ਜੇਕਰ ਸਾਡੇ ਸਮਾਜ ‘ਚ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਫਿਰ ਵੀ ਲੜਕੇ-ਲੜਕੀ ਦੀ ਜਾਤ, ਰੰਗ ਅਤੇ ਉਮਰ ਨੂੰ ਦੇਖ ਕੇ ਹੀ ਕਦਮ ਚੁੱਕੇ ਜਾਂਦੇ ਹਨ। ਹਾਲਾਂਕਿ ਕਈ ਬਾਲੀਵੁੱਡ ਸਿਤਾਰਿਆਂ ਨੇ ਸਮਾਜ ਦੇ ਇਨ੍ਹਾਂ ਨਿਯਮਾਂ ਦਾ ਬਾਈਕਾਟ ਕੀਤਾ ਅਤੇ ਆਪਣਾ ਵੱਖਰਾ ਹੀ ਰਸਤਾ ਬਣਾਇਆ। ਇੰਡਸਟਰੀ ‘ਚ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਨੇ ਆਪਣੇ ਤੋਂ ਛੋਟੇ ਲੜਕਿਆਂ ਨਾਲ ਵਿਆਹ ਕਰਵਾਇਆ ਹੈ।
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ
ਮੀਡੀਆ ਰਿਪੋਰਟਸ ਮੁਤਾਬਕ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਕੈਟਰੀਨਾ ਕੈਫ 38 ਸਾਲ ਦੀ ਹੈ ਜਦੋਂਕਿ ਵਿੱਕੀ ਕੌਸ਼ਲ ਹੁਣ 33 ਸਾਲ ਦੇ ਹਨ। ਦੋਵਾਂ ਦੀ ਉਮਰ ‘ਚ 5 ਸਾਲ ਦਾ ਅੰਤਰ ਹੈ।
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਨੂੰ ਪਾਵਰ ਕਪਲ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਤੋਂ 10 ਸਾਲ ਵੱਡੀ ਹੈ।
ਸੁਨੀਲ ਦੱਤ ਤੇ ਨਰਗਿਸ ਦੱਤ ਵਿਚਕਾਰ ਵੀ ਉਮਰ ਦਾ ਅੰਤਰ ਸੀ। ਨਰਗਿਸ ਆਪਣੇ ਪਤੀ ਤੋਂ 1 ਸਾਲ ਵੱਡੀ ਸੀ।
ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਵੱਖ ਹੋ ਗਏ ਹਨ। ਇਸ ਜੋੜੇ ਨੇ ਲਵ ਮੈਰਿਜ ਕੀਤੀ ਸੀ। ਅੰਮ੍ਰਿਤਾ ਸਿੰਘ ਆਪਣੇ ਸਾਬਕਾ ਪਤੀ ਸੈਫ ਅਲੀ ਖ਼ਾਨ ਤੋਂ 12 ਸਾਲ ਵੱਡੀ ਸੀ।
ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖ਼ਾਨ ਨੇ ਸ਼ਿਰੀਸ਼ ਕੁੰਦਰਾ ਨਾਲ ਲਵ ਮੈਰਿਜ ਕੀਤੀ ਸੀ। ਫਰਾਹ ਖ਼ਾਨ ਆਪਣੇ ਪਤੀ ਤੋਂ 8 ਸਾਲ ਵੱਡੀ ਹੈ।
‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਜੱਜ ਦੀ ਭੂਮਿਕਾ ਨਿਭਾਉਣ ਵਾਲੀ ਅਰਚਨਾ ਪੂਰਨ ਸਿੰਘ ਨੇ ਆਪਣੇ ਤੋਂ ਸੱਤ ਸਾਲ ਛੋਟੇ ਪਰਮੀਤ ਸੇਠੀ ਨਾਲ ਲਵ ਮੈਰਿਜ ਕੀਤੀ ਸੀ।
ਸੋਹਾ ਅਲੀ ਖ਼ਾਨ ਦੀ ਉਮਰ ਵੀ ਪਤੀ ਕੁਨਾਲ ਖੇਮੂ ਤੋਂ ਜ਼ਿਆਦਾ ਹੈ। ਉਹ ਕੁਨਾਲ ਤੋਂ 4 ਸਾਲ ਵੱਡੀ ਹੈ।