ਕੈਟਰੀਨਾ ਕੈਫ ਪੰਜਾਬ ਦੀ ਨੂੰਹ ਬਣ ਚੁੱਕੀ ਹੈ। 9 ਦਸੰਬਰ ਨੂੰ ਵਿੱਕੀ ਕੌਸ਼ਲ ਨਾਲ ਵਿਆਹ ਦੇ ਬੰਧਨ ’ਚ ਬੱਝੀ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਚੌਂਕੇ ਚੜ੍ਹਨ ਦੀ ਰਸਮ ਨਿਭਾਈ ਹੈ।
ਦਰਅਸਲ ਸਹੁਰੇ ਘਰ ਵਿਆਹ ਤੋਂ ਬਾਅਦ ਖਾਣਾ ਬਣਾਉਣ ਤੋਂ ਪਹਿਲਾਂ ਨੂੰਹ ਨੇ ਚੌਂਕੇ ਚੜ੍ਹਨ ਦੀ ਰਸਮ ਪੂਰੀ ਕਰਨੀ ਹੁੰਦੀ ਹੈ। ਇਸ ਰਸਮ ’ਚ ਨੂੰਹ ਨੇ ਪਹਿਲੀ ਵਾਰ ਰਸੋਈ ’ਚ ਕੁਝ ਮਿੱਠਾ ਬਣਾਉਣਾ ਹੁੰਦਾ ਹੈ। ਇਸ ਤੋਂ ਬਾਅਦ ਹੀ ਉਹ ਰਸੋਈ ’ਚ ਕੁਝ ਹੋਰ ਬਣਾ ਸਕਦੀ ਹੈ।
ਕੈਟਰੀਨਾ ਨੇ ਇਸ ਰਸਮ ਨੂੰ ਨਿਭਾਉਂਦਿਆਂ ਕੜਾਹ ਬਣਾਇਆ ਹੈ। ਕੜਾਹ ਦੀ ਤਸਵੀਰ ਸਾਂਝੀ ਕਰਦਿਆਂ ਕੈਟਰੀਨਾ ਲਿਖਦੀ ਹੈ, ‘ਮੈਂ ਬਣਾਇਆ। ਚੌਂਕਾ ਚੜ੍ਹਾਉਣਾ।’
ਹਰ ਕਿਸੇ ਦੀ ਨਜ਼ਰ ਦੁਲਹਨ ਦੀ ਪਹਿਲੀ ਰਸੋਈ ‘ਤੇ ਹੁੰਦੀ ਹੈ ਅਤੇ ਇਹ ਸਮਾਂ ਉਸ ਦੇ ਸਹੁਰੇ ਘਰ ਉਸ ਦੇ ਇਮਤਿਹਾਨ ਦਾ ਹੁੰਦਾ ਹੈ। ਪੰਜਾਬ ਦੀ ਨੂੰਹ ਕਟਰੀਨਾ ਕੈਫ ਵੀ ਵਿਆਹ ਤੋਂ ਬਾਅਦ ਹਰ ਰਸਮ ਪੂਰੇ ਦਿਲ ਨਾਲ ਨਿਭਾ ਰਹੀ ਹੈ। ਮੰਗਲਵਾਰ ਨੂੰ ਹਨੀਮੂਨ ਤੋਂ ਵਾਪਸ ਆਈ ਕੈਟ ਨੇ ਵਿਆਹ ਤੋਂ ਬਾਅਦ ਦੀਆਂ ਰਸਮਾਂ ਵਿੱਚੋਂ ਇੱਕ ਦੀ ਝਲਕ ਸਾਂਝੀ ਕੀਤੀ। ਉਹ ਪਹਿਲੀ ਵਾਰ ਆਪਣੇ ਸਹੁਰੇ ਘਰ ਦੀ ਰਸੋਈ ਵਿੱਚ ਦਾਖਲ ਹੋਈ ਅਤੇ ਸੂਜੀ ਦਾ ਕੜਾਹ ਬਣਾਇਆ। ਉਸਨੇ ਕੜਾਹ ਨਾਲ ਭਰੇ ਕਟੋਰੇ ਨਾਲ ਇੱਕ ਫੋਟੋ ਪੋਸਟ ਕੀਤੀ ਹੈ ਅਤੇ ਲਿਖਿਆ – ‘ਮੈਂ ਇਸਨੂੰ ਬਣਾਇਆ’। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਹ ਚੌਂਕਾ ਚੜ੍ਹਾਉਣ ਦੀ ਰਸਮ ਹੁੰਦੀ ਹੈ, ਜਿਸ ਵਿਚ ਨਵੀਂ ਵਹੁਟੀ ਪਹਿਲੀ ਵਾਰ ਸਹੁਰੇ ਘਰ ਦੀ ਰਸੋਈ ਵਿਚ ਦਾਖਲ ਹੁੰਦੀ ਹੈ ਅਤੇ ਕੁਝ ਮਿੱਠਾ ਪਕਾਉਂਦੀ ਹੈ।
ਮੀਡਿਆ ਖਬਰਾਂ ਮੁਤਾਬਕ ਵਿੱਕੀ ਅਤੇ ਕਟਰੀਨਾ ਹੁਣ ਵਿਆਹ ਤੋਂ ਬਾਅਦ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਦੋਵਾਂ ਨਾਲ ਇਕ ਹੈਲਥ ਪ੍ਰੋਡਕਟ ਦੇ ਵਿਗਿਆਪਨ ਲਈ ਸੰਪਰਕ ਕੀਤਾ ਗਿਆ ਹੈ। ਜਲਦੀ ਹੀ ਇਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਦੋਵੇਂ ਇਕ ਲਗਜ਼ਰੀ ਬ੍ਰਾਂਡ ਲਈ ਵੀ ਇਕੱਠੇ ਸਕ੍ਰੀਨ ਸ਼ੇਅਰ ਕਰਨਗੇ। ਹੁਣ ਤੱਕ ਦੋਵਾਂ ਨੂੰ ਸਿਰਫ ਐਵਾਰਡ ਸ਼ੋਅ, ਫੋਟੋ ਆਪਸ ਅਤੇ ਚੈਟ ਸ਼ੋਅ ‘ਚ ਇਕੱਠੇ ਦੇਖਿਆ ਜਾਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹੀ ਸਾਹਮਣੇ ਆਈਆਂ ਹਨੁ।
ਕਟਰੀਨਾ ਅਤੇ ਵਿੱਕੀ ਨੇ ਦਸੰਬਰ ‘ਚ ਹੀ ਆਪਣੇ ਮੁੰਬਈ ਦੇ ਦੋਸਤਾਂ ਲਈ ਵਿਆਹ ਦੀ ਦਾਵਤ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾਈ ਸੀ ਪਰ ਕੋਰੋਨਾ ਕਾਰਨ ਹੁਣ ਇਸ ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹੈ। ਪਲਾਨ ਏ ਮੁਤਾਬਕ ਦੋਵੇਂ ਸੋਚ ਰਹੇ ਹਨ ਕਿ ਆਉਣ ਵਾਲੇ ਹਫਤੇ ‘ਚ ਹੀ ਰਿਸੈਪਸ਼ਨ ਦਿੱਤਾ ਜਾਵੇ, ਤਾਂ ਕਿ ਰਿਸੈਪਸ਼ਨ ਦੀ ਤਰੀਕ ਉਨ੍ਹਾਂ ਦੇ ਵਿਆਹ ਦੀ ਤਰੀਕ ਤੋਂ ਜ਼ਿਆਦਾ ਦੂਰ ਨਾ ਰਹੇ। ਪਲਾਨ ਬੀ ‘ਚ ਦੋਵੇਂ ਮੁੰਬਈ ‘ਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਆਪਣਾ ਰਿਸੈਪਸ਼ਨ ਜਨਵਰੀ ਤੱਕ ਵਧਾ ਸਕਦੇ ਹਨ।
ਜਿਕਰਯੋਗ ਹੈ ਕਿ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਮੂਲ ਵਸਨੀਕ ਪੰਜਾਬੀ ਕੌਸ਼ਲ ਪਰਿਵਾਰ ਦੀ ਨੂੰਹ ਬਣ ਚੁੱਕੀ ਫਿਲਮ ਸਟਾਰ ਕਟਰੀਨਾ ਕੈਫ ਦਾ ਜਨਮ 16 ਜੁਲਾਈ 1984 ਨੂੰ ਹਾਂਗਕਾਂਗ ਵਿੱਚ ਟੁਰਕੋਟੇ ਕੁਲ ਨਾਮ ਨਾਲ ਹੋਇਆ ਸੀ। ਕਟਰੀਨਾ ਵਲੋਂ ਮੀਡਿਆ ਨੂੰ ਦਿੱਤੀ ਜਾਣਕਾਰੀ ਅਨੁਸਾਰ, ਉਸਦੇ ਪਿਤਾ, ਮੁਹੰਮਦ ਕੈਫ, ਇੱਕ ਬ੍ਰਿਟਿਸ਼ ਕਾਰੋਬਾਰੀ ਹਨ, ਜਿਨ੍ਹਾਂ ਦੇ ਪੁਰਖੇ ਕਸ਼ਮੀਰ ਤੋਂ ਆਏ ਸਨ ਅਤੇ ਉਸਦੀ ਮਾਂ ਇੱਕ ਅੰਗਰੇਜ਼ ਵਕੀਲ ਅਤੇ ਚੈਰਿਟੀ ਵਰਕਰ ਹੈ। ਉਸਦੇ ਸੱਤ ਭੈਣ-ਭਰਾ ਹਨ – ਤਿੰਨ ਵੱਡੀਆਂ ਭੈਣਾਂ (ਸਟੈਫਨੀ, ਕ੍ਰਿਸਟੀਨ ਅਤੇ ਨਤਾਸ਼ਾ), ਤਿੰਨ ਛੋਟੀਆਂ ਭੈਣਾਂ (ਮੇਲੀਸਾ, ਸੋਨੀਆ ਅਤੇ ਇਜ਼ਾਬੇਲ) ਅਤੇ ਮਾਈਕਲ ਨਾਮ ਦਾ ਇੱਕ ਵੱਡਾ ਭਰਾ ਹੈ। ਜਦੋਂ ਕਟਰੀਨਾ ਬਹੁਤ ਛੋਟੀ ਸੀ ਤਾਂ ਉਸਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਅਤੇ ਉਸਦੇ ਮਾਤਾ-ਪਿਤਾ ਵੱਖ ਹੋ ਗਏ। ਕਟਰੀਨਾ ਅਤੇ ਉਸ ਦੇ ਭੈਣਾਂ-ਭਰਾਵਾਂ ਦਾ ਪਾਲਣ-ਪੋਸ਼ਣ ਉਸਦੀ ਮਾਂ ਦੁਆਰਾ ਕੀਤਾ ਗਿਆ ਅਤੇ ਪੜਾਇਆ ਲਿਖਾਇਆ ਗਿਆ।
ਪੰਜਾਬੀ ਫਿਲਮ ਪ੍ਰੇਮੀ ਵਿੱਕੀ ਅਤੇ ਕਟਰੀਨਾ ਨੂੰ ਪੰਜਾਬੀ ਭਾਸ਼ਾ ਵਿੱਚ ਬਣੀ ਸ਼ੀਰੀਂ ਫਰਹਾਦ ਵਰਗੀ ਕਿਸੇ ਪੀਰੀਅਡ ਫਿਲਮ ਵਿੱਚ ਰੋਲ ਕਰਦੇ ਵੇਖਨਾ ਚਾਹੁੰਦੇ ਹਨ। ਅਮ੍ਰਿਤਸਰ ਤੋਂ ਪੰਜਾਬੀ ਫਿਲਮਾਂ ਦੇ ਸੰਗ੍ਰਹਿਕਰਤਾ ਅਰਜੁਨ ਸਿੰਘ ਵਿਰਦੀ ਅਜਿਹੀ ਇੱਛਾ ਜਤਾ ਚੁੱਕੇ ਹਨ।