ਵੀਡੀਉ ਦੇ ਮਾਮਲੇ ਵਿਚ ਮੈਂਡੀ ਦਾ ਬਿਆਨ ਆਇਆ ਸਾਹਮਣੇ

27 ਅਗਸਤ 2020 ਨੂੰ ਇਕ ਨਕਲੀ ਵੀਡੀਓ ਵਿਚ ਪੰਜਾਬੀ ਫਿਲਮੀ ਅਦਾਕਾਰਾ ਮੈਂਡੀ ਤੱਖਰ ਦਾ ਚਿਹਰਾ ਇੱਕ ਅ ਸ਼ ਲੀ ਲ ਵੀਡੀਓ ਵਿਚਲੀ ਲੜਕੀ ਦੇ ਮੂੰਹ ‘ਤੇ ਲਾ ਕੇ ਇਹ ਵੀਡੀਓ ਸੋਸ਼ਲ ਮੀਡੀਏ ‘ਤੇ ਵਾਇਰਲ ਕੀਤੀ ਗਈ ਸੀ। ਹੁਣ ਮੈਂਡੀ ਤੱਖਰ ਨੇ ਝੂਠੇ ਮੋਰਫੇਡ ਵੀਡੀਓ ਰਾਹੀਂ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋ ਸ਼ੀ ਆਂ ਖਿਲਾਫ ਐਫਆਈਆਰ ਦਰਜ ਕਰਵਾਈ ਹੈ ਅਤੇ ਨਾਲ ਹੀ ਲੋਕਾਂ ਨਾਲ ਗਿਲ਼ਾ ਕੀਤਾ ਹੈ ਕਿ ਦੇਖਣ ਤੋਂ ਬਾਅਦ ਇਹ ਜਾਣਦਿਆਂ ਹੋਇਆਂ ਕਿ ਵੀਡੀਓ ਤੋੜ-ਮਰੋੜ ਕੇ ਬਣਾਈ ਗਈ ਹੈ, ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਗਿਆ।

ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਇੰਗਲੈਂਡ ਦੀ ਜੰਮੀ ਪਲੀ ਪੰਜਾਬੀ ਫਿਲਮੀ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ ਕਿ ਵੀਡੀਓ ਦੇ ਸਿਰਫ ਕੁਝ ਮਿੰਟਾਂ ਨੂੰ ਵੇਖਣ ਤੋਂ ਬਾਅਦ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਜਾਅਲੀ ਹੈ ਅਤੇ ਇਸ ਝੂਠੀ ਵੀਡੀਓ ਵਿੱਚ ਮੈਂਡੀ ਤੱਖਰ ਨਹੀਂ ਹੈ, ਪਰ ਫਿਰ ਵੀ ਇਸ ਨੂੰ ਫੈਲਾਉਣ ਤੋਂ ਰੋਕਿਆ ਨਹੀਂ ਗਿਆ।

ਮੈਂਡੀ ਤੱਖਰ ਨੇ ਸਥਿਤੀ ਨੂੰ ਅਥਾਹ ਸਹਿਣਸ਼ੀਲਤਾ ਅਤੇ ਤਾਕਤ ਨਾਲ ਸੰਭਾਲਿਆ ਅਤੇ ਸ਼ੁਰੂ ਵਿੱਚ ਇਸ ਮਾਮਲੇ ਤੇ ਚੁੱਪ ਰਹੀ ਪਰ ਆਖਰਕਾਰ ਸਾਈਬਰ ਬੁਲਿੰਗ ਅਤੇ ਟਰੋਲਿੰਗ ਨੇ ਉਸਦੀ ਸ਼ਾਂਤੀ ਨੂੰ ਪ੍ਰਭਾਵਤ ਕੀਤਾ ਅਤੇ ਆਖਰਕਾਰ ਉਸਨੇ ਕੁਝ ਦਿਨਾਂ ਬਾਅਦ ਗੱਲ ਕੀਤੀ, ਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤੀ ਕਿ ਵੀਡੀਓ ਝੂਠੀ ਹੈ। ਇਹ ਦੱਸਦਿਆਂ ਉਸਨੇ ਅੱਗੇ ਕਿਹਾ ਕਿ ਉਹ ਆਪਣੇ ਹੀ ਪੰਜਾਬੀ ਲੋਕਾਂ ਤੋਂ ਬਿਲਕੁਲ ਨਿਰਾਸ਼ ਹੈ, ਜੋ ਬਿਨਾ ਸੋਚਿਆਂ ਸਮਝਿਆਂ ਇਸ ਵੀਡੀਓ ਨੂੰ ਵਧੇਰੇ ਵਾਇਰਲ ਕਰ ਰਹੇ ਹਨ। ਇਹ ਲੋਕ ਸਮਝ ਸਕਦੇ ਹਨ ਕਿ ਅਜਿਹੀ ਝੂਠੀ ਵੀਡੀਓ ਕਾਰਨ ਕਿਸੇ ਔਰਤ ਨੂੰ ਕੀ-ਕੀ ਸਹਿਣਾ ਪੈ ਸਕਦਾ ਹੈ।

ਮੈਂਡੀ ਨੇ ਦੋਸ਼ੀਆਂ ਖਿਲਾਫ ਐਫਆਈਆਰ ਦਰਜ ਕੀਤੀ, ਜਿਸ ਵਿੱਚ ਉਹ ਵੈਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਸ਼ਾਮਲ ਹਨ, ਜਿਨ੍ਹਾਂ ‘ਤੇ ਜਾਅਲੀ ਵੀਡੀਓ ਅਪਲੋਡ ਕੀਤੀ ਗਈ ਸੀ।
ਐਫਆਈਆਰ ਟੈਕਨਾਲੋਜੀ ਐਕਟ 2000 ਦੀ ਧਾਰਾ 67 (ਏ), 67, 66 (ਈ) ਅਤੇ ਇੰਡੀਅਨ ਪੀਨਲ ਕੋਡ 1860 ਦੀ ਧਾਰਾ 509, 354 ਅਧੀਨ ਦਰਜ ਕੀਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਯਾਦ ਰਹੇ ਕਿ ਮੈਂਡੀ ਤੱਖਰ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਸਨੂੰ ਪੰਜਾਬੀ ਸਿਨੇਮਾ ਦੀ ਇੱਕ ਉੱਤਮ ਅਭਿਨੇਤਰੀ ਮੰਨਿਆ ਜਾਂਦਾ ਹੈ, “ਰੱਬ ਦਾ ਰੇਡੀਓ” “ਅਰਦਾਸ” “ਸਰਦਾਰ ਜੀ” ਅਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਪੁਰਸਕਾਰ ਜੇਤੂ ਪਰਫਾਰਮੈਂਸ ਦਿੱਤੀ ਹੈ। ਇੰਡਸਟਰੀ `ਚ ਉਹ ਨਿਮਰ ਸੁਭਾਅ ਵਾਲੀ ਸੁਭਾਅ ਵਜੋਂ ਜਾਣੀ ਜਾਂਦੀ ਹੈ।

ਮੈਂਡੀ ਅਤੇ ਉਸਦੇ ਪ੍ਰਸ਼ੰਸਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਨਿਆਂ ਕੀਤਾ ਜਾਏ ਅਤੇ ਇਹ ਗੈਰ ਅਨੈਤਿਕ ਅਪਰਾਧ ਬੰਦ ਹੋ ਜਾਣ ਕਿਉਂਕਿ ਹਰ ਲੜਕੀ ਅਜਿਹੀ ਹਾਲਤ ਨੂੰ ਸੰਭਾਲ ਨਹੀਂ ਸਕਦੀ ਜਿਸ ਤਰ੍ਹਾਂ ਮੈਂਡੀ ਤੱਖਰ ਨੇ ਸੰਭਾਲਿਆ ਹੈ।