਹੋਵੇ, ਫਿਰ ਗੱਲ ਬਣਦੀ। ਇਹ ਮੰਗਾਂ ਇਸੇ ਤੰਗੀ ਕਾਰਨ ਹੀ ਮੰਨ ਹੋਣ ਦੇ ਇਸ਼ਾਰੇ ਦਿੱਤੇ ਜਾ ਰਹੇ ਹਨ। ਕਿਸੇ ਵੀ ਸਮਾਜ ‘ਚ ਜਦ ਕਦੇ ਵੀ ਨਰਮ ਧੜੇ ਦੀਆਂ ਮੰਗਾਂ ਮੰਨੀਆਂ ਗਈਆਂ ਤਾਂ ਉਸ ਪਿੱਛੇ ਸਖਤ ਧੜੇ ਦਾ ਡਰ ਇੱਕ ਕਾਰਨ ਹੁੰਦਾ ਹੈ। ਸੋ ਨਰਮ ਤੇ ਗਰਮ ਸਿਆਸਤ ਨਾਲੋ-ਨਾਲ ਚਲਦੀ ਰਹਿਣੀ ਚਾਹੀਦੀ ਹੁੰਦੀ।
ਦੇਖੋ ਹਾਲੇ ਕਦੋਂ ਤੇ ਕਿਹੜੀ-ਕਿਹੜੀ ਮੰਗ ਮੰਨੀ ਜਾਂਦੀ ਪਰ ਇਸ਼ਾਰੇ ਦੱਸ ਰਹੇ ਕਿ ਤਿਆਰੀ ਹੋ ਰਹੀ। ਉਮੀਦ ਹੈ ਕਿ ਨਰਮ ਤੇ ਗਰਮ ਸਿੱਖ ਸਮਝਦਾਰੀ ਵਰਤਣਗੇ।
ਚਲਦੀ ਇੰਟਰਵਿਊ ‘ਚ ਸੁਖਬੀਰ ਨੂੰ ਯਾਦ ਕਰਕੇ ਰੋਣ ਲੱਗੇ ਮਨਜਿੰਦਰ ਸਿਰਸਾ..ਕੀ ਲੱਖਾ ਸਿਧਾਣਾ ਨੂੰ ਭਾਜਪਾ ‘ਚ ਸ਼ਾਮਿਲ ਕਰਵਾਉਣਗੇ ਸਿਰਸਾ?
ਕਿਸਾਨਾਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਸਿਰਸਾ ਨੇ ਅੱਜ ਕੀਤੇ ਹੋਸ਼ ਉਡਾਊ ਖੁਲਾਸੇ – Recorded Live