ਚਾਹਤ ਕਰਕੇ ਬਰਬਾਦ ਹੋਈ ਜਿੰਦਗੀ ਕੁੜੀ ਨਾਲ ਹੋਇਆ ਵੱਡਾ ਥੋਖਾ ਦੇਖੋ !

ਅੱਜ ਕੱਲ੍ਹ ਮਾਪੇ ਆਪਣੀ ਧੀ ਲਈ ਐਨ ਆਰ ਆਈ ਮੁੰਡੇ ਲੱਭਦੇ ਹਨ ਤਾਂ ਕਿ ਬਾਹਰ ਜਾ ਕੇ ਕੁੜੀ ਸਾਨੂੰ ਵੀ ਬਾਹਰ ਲੈ ਜਾਵੇ।ਮਾਪੇ ਸੋਚਦੇ ਹਨ ਕਿ ਕੁੜੀ ਵਿਦੇਸ਼ ਜਾ ਕੇ ਵਧੇਰੇ ਖੁਸ਼ ਰਹੇਂਗੀ।ਅਜਿਹੀ ਹੀ ਇੱਕ ਘਟਨਾ ਇੱਕ ਲੜਕੀ ਨਾਲ ਵਾਪਰੀ।ਘਰਵਾਲਿਆਂ ਨੇ ਆਪਣੀ ਲੜਕੀ ਲਈ ਐਨ ਆਰ ਆਈ ਮੁੰਡੇ ਨੂੰ ਲੱਭਣ ਲਈ ਲੜਕੀ ਦੀ ਫੋਟੋ ਸ਼ੋਸ਼ਲ ਸਾਈਟਾਂ ਤੇ ਪਾ ਦਿੱਤੀ।

ਥੋੜ੍ਹੇ ਦਿਨਾਂ ਵਿੱਚ ਹੀ ਇੱਕ ਪਰਿਵਾਰ ਵੱਲੋਂ ਉਸਨੂੰ ਪਸੰਦ ਕਰ ਲਿਆ ਗਿਆ।ਮੁੰਡੇ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੇ ਘਰਵਾਲਿਆਂ ਨੂੰ ਘਰ ਬੁਲਾ ਲਿਆ ਅਤੇ ਰਿਸ਼ਤਾ ਪੱਕਾ ਕਰ ਦਿੱਤਾ ਗਿਆ।ਮੁੰਡੇ ਦੇ ਘਰਵਾਲਿਆਂ ਨੇ ਦੱਸਿਆ ਕਿ ਲੜਕੇ ਨੇ ਅਗਲੇ ਮਹੀਨੇ ਇਟਲੀ ਤੋਂ ਵਾਪਸ ਆਉਣਾ ਹੈ।ਇਸ ਲਈ ਸਾਨੂੰ ਵਿਆਹ ਜਲਦੀ ਚਾਹੀਦਾ ਹੈ।

ਇਸੇ ਤਰ੍ਹਾਂ ਅਗਲੇ ਮਹੀਨੇ ਦੀ ਰੱਖੀ ਤਰੀਕ ਨੂੰ ਵਿਆਹ ਕਰ ਦਿੱਤਾ ਗਿਆ।ਵਿਆਹ ਨੂੰ ਦੋ ਮਹੀਨੇ ਹੋ ਗਏ ਸਨ ਪਰ ਲੜਕਾ ਬਾਹਰ ਜਾਣ ਦਾ ਨਾਮ ਨਹੀਂ ਲੈ ਰਿਹਾ ਸੀ।ਲੜਕੀ ਦੇ ਪਰਿਵਾਰ ਨੇ ਮੁੰਡੇ ਵਾਰੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੁੰਡਾ ਕਦੀ ਬਾਹਰ ਗਿਆ ਹੀ ਨਹੀਂ ਸੀ।ਇਹ ਮਾਮਲਾ ਪੁਲਿਸ ਕੋਲ ਜਾ ਪੁਜਾ।ਪੁਲਿਸ ਦੁਆਰਾ ਕਾਰਵਾਈ ਕਰਨ ਤੇ ਪਤਾ ਚੱਲਿਆ

ਕਿ ਲੜਕੇ ਦੀ ਉਮਰ 35 ਸਾਲ ਤੋਂ ਉੱਪਰ ਹੋ ਗਈ ਸੀ ਜਿਸ ਕਾਰਨ ਧੋਖਾਧੜੀ ਨਾਲ ਵਿਆਹ ਕੀਤਾ ਗਿਆ।ਪੁਲਿਸ ਵੱਲੋਂ ਮੁੰਡੇ ਵਾਲਿਆਂ ਉੱਪਰ ਤਾਂ ਧੋਖਾਧੜੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਉਸ ਬੇਕਸੂਰ ਲੜਕੀ ਦੀ ਜਿੰਦਗੀ ਬਰਬਾਦ ਕਰਨ ਪਿੱਛੇ ਕੌਣ ਜਿੰਮੇਵਾਰ ਹੈ।ਇਸ ਲਈ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਲੜਕੀ ਦਾ ਵਿਆਹ ਕਰਨਾ ਚਾਹੀਦਾ ਹੈ।