ਗੁਰਦਾਸ ਮਾਨ ਹੋਣਗੇ ਵਿੱਕੀ ਕੌਸ਼ਲ ਤੇ ਕੈਟਰੀਨਾ ਦੇ ਵਿਆਹ ‘ਚ ਸ਼ਾਮਲ, ਸਾਹਮਣੇ ਆਇਆ ਇਹ ਵੀਡੀਓ

0
313

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਖ਼ਬਰਾਂ ਇਸ ਸਮੇਂ ਬੀ-ਟਾਊਨ ਦੇ ਸਭ ਤੋਂ ਟ੍ਰੈਂਡਿੰਗ ਵਿਸ਼ਿਆਂ ‘ਚੋਂ ਇਕ ਮੰਨੀਆਂ ਜਾ ਰਹੀਆਂ ਹਨ। 9 ਦਸੰਬਰ ਨੂੰ ਹੋਣ ਵਾਲੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਲਈ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਚੌਥ ਕਾ ਬਰਵਾੜਾ ‘ਚ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਦੋਵੇਂ ਪਰਿਵਾਰਾਂ ਦੇ ਮੈਂਬਰ ਪਹਿਲਾਂ ਹੀ ਪਹੁੰਚ ਚੁੱਕੇ ਹਨ। ਦੂਜੇ ਪਾਸੇ ਬਾਲੀਵੁੱਡ ਐਕਟਰਾਂ ਦਾ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਖ਼ਬਰਾਂ ਮੁਤਾਬਿਕ, ਦੋਵੇਂ ਹੋਟਲ ਸਿਕਸ ਸੈਂਸ ਫੋਰਟ (Six Senses Fort Barwara) ‘ਚ ਸੱਤ ਫੇਰੇ ਲੈਣਗੇ। ਇਸ ਸਮੇਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਪੰਜਾਬੀ ਮਿਊਜ਼ਿਕ ਇੰਸਡਸਟਰੀ ਦੇ ਨਾਮੀ ਗਾਇਕ ਗੁਰਦਾਸ ਮਾਨ ਇਸ ਵਿਆਹ ‘ਚ ਸ਼ਾਮਿਲ ਹੋਣਗੇ। ਜੀ ਹਾਂ ਮੁੰਬਈ ਏਅਰਪੋਰਟ ਤੋਂ ਇੱਕ ਵੀਡੀਓ ਸ਼ੋਸਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। Viral Bhayani ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਗੁਰਦਾਸ ਮਾਨ ਦੀ ਏਅਰਪੋਰਟ ਵਾਲਾ ਵੀਡੀਓ ਪੋਸਟ ਕੀਤਾ ਹੈ, ਜਿਸ ‘ਚ ਉਹ ਆਪਣੀ ਪਤਨੀ ਅਤੇ ਨੂੰਹ ਨਾਲ ਨਜ਼ਰ ਆ ਰਹੇ ਹਨ। ਗੁਰਦਾਸ ਮਾਨ ਤੋਂ ਇਲਾਵਾ ਬਾਲੀਵੁੱਡ ਜਗਤ ਦੀਆਂ ਕਈ ਹੋਰ ਨਾਮੀ ਹਸਤੀਆਂ ਇਸ ਵਿਆਹ ‘ਚ ਸ਼ਾਮਿਲ ਹੋਣ ਗਈਆਂ। ਵਿਆਹ ‘ਚ ਸੈਲੀਬ੍ਰੇਟੀਜ਼ ਤੋਂ ਇਲਾਵਾ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਵੀ ਵਿਆਹ ‘ਚ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆਉਣਗੇ।

ਦੱਸ ਦਈਏ ਸੋਮਵਾਰ ਨੂੰ ਕੈਟਰੀਨਾ ਦੇ ਪਰਿਵਾਰ ਦੇ 32 ਮੈਂਬਰ ਅਤੇ ਹੋਰ ਮਸ਼ਹੂਰ ਹਸਤੀਆਂ ਜੈਪੁਰ ਪਹੁੰਚ ਚੁੱਕੀਆਂ ਹਨ। ਇਸ ਸ਼ਾਨਦਾਰ ਵਿਆਹ ਲਈ ਸ਼ਾਹੀ ਮੰਡਪ ਤਿਆਰ ਕੀਤਾ ਗਿਆ ਹੈ। ਮੰਡਪ ਨੂੰ ਰਾਜਵਾੜਾ ਵਾਲੀ ਲੁੱਕ ਦਿੱਤੀ ਗਈ ਹੈ ਅਤੇ ਇਹ ਮੰਡਪ ਪੂਰੀ ਤਰ੍ਹਾਂ ਸ਼ੀਸ਼ੇ ‘ਚ ਬੰਦ ਹੋਵੇਗਾ।