ਵਿਦੇਸ਼ ਰਹਿੰਦੀ ਕੁੜੀ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

0
224

ਅੱਜ ਬਟਾਲਾ ’ਚ ਇਕ ਟਿਕਟਾਕ ਸਟਾਰ ਦੀਪ ਮਠਾਰੂ ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਵਿਦੇਸ਼ ਵਿਚ ਰਹਿੰਦੀ ਇਕ ਫੇਸਬੁੱਕ ਫਰੈਂਡ ਵਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ ਕਾਰਨ ਦੀਪ ਮਠਾਰੂ ਨੇ ਜ਼ਹਿਰ ਖਾ ਲਿਆ। ਹਾਲਤ ਖ਼ਰਾਬ ਹੋਣ ’ਤੇ ਨੌਜਵਾਨ ਦੇ ਪਰਿਵਾਰ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੀਪ ਨੇ ਦੱਸਿਆ ਉਹ ਕਿਸੇ ਲੜਕੀ ਨੂੰ ਪਿਆਰ ਕਰਦਾ ਹੈ ਜੋ ਜਲੰਧਰ ਰਹਿੰਦੀ ਹੈ ਪਰ 10 ਸਾਲ ਤੋਂ ਅਮਰੀਕਾ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਅਤੇ ਲਗਾਤਾਰ ਲੰਬੇ ਸਮੇ ਤੋਂ ਸਾਡੀ ਫੋਨ ਉਤੇ ਗੱਲਬਾਤ ਹੁੰਦੀ ਆ ਰਹੀ ਸੀ ਇਥੋਂ ਤੱਕ ਕਿ ਉਹ ਮੇਰੇ ਨਾਲ ਵਿਵਾਹ ਕਰਵਾਉਣ ਦੀ ਵੀ ਗੱਲ ਕਰਦੀ ਸੀ ਪਰ ਅਚਾਨਕ ਹੁਣ ਮਨਿੰਦਰ ਨਾਮ ਦੇ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਲੜਕੀ ਮਨਿੰਦਰ ਨੂੰ ਆਪਣਾ ਭਰਾ ਦੱਸਦੀ ਸੀ ਪਰ ਮਨਿੰਦਰ ਦਾ ਸਨੈਪ ਚੈਟ ‘ਚ ਅਕਾਊਂਟ ਹੈ ਜਿੱਥੋ ਦੀਪ ਨੇ ਸਾਰੀ ਚੈਟ ਪੜ੍ਹ ਲਈ। ਦੀਪ ਨੇ ਕਿਹਾ ਕਿ ਉਹ ਝੂਠਾ ਭਰਾ ਬਣਿਆ ਹੋਇਆ ਹੈ। ਉਸੇ ਦਿਨ ਹੀ ਦੀਪ ਨੇ ਲੜਕੀ ਨੂੰ 100 ਤੋਂ ਵੱਧ ਮੈਸੇਜ ਕੀਤੇ ਪਰ ਉਸ ਨੇ ਇਕ ਵੀ ਰਿਪਲਾਈ ਨਹੀਂ ਕੀਤਾ।

ਦੂਜੇ ਪਾਸੇ ਮਾਂ ਅਤੇ ਬਾਪ ਨੇ ਵੀ ਇਹ ਦੱਸਿਆ ਕਿ ਦੀਪ ਕਿਸੇ ਲੜਕੀ ਨਾਲ ਗੱਲ ਕਰਦਾ ਸੀ ਅਤੇ ਲੜਕੀ ਨੇ ਉਸ ਨੂੰ ਵਿਵਾਹ ਕਰਵਾਉਣ ਬਾਰੇ ਵੀ ਕਿਹਾ ਸੀ ਤੇ ਲੜਕੀ ਦੇ ਪਰਿਵਾਰ ਵਿਚੋਂ ਵੀ ਪਿਤਾ ਤੇ ਦਾਦੀ ਦਾ ਫੋਨ ਆਇਆ ਸੀ। ਲੜਕੇ ਦੇ ਪਿਤਾ ਨੇ ਕਿਹਾ ਕਿ ਮੈਂ ਲੜਕੀ ਦੇ ਪਿਤਾ ਨੂੰ ਕਿਹਾ ਸੀ ਕਿ ਜਿਵੇਂ ਠੀਕ ਲੱਗੇ ਉਸ ਤਰ੍ਹਾਂ ਕਰ ਲਵਾਂਗੇ। ਪਰਿਵਾਰ ਨੇ ਦੱਸਿਆ ਕਿ ਘਰ ਵਿਚ ਰੱਖੀ ਕਣਕ ਵਿਚੋਂ ਕੱਢ ਕੇ ਦਵਾਈ ਖਾਧੀ ਤੇ ਹਾਲਤ ਕਾਫ਼ੀ ਖ਼ਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ