ਗੁਰੂ ਰੰਧਾਵਾ ਨਾਲ ਮੁੜ ਸਮੁੰਦਰ ਕਿਨਾਰੇ ਨਜ਼ਰ ਆਈ ਨੋਰਾ ਫਤੇਹੀ, ਹੁਣ ਸਾਹਮਣੇ ਆਇਆ ਪੂਰਾ ਮਾਮਲਾ

0
224

ਸਾਲ 2020 ‘ਚ ਨੋਰਾ ਫਤੇਹੀ ਤੇ ਗੁਰੂ ਰੰਧਾਵਾ ਪਹਿਲੀ ਵਾਰ ਇੱਕ ਪ੍ਰਾਜੈਕਟ ਲਈ ਇਕੱਠੇ ਆਏ ਸਨ। ਇਨ੍ਹਾਂ ਦੋਵਾਂ ਦਾ ਗੀਤ ‘ਨੱਚ ਮੇਰੀ ਰਾਣੀ’ ਰਿਲੀਜ਼ ਹੋਇਆ ਤੇ ਲੋਕਾਂ ਦੇ ਸਿਰ ਚੜ੍ਹ ਬੋਲਿਆ। ਇਸ ਗੀਤ ਨੇ ਕਾਫੀ ਸੁਰਖੀਆਂ ਬਟੋਰੀਆ ਤੇ ਦੇਖਦੇ ਹੀ ਦੇਖਦੇ ਇਹ ਗੀਤ ਸਾਲ ਦਾ ਸਭ ਤੋਂ ਵੱਧ ਸੁਣੇ ਜਾਣ ਵਾਲੇ ਗੀਤਾਂ ‘ਚੋਂ ਇੱਕ ਬਣਿਆ। ਹੁਣ ਇੱਕ ਵਾਰ ਫਿਰ ਇਹ ਜੋੜੀ ਇਕੱਠੇ ਧਮਾਕਾ ਕਰਨ ਜਾ ਰਹੀ ਹੈ। ਨੋਰਾ ਫਤੇਹੀ ਤੇ ਗੁਰੂ ਰੰਧਾਵਾ ‘ਨੱਚ ਮੇਰੀ ਰਾਣੀ’ ਤੋਂ ਬਾਅਦ ‘ਡਾਂਸ ਮੇਰੀ ਰਾਣੀ’ ਲੈ ਕੇ ਆ ਰਹੇ ਹਨ, ਜਿਸ ਦੀ ਰਿਲੀਜ਼ ਡੇਟ ਦਾ ਹੁਣ ਐਲਾਨ ਕਰ ਦਿੱਤਾ ਗਿਆ ਹੈ।

ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਲੁੱਕ ਬਾਰੇ ਖੁਲਾਸਾ ਕੀਤਾ ਹੈ ਤੇ ਦੱਸਿਆ ਕਿ ਉਹ ਜਲਦ ਹੀ ਗੁਰੂ ਰੰਧਾਵਾ ਨਾਲ ‘ਡਾਂਸ ਮੇਰੀ ਰਾਣੀ’ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਇਸ ਤਸਵੀਰ ‘ਚ ਗੁਰੂ ਰੰਧਾਵਾ ਕਾਫੀ ਕੈਜ਼ੂਅਲ ਲੁੱਕ ‘ਚ ਨਜ਼ਰ ਆ ਰਹੇ ਹਨ, ਜਦਕਿ ਨੋਰਾ ਪਹਿਲਾਂ ਵਾਂਗ ਹੀ ਆਕਰਸ਼ਕ ਲੱਗ ਰਹੀ ਹੈ। ਜੇਕਰ ਤੁਸੀਂ ਮੇਰਾ ਡਾਂਸ ਭੁੱਲ ਗਏ ਹੋ, ਤਾਂ ਤੁਸੀਂ ਇਸ ਨੂੰ ਇੱਥੇ ਸੁਣ ਸਕਦੇ ਹੋ। ਫਿਲਹਾਲ ਇਹ ਸਾਫ ਹੋ ਗਿਆ ਹੈ ਕਿ ਨੋਰਾ ਫਤੇਹੀ ਤੇ ਗੁਰੂ ਰੰਧਾਵਾ ਇੱਕ ਹੋਰ ਵੀਡੀਓ ਗੀਤ ‘ਚ ਨਜ਼ਰ ਆਉਣ ਵਾਲੇ ਹਨ।

ਹਾਲ ਹੀ ‘ਚ ਇਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਜ਼ੋਰ ‘ਤੇ ਸੀ। ਦੋਵਾਂ ਦੀਆਂ ਗੋਆ ਦੇ ਸਮੁੰਦਰੀ ਕੰਢੇ ‘ਤੇ ਸੈਰ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਇਨ੍ਹਾਂ ਵਾਇਰਲ ਤਸਵੀਰਾਂ ਨੂੰ ਦੇਖ ਕੇ ਮੀਡੀਆ ‘ਚ ਕਿਹਾ ਜਾ ਰਿਹਾ ਸੀ ਕਿ ਦੋਵੇਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ‘ਚ ਹਨ ਤੇ ਗੋਆ ‘ਚ ਇਕੱਠੇ ਛੁੱਟੀਆਂ ਮਨਾ ਰਹੇ ਹਨ ਪਰ ਜਦੋਂ ਨੋਰਾ ਨੇ ਆਪਣੇ ਆਉਣ ਵਾਲੇ ਪ੍ਰਾਜੈਕਟ ਦਾ ਐਲਾਨ ਕੀਤਾ, ਤਾਂ ਇਹ ਸਾਫ਼ ਹੋ ਗਿਆ ਕਿ ਇਸ ਸਮੇਂ ਦੋਵੇਂ ਸਿਰਫ ਇੱਕ ਪੇਸ਼ੇਵਰ ਰਿਸ਼ਤੇ ‘ਚ ਹਨ।

ਨੋਰਾ ਫਤੇਹੀ ਦੀ ਗੱਲ ਕਰੀਏ ਤਾਂ ਹੁਣ ਸਿਰਫ਼ ਵੀਡੀਓ ਗੀਤ ਹੀ ਨਹੀਂ ਸਗੋਂ ਨੋਰਾ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਰਿਲੀਜ਼ ਹੋਈ ‘ਭੁਜ’ ‘ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।