ਜਦੋਂ ਅਰਬਾਜ਼ ਖ਼ਾਨ ਨੇ ਛੇੜਿਆ ਸੰਨੀ ਲਿਓਨ ਦਾ ਇਹ ਪੁਰਾਣਾ ਕਿੱਸਾ, ਸੁਣ ਫੁੱਟ-ਫੁੱਟ ਰੋਣ ਲੱਗੀ ਅਦਾਕਾਰਾ (ਵੀਡੀਓ)

0
220

ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਆਪਣੀ ਖ਼ੂਬਸੂਰਤੀ ਤੇ ਗਲੈਮਰਸ ਅੰਦਾਜ਼ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਬਾਲੀਵੁੱਡ ਦੀ ‘ਬੇਬੀ ਡੌਲ’ ਦੇ ਪ੍ਰਸ਼ੰਸਕ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਮੌਜੂਦ ਹਨ। ਇਹੀ ਕਾਰਨ ਹੈ ਕਿ ਹਰ ਰੋਜ਼ ਉਨ੍ਹਾਂ ਦੀਆਂ ਨਵੀਆਂ-ਨਵੀਆਂ ਤਸਵੀਰਾਂ ਤੇ ਵੀਡੀਓਜ਼ ਇੰਟਰਨੈੱਟ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਹਾਲਾਂਕਿ ਸੰਨੀ ਹਰ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਬੇਬਾਕੀ ਨਾਲ ਦਿੰਦੀ ਹੈ ਪਰ ਫਿਰ ਵੀ ਸੰਨੀ ਬਹੁਤ ਭਾਵੁਕ ਤੇ ਸੰਵੇਦਨਸ਼ੀਲ ਹੈ। ਉਨ੍ਹਾਂ ਦੇ ਭਾਵੁਕ ਹੋਣ ਦਾ ਇੱਕ ਕਿੱਸਾ ਹੈ, ਜਦੋਂ ਉਹ ਅਰਬਾਜ਼ ਖ਼ਾਨ ਦੇ ਚੈਟ ਸ਼ੋਅ ‘ਪਿੰਚ ਬਾਏ’ ‘ਚ ਮਹਿਮਾਨ ਵਜੋਂ ਪਹੁੰਚੀ ਸੀ। ਅਰਬਾਜ਼ ਖਾਨ ਦੇ ਚੈਟ ਸ਼ੋਅ ‘ਪਿੰਚ ਬਾਏ’ ‘ਚ ਅਭਿਨੇਤਾ ਦੁਆਰਾ ਪੁੱਛੇ ਗਏ ਸਵਾਲ ਤੋਂ ਸੰਨੀ ਇੰਨੀ ਦੁਖੀ ਹੋ ਗਈ ਕਿ ਉਹ ਸ਼ੋਅ ‘ਤੇ ਹੀ ਫੁੱਟ-ਫੁੱਟ ਕੇ ਰੋਣ ਲੱਗ ਪਈ। ਇਸ ਦੀ ਵੀਡੀਓ ਵੀ ਸੋਸ਼ਲ ‘ਤੇ ਕਾਫ਼ੀ ਵਾਇਰਲ ਹੋਈ ਸੀ।

ਦਰਅਸਲ, ਸਾਲ 2019 ‘ਚ ਸੰਨੀ ਚੈਟ ਸ਼ੋਅ ‘Pinch by Arbaaz Khan’ ‘ਚ ਮਹਿਮਾਨ ਵਜੋਂ ਸ਼ਾਮਲ ਹੋਈ ਸੀ। ਸ਼ੋਅ ਦੌਰਾਨ ਜਦੋਂ ਅਰਬਾਜ਼ ਨੇ ਸੰਨੀ ਲਿਓਨ ਦੀ ਇਕ ਪੁਰਾਣੀ ਪੋਸਟ ‘ਤੇ ਕੀਤੀ ਟਿੱਪਣੀ ਦਾ ਜ਼ਿਕਰ ਕੀਤਾ ਸੀ। ਇੱਥੇ ਅਰਬਾਜ਼ ਨੇ ਸੰਨੀ ਨੂੰ ਉਨ੍ਹਾਂ ਦੇ ਪਤੀ ਡੈਨੀਅਲ ਦੁਆਰਾ ਕੀਤੀ ਜਾ ਰਹੀ ਕੋਸ਼ਿਸ਼ ਦਾ ਜ਼ਿਕਰ ਕੀਤਾ ਸੀ। ਉਨ੍ਹੀਂ ਦਿਨੀਂ ਸੰਨੀ ਤੇ ਉਨ੍ਹਾਂ ਦੇ ਪਤੀ ਆਪਣੇ ਇੱਕ ਸਾਥੀ ਪ੍ਰਭਾਕਰ ਯੇਡਲੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਜੋੜੇ ਨੇ ਵੀ ਪ੍ਰਭਾਕਰ ਦੀ ਕਾਫ਼ੀ ਮਦਦ ਕੀਤੀ ਪਰ ਉਹ ਉਸ ਨੂੰ ਬਚਾ ਨਹੀਂ ਸਕੇ। ਜਦੋਂ ਅਰਬਾਜ਼ ਨੇ ਸੰਨੀ ਲਿਓਨ ਸਾਹਮਣੇ ਉਸ ਕਹਾਣੀ ਦਾ ਜ਼ਿਕਰ ਕੀਤਾ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗੀ।

ਦੱਸਣਯੋਗ ਹੈ ਕਿ ਸੰਨੀ ਲਿਓਨ ਤੇ ਡੈਨੀਅਲ ਦੇ ਲੱਖਾਂ ਯਤਨਾਂ ਅਤੇ ਆਰਥਿਕ ਮਦਦ ਤੋਂ ਬਾਅਦ ਵੀ ਪ੍ਰਭਾਕਰ ਦੀ ਕਿਡਨੀ ਫੇਲ ਹੋਣ ਕਾਰਨ ਮੌਤ ਹੋ ਗਈ। ਪ੍ਰਭਾਕਰ ਕੋਲ ਇਲਾਜ ਲਈ ਪੈਸੇ ਨਹੀਂ ਸਨ। ਪ੍ਰਭਾਕਰ ਦੀ ਆਰਥਿਕ ਮਦਦ ਨਾ ਕਰਨ ‘ਤੇ ਸੰਨੀ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਟ੍ਰੋਲ ਕੀਤਾ ਗਿਆ ਸੀ।

ਦੱਸ ਦੇਈਏ ਕਿ ਅਰਬਾਜ਼ ਆਪਣੇ ਸ਼ੋਅ ‘ਤੇ ਉਹੀ ਸਵਾਲ ਪੁੱਛਦੇ ਹਨ, ਜੋ ਸੋਸ਼ਲ ਮੀਡੀਆ ‘ਤੇ ਯੂਜ਼ਰਸ ਉਨ੍ਹਾਂ ਨੂੰ ਕੁਮੈਂਟ ਬਾਕਸ ‘ਚ ਪੁੱਛਦੇ ਹਨ। ਹਾਲਾਂਕਿ ਜਦੋਂ ਸੰਨੀ ਨੇ ਇਸ ਸਾਰੀ ਘਟਨਾ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਉਹ ਰੋ ਪਈ। ਸੰਨੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਉਸ ਨੂੰ ਬਚਾ ਨਹੀਂ ਸਕੇ। ਸੰਨੀ ਲਿਓਨ ਨੂੰ ਰੋਂਦੇ ਦੇਖ ਮਾਹੌਲ ਕਾਫ਼ੀ ਭਾਵੁਕ ਹੋ ਗਿਆ। ਉਨ੍ਹਾਂ ਦੇ ਰੋਣ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।