ਮਸ਼ਹੂਰ ਗਾਇਕ ਅਤੇ ਰੈਪਰ ਏਪੀ ਢਿੱਲੋਂ ਦਾ ਮੁੰਬਈ ‘ਚ ਇੱਕ ਧਮਾਕੇਦਾਰ ਲਾਈਵ ਕੰਸਰਟ ਹੋਇਆ, ਜਿਸ ‘ਚ ਬਾਲੀਵੁੱਡ ਦੇ ਕਈ ਸਟਾਰ ਕਿਡਜ਼ ਨੇ ਸ਼ਿਰਕਤ ਕੀਤੀ। ਸੰਗੀਤ ਸਮਾਰੋਹ ਦੇ ਇੱਕ ਦਿਨ ਬਾਅਦ ਪੁਲਸ ਨੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਲਈ ਪ੍ਰਬੰਧਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ।
ਸਾਰਾ-ਜਾਨਵੀ ਨੇ ਕੰਸਰਟ ‘ਚ ਕੀਤੀ ਸ਼ਿਰਕਤ
ਗਾਇਕ ਏਪੀ ਢਿੱਲੋਂ ਦੇ ਲਾਈਵ ਕੰਸਰਟ ‘ਚ ਦਰਸ਼ਕਾਂ ਦੇ ਰੂਪ ‘ਚ ਕਈ ਸਟਾਰ ਕਿਡਜ਼ ਵੀ ਪਹੁੰਚੇ। ਇਨ੍ਹਾਂ ‘ਚ ਮਸ਼ਹੂਰ ਅਦਾਕਾਰਾ ਜਾਹਨਵੀ ਕਪੂਰ, ਸਾਰਾ ਅਲੀ ਖ਼ਾਨ, ਇਬਰਾਹਿਮ ਅਲੀ ਖ਼ਾਨ ਅਤੇ ਸਾਰਾ ਤੇਂਦੁਲਕਰ ਦੇ ਨਾਂ ਸ਼ਾਮਲ ਹਨ। ਇਨ੍ਹਾਂ ਮਸ਼ਹੂਰ ਸਟਾਰ ਕਿਡਜ਼ ਤੋਂ ਇਲਾਵਾ ਕਈ ਵੱਡੀਆਂ ਹਸਤੀਆਂ ਨੇ ਵੀ ਲਾਈਵ ਕੰਸਰਟ ‘ਚ ਸ਼ਿਰਕਤ ਕੀਤੀ।
ਸਰਕਾਰ-ਪੁਲਸ ਨੂੰ ਨਹੀਂ ਸੀ ਕੰਸਰਟ ਦੀ ਜਾਣਕਾਰੀ
ਜਾਣਕਾਰੀ ਮੁਤਾਬਕ, ਮੁੰਬਈ ‘ਚ ਇੰਨੇ ਵੱਡੇ ਲਾਈਵ ਕੰਸਰਟ ਨੂੰ ਲੈ ਕੇ ਸਰਕਾਰ, ਪੁਲਸ ਅਤੇ ਬੀ. ਐੱਮ. ਸੀ. ਦੇ ਅਧਿਕਾਰੀ ਅਣਜਾਣ ਸਨ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਕੋਰੋਨਾ ਦੇ ਵਧਦੇ ਖ਼ਤਰੇ ਦੇ ਵਿਚਕਾਰ ਲਾਈਵ ਕੰਸਰਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ‘ਚ ਇੰਨੀ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਰਹੇ ਹਨ।
Mumbai Police registers FIR against organizers of AP Dhillon's music concert at Grand Hyatt in the city for alleged violation of COVID norms on Sunday
— ANI (@ANI) December 13, 2021
ਲਾਈਵ ਕੰਸਰਟ ਨੂੰ ਲੈ ਕੇ ਭਾਜਪਾ ਸਰਕਾਰ ਨੇ ਮੁੰਬਈ ਸਰਕਾਰ ਅਤੇ ਬੀ. ਐੱਮ. ਸੀ. ਦੇ ਅਧਿਕਾਰੀਆਂ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਇਸ ਨੂੰ ਕਿਉਂ ਨਹੀਂ ਰੋਕਿਆ ਅਤੇ ਉਹ ਇਸ ਤੋਂ ਅਣਜਾਣ ਕਿਵੇਂ ਰਹੇ।
ਮੁੰਬਈ ਪੁਲਸ ਨੇ ਐੱਫ. ਆਈ. ਆਰ
ਮੁੰਬਈ ਦੀ ਵਕੋਲਾ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 188, 269 ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਨੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਲਈ ਪ੍ਰਬੰਧਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ।
ਦੱਸ ਦੇਈਏ ਕਿ ਲਾਈਵ ਈਵੈਂਟ ਦਾ ਆਯੋਜਨ ਕਾਲੀਨਾ ਸਾਂਤਾ ਕਰੂਜ਼ ਦੇ ਫਾਈਵ ਸਟਾਰ ਹੋਟਲ ‘ਚ ਕੀਤਾ ਗਿਆ ਸੀ।