ਮਿਸ ਪੂਜਾ ਨੂੰ ਪਤੀ ਰੋਮੀ ਟਾਹਲੀ ਨੇ ਦਿੱਤਾ ਜਨਮਦਿਨ ਦਾ ਖ਼ਾਸ ਤੋਹਫਾ

0
344

ਹਾਲ ਹੀ ‘ਚ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਨੇ ਆਪਣਾ ਜਨਮਦਿਨ ਮਨਾਇਆ ਸੀ। ਉਸ ਦਾ ਜਨਮਦਿਨ 4 ਦਸੰਬਰ ਨੂੰ ਲੰਘਿਆ ਹੈ। ਇਹ ਸਾਲ ਉਨ੍ਹਾਂ ਲਈ ਬਹੁਤ ਹੀ ਖ਼ਾਸ ਰਿਹਾ ਹੈ ਕਿਉਂਕਿ ਇਸੇ ਸਾਲ ਉਹ ਪਹਿਲੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਨਾਲ ਹੀ ਆਪਣੀ ਮੈਰਿਡ ਲਾਈਫ ਨੂੰ ਰਵੀਲ ਕੀਤਾ ਹੈ। ਉਨ੍ਹਾਂ ਨੇ ਆਪਣੀ ਪਤੀ ਰੋਮੀ ਟਾਹਲੀ ਅਤੇ ਪੁੱਤਰ ਅਲਾਪ ਸਿੰਘ ਟਾਹਲੀ ਨਾਲ ਦਰਸ਼ਕਾਂ ਨੂੰ ਰੁਬਰੂ ਕਰਵਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਨਵਾਂ ਬਿਜ਼ਨੈਸ ਵੀ ਸ਼ੁਰੂ ਕੀਤਾ ਹੈ।

ਦੱਸ ਦਈਏ ਕਿ ਮਿਸ ਪੂਜਾ ਦੇ ਪਤੀ ਰੋਮੀ ਨੇ ਇਸ ਵਾਰ ਉਨ੍ਹਾਂ ਦਾ ਜਨਮਦਿਨ ਖ਼ਾਸ ਅੰਦਾਜ਼ ਨਾਲ ਮਨਾਇਆ ਹੈ। ਉਨ੍ਹਾਂ ਨੇ ਪਤਨੀ ਮਿਸ ਪੂਜਾ ਨੂੰ ਲਗਜ਼ਰੀ ਕਾਰ ਤੋਹਫੇ ਵਜੋਂ ਦਿੱਤੀ। ਰੋਮੀ ਨੇ Maserati Levante ਕਾਰ ਮਿਸ ਪੂਜਾ ਨੂੰ ਤੋਹਫੇ ‘ਚ ਦਿੱਤੀ ਹੈ। ਰੋਮੀ ਟਾਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ”ਹੈਪੀ belated ਬਰਥਡੇਅ ਜਾਨੇਮਨ… ਇਹ ਤੁਹਾਡਾ ਜਨਮਦਿਨ ਦਾ ਬਹੁਤ ਹੀ ਯੋਗ ਤੋਹਫ਼ਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਹੈ..ਲਵ ਯੂ…#maserati #levante #2022 #bdaygift।” ਇਸ ਪੋਸਟ ‘ਤੇ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

ਦੱਸਣਯੋਗ ਹੈ ਕਿ ਮਿਸ ਪੂਜਾ ਦਾ ਵਿਆਹ ਰੋਮੀ ਟਾਹਲੀ ਨਾਲ ਹੋਇਆ ਹੈ। ਰੋਮੀ ਟਾਹਲੀ ਵੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਇੰਨੀਂ ਦਿਨੀਂ ਇਹ ਜੋੜੀ ਆਪਣੇ ਪੁੱਤਰ ਨਾਲ ਕੁਆਲਟੀ ਸਮਾਂ ਬਿਤਾ ਰਹੇ ਹਨ।

ਜੇ ਗੱਲ ਕਰੀਏ ਮਿਸ ਪੂਜਾ ਦੀ ਤਾਂ ਉਹ ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸੇ ਲਈ ਉਸ ਦੀ ਲੰਮੀ ਫੈਨ ਫਾਲੋਇੰਗ ਹੈ।

ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬੀ ਮਿਊਜ਼ਿਕ ਦੇ ਨਾਲ ਉਹ ਬਾਲੀਵੁੱਡ ਦੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।