ਜਦੋਂ ਸਲਮਾਨ ਸਾਹਮਣੇ ਕੈਟਰੀਨਾ ਨੇ ਕਿਹਾ, ‘ਪਿਆਰ ਤੋਂ ਲੱਗਦੈ ਡਰ’, ਹੁਣ ਵਿੱਕੀ ਕੌਸ਼ਲ ਨਾਲ ਕਰਵਾ ਰਹੀ ਵਿਆਹ

0
261

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਚਰਚਾਵਾਂ ਸੋਸ਼ਲ ਮੀਡੀਆ ’ਤੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਦੌਰਾਨ ਕੈਟਰੀਨਾ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ’ਚ ਕੈਟਰੀਨਾ ਨੇ ਸਲਮਾਨ ਖ਼ਾਨ ਸਾਹਮਣੇ ਕਿਹਾ ਸੀ ਕਿ ਉਹ ਪਿਆਰ ਤੋਂ ਡਰਦੀ ਹੈ। ਇਸ ਦੇ ਨਾਲ ਹੀ ਹੁਣ ਕੈਟਰੀਨਾ ਬੁਆਏਫਰੈਂਡ ਵਿੱਕੀ ਕੌਸ਼ਲ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ।

ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਆਪਣੀ ਇਕ ਫ਼ਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਸ਼ੋਅ ’ਚ ਪਹੁੰਚੇ ਸਨ। ਜਦੋਂ ਕਪਿਲ ਸ਼ਰਮਾ ਨੇ ਕੈਟਰੀਨਾ ਕੈਫ ਨੂੰ ਸਵਾਲ ਕੀਤਾ ਕਿ ਉਹ ਕਿਸ ਗੱਲ ਤੋਂ ਡਰਦੀ ਹੈ। ਇਸ ’ਤੇ ਕੈਟਰੀਨਾ ਕੈਫ ਨੇ ਸਲਮਾਨ ਖ਼ਾਨ ਸਾਹਮਣੇ ਕਿਹਾ ਸੀ ਕਿ ਉਹ ਪਿਆਰ ਤੋਂ ਡਰਦੀ ਹੈ।

ਉਨ੍ਹਾਂ ਦੇ ਜਵਾਬ ’ਤੇ ਕਪਿਲ ਸ਼ਰਮਾ ਨੇ ਜ਼ੋਰਦਾਰ ਤਾੜੀਆਂ ਵਜਾਈਆਂ। ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਇਹ ਦਬੰਗ ਫ਼ਿਲਮ ਦਾ ਡਾਇਲਾਗ ਹੈ।

ਇਸ ਤੋਂ ਬਾਅਦ ਕਾਮੇਡੀ ਸ਼ੋਅ ’ਚ ਕਪਿਲ ਸ਼ਰਮਾ ਨੇ ਕੈਟਰੀਨਾ ਕੈਫ ਤੋਂ ਸਲਮਾਨ ਖ਼ਾਨ ਦੀ ਪਸੰਦ-ਨਾਪਸੰਦ ਬਾਰੇ ਸਵਾਲ ਕੀਤੇ। ਕਪਿਲ ਨੇ ਪੁੱਛਿਆ ਕਿ ਸਲਮਾਨ ਨੂੰ ਕਿਹੜੀ ਅਦਾਕਾਰਾ ਪਸੰਦ ਹੈ ਤਾਂ ਇਸ ’ਤੇ ਕੈਟਰੀਨਾ ਸੋਚਣ ਲੱਗ ਜਾਂਦੀ ਹੈ। ਸਲਮਾਨ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਟਰੀਨਾ ਕੈਫ ਪਸੰਦ ਹੈ।

ਰਾਜਸਥਾਨ ’ਚ ਪਾਲੀ ਜ਼ਿਲ੍ਹੇ ਦੇ ਸੋਜਤ ਦੀ ਮਹਿੰਦੀ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਹੱਥਾਂ ’ਤੇ ਰਚੇਗੀ। ਸੋਜਤ ਦੇ ਇਕ ਮਹਿੰਦੀ ਵਪਾਰੀ ਨੂੰ ਇਸ ਦਾ ਆਰਡਰ ਮਿਲ ਗਿਆ ਹੈ ਅਤੇ ਉਹ ਇਸ ਦੀਆਂ ਤਿਆਰੀਆਂ ’ਚ ਜੁਟ ਗਏ ਹਨ।

ਜ਼ਿਕਰਯੋਗ ਹੈ ਕਿ ਇੱਥੋਂ ਦੀ ਮਹਿੰਦੀ ਵਿਸ਼ਵ ਪ੍ਰਸਿੱਧ ਹੈ। ਇਹੀ ਵਜ੍ਹਾ ਹੈ ਕਿ ਇੱਥੋਂ ਦੀ ਮਹਿੰਦੀ ਐਸ਼ਵਰਿਆ ਰਾਏ ਅਤੇ ਪ੍ਰਿਅੰਕਾ ਚੋਪੜਾ ਸਮੇਤ ਕਈ ਵੱਡੀਆਂ ਫਿਲਮੀ ਹਸਤੀਆਂ ਅਤੇ ਉਦਯੋਗਪਤੀਆਂ ਦੀਆਂ ਧੀਆਂ ਨੇ ਆਪਣੇ ਹੱਥਾਂ ’ਚ ਰਚਾਈ ਹੈ। ਹੁਣ ਕੈਟਰੀਨਾ ਕੈਫ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਕਰਨ ਵਾਲੀ ਹੈ। ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਹੋਟਲ ਸਿਕਸ ਸੈਂਸ ਬਰਵਾੜਾ ਫੋਰਟ ’ਚ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।