ਪੁੱਠੀ ਬਾਜ਼ੀ ਪਾਉਣ ‘ਚ ਮਾਹਿਰ ਹੈ ਕੈਨੇਡਾ ਦਾ ਐੱਨ.ਡੀ.ਪੀ. ਆਗੂ ਜਗਮੀਤ ਸਿੰਘ

0
277

ਐਬਟਸਫੋਰਡ, 23 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਤੇ ਸੰਸਦ ਮੈਂਬਰ ਜਗਮੀਤ ਸਿੰਘ ਬਾਰੇ ਸ਼ਾਇਦ ਬਹੁਤ ਘੱਟ ਪੰਜਾਬੀਆਂ ਨੂੰ ਪਤਾ ਹੋਵੇਗਾ ਕਿ ਜਗਮੀਤ ਸਿੰਘ ਬਹੁਤ ਵਧੀਆ ਭੰਗੜਾ ਪਾ ਲੈਂਦੇ ਹਨ ਤੇ ਪੁੱਠੀ ਬਾਜ਼ੀ ਵੀ ਲਾ ਲੈਂਦੇ ਹਨ | ਕੈਨੇਡਾ ਦੀਆਂ ਹੁਣੇ ਲੰਘੀਆਂ ਸੰਸਦੀ ਚੋਣਾਂ ਦੇ ਪ੍ਰਚਾਰ ਦੌਰਾਨ ਤੇ ਜਿੱਤ ਤੋਂ ਬਾਅਦ ਜਗਮੀਤ ਸਿੰਘ ਨੇ ਖੂਬ ਭੰਗੜਾ ਪਾਇਆ |

ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਦੇ ਡਾ. ਜਗਤਾਰਨ ਸਿੰਘ ਧਾਲੀਵਾਲ ਦਾ ਫਰਜ਼ੰਦ ਜਗਮੀਤ ਸਿੰਘ ਬਰਨਬੀ ਸਾਊਥ ਸੰਸਦੀ ਹਲਕੇ ਤੋਂ ਤੀਸਰੀ ਵਾਰ ਸੰਸਦ ਮੈਂਬਰ ਚੁਣਿਆ ਗਿਆ ਹੈ | ਕੈਨੇਡਾ ਦੀ ਆਉਂਦੇ ਦਿਨਾਂ ‘ਚ ਬਣਨ ਜਾ ਰਹੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਵਿਚ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਦੀ ਅਹਿਮ ਭੂਮਿਕਾ ਹੋਵੇਗੀ |

ਵਰਨਣਯੋਗ ਹੈ ਕਿ ਲੰਘੀ 20 ਸਤੰਬਰ ਨੂੰ ਕੈਨੇਡਾ ਦੀਆਂ ਹੋਈਆਂ ਸੰਸਦੀ ਚੋਣਾਂ ‘ਚ ਲਿਬਰਲ 158, ਕੰਜ਼ਰਵੇਟਿਵ 119, ਬਲਾਕ ਕਿਊਬਕ 34, ਐੱਨ.ਡੀ.ਪੀ. 25 ਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ | 338 ਮੈਂਬਰੀ ਸੰਸਦ ਵਿਚ ਬਹੁਮਤ ਲਈ 170 ਸੀਟਾਂ ਹੋਣੀਆਂ ਚਾਹੀਦੀਆਂ ਹਨ |