ਬਰਨ : ਸਵਿਟਰਜ਼ਰਲੈਂਡ ਸਰਕਾਰ ਨੇ ਇੱਛਾ ਮੌਤ ਦੀ ਮਸ਼ੀਨ (ਸੁ ਸਾ ਈ ਡ ਪੋਡ) ਨੂੰ ਕਾਨੂੰਨੀ ਮਨਜ਼ੂਰੀ ਦਿੱਤੀ ਹੈ। ਇਸ ਮਸ਼ੀਨ ਦੀ ਮਦਦ ਨਾਲ ਗੰਭੀਰ/ਲਾਇਲਾਜ ਬੀਮਾਰੀ ਤੋਂ ਪੀੜਤ ਮਰੀਜ਼ ਬਿਨਾਂ ਦਰਦ ਤੋਂ ਸ਼ਾਂਤੀ ਨਾਲ ਮੌਤ ਨੂੰ ਗਲੇ ਲਗਾ ਸਕਣਗੇ। ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਦੱਸਿਆ ਕਿ ਮਸ਼ੀਨ ਦੇ ਅੰਦਰ ਆਕਸੀਜਨ ਦਾ ਪੱਧਰ ਬਹੁਤ ਘੱਟ ਕਰ ਦਿੱਤਾ ਜਾਂਦਾ ਹੈ, ਜਿਸ ਨਾਲ 1 ਮਿੰਟ ਦੇ ਅੰਦਰ ਇਨਸਾਨ ਦੀ ਮੌਤ ਹੋ ਜਾਂਦੀ ਹੈ।
ਤਾਬੂਤ ਦੇ ਆਕਾਰ ਦੀ ਇਸ ਮਸ਼ੀਨ ਦਾ ਨਾਂ ਸਰਕੋ ਰੱਖਿਆ ਗਿਆ ਹੈ। ਸਵਿਟਜ਼ਰਲੈਂਡ ਵਿਚ 1942 ਤੋਂ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ। ਉਥੇ ਹੀ ਕੁੱਝ ਲੋਕਾਂ ਦਾ ਮੰਨਣਾ ਹੇ ਕਿ ਇਹ ਮਸ਼ੀਨ ਖ਼ੁ ਦ ਕੁ ਸ਼ੀ ਨੂੰ ਬੜ੍ਹਾਵਾ ਦੇਵੇਗੀ ਜੋ ਕਿ ਸਹੀ ਨਹੀਂ ਹੈ। ਉਥੇ ਹੀ ਇਹ ਮਸ਼ੀਨ ਉਨ੍ਹਾਂ ਮਰੀਜ਼ਾਂ ਲਈ ਉਪਯੋਗੀ ਹੈ ਜੋ ਬੀਮਾਰੀ ਕਾਰਨ ਹਿਲ-ਜੁਲ ਨਹੀਂ ਸਕਦੇ।
ਸੁ ਸਾ ਈ ਡ ਪੋਡ ਬਣਾਉਣ ਵਾਲੀ ਸੰਸਥਾ ਐਗਜ਼ਿਟ ਇੰਟਰਨੈਸ਼ਨਲ ਦੇ ਸੰਸਥਾਪਕ ਡਾਕਟਰ ਫਿਲਿਪ ਕਹਿੰਦੇ ਹਨ, ਇਸ ਨਵੀਂ ਮਸ਼ੀਨ ਨਾਲ ਇੱਛਾ ਮੌਤ ਮੰਗਣ ਵਾਲੇ ਮਰੀਜ਼ ਘਬਰਾਉਂਦੇ ਨਹੀਂ ਹਨ। ਹੁਣ ਤੱਕ ਇੱਛਾ ਮੌਤ ਦਾ ਤਰੀਕਾ ਵੱਖ ਸੀ। ਸਵਿਟਜ਼ਰਲੈਂਡ ਵਿਚ 1300 ਲੋਕਾਂ ਨੂੰ ਇੱਛਾ ਮੌਤ ਦਿੱਤੀ ਜਾ ਚੁੱਕੀ ਹੈ।
ਹੁਣ ਤੱਕ ਇੱਛਾ ਮੌਤ ਮੰਗਣ ਵਾਲੇ ਮਰੀਜ਼ਾਂ ਨੂੰ ਤਰਲ ਸੋਡੀਅਮ ਪੈਂਟੋਬਰਬਿਟਲ ਦਾ ਟੀਕਾ ਲਗਾਇਆ ਜਾਂਦਾ ਸੀ। ਟੀਕਾ ਲਗਾਉਣ ਤੋਂ 2 ਤੋਂ 5 ਮਿੰਟ ਬਾਅਦ ਮਰੀਜ਼ ਗੂੜ੍ਹੀ ਨੀਂਦ ਵਿਚ ਚਲਾ ਜਾਂਦਾ ਸੀ। ਇਸ ਤੋਂ ਬਾਅਦ ਕੋਮਾ ਵਿਚ ਜਾਣ ਦੇ ਬਾਅਦ ਮਰੀਜ਼ ਦੀ ਮੌਤ ਹੋ ਜਾਂਦੀ ਸੀ। ਕੰਪਨੀ ਦਾ ਕਹਿਣਾ ਹੈ, ਹੁਣ ਸੁਸਾਈਡ ਕੈਪਸੂਲ ਦੀ ਮਦਦ ਨਾਲ ਮਰੀਜ਼ ਨੂੰ ਜ਼ਿਆਦਾ ਆਸਾਨ ਮੌਤ ਦਿੱਤੀ ਜਾ ਸਕੇਗੀ।