ਸਿੱਧੂ ਮੂਸੇ ਵਾਲਾ ਦਾ ਪਹਿਲਾ ਸਖ਼ਤ ਸਿਆਸੀ ਬਿਆਨ, ਸੁਖਬੀਰ ਬਾਦਲ ਨੂੰ ਦਿੱਤਾ ਕਰਾਰਾ ਜਵਾਬ

0
160

ਅਗਲੇ ਸਾਲ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ‘ਚ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਮਾਨਸਾ ‘ਚ ਫਤਿਹ ਰੈਲੀ ਕੀਤੀ ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਬੋਧਿਤ ਕੀਤਾ। ਆਪਣੇ ਸੰਬੋਧਨ ‘ਚ ਸੁਖਬੀਰ ਬਾਦਲ ਨੇ ਇਥੇ ਆਪਣੇ ਦਫ਼ਤਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਬੇਅਦਬੀ ‘ਤੇ ਰਾਜਨੀਤੀ ਨਾ ਕਰਨ ਦੀ ਗੱਲ ਕਹੀ। ਉਥੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੇ ਗੈਂ ਗ ਸ ਟ ਰ ਨਾਲ ਸੰਬੰਧ ਦੱਸਦੇ ਹੋਏ ਕਿਹਾ ਕਿ ਉਸ ਨੂੰ ਕਾਂਗਰਸ ਵੀ ਨਹੀਂ ਬਚਾ ਸਕਦੀ ਹੈ।

ਮਾਨਸਾ ‘ਚ ਅਕਾਲੀ ਦਲ ਵੱਲੋਂ ਵਿਧਾਨ ਸਭਾ ਲਈ ਉਮੀਦਵਾਰ ਐਲਾਨ ਕੀਤੇ ਗਏ ਪ੍ਰੇਮ ਕੁਮਾਰ ਅਰੋੜਾ ਦੇ ਪੱਖ ‘ਚ ਆਯੋਜਿਤ ਕੀਤੀ ਗਈ ਫਤਿਹ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੀ ਮਾਨਸਾ ਅਤੇ ਤਲਵੰਡੀ ਸਾਬੋ ਦੀਆਂ ਦੋਵੇਂ ਰੈਲੀਆਂ ਇਤਿਹਾਸਕ ਰੈਲੀਆਂ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਕਾਂਗਰਸ, ਆਪ ਅਤੇ ਬਾਕੀ ਸਾਰੇ ਗਠਜੋੜਾਂ ਨੂੰ ਨਕਾਰ ਚੁੱਕੇ ਹਨ ਕਿਉਂਕਿ ਪੂਰਾ ਪੰਜਾਬ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦਾ ਹੈ ਅਤੇ ਆਉਣ ਵਾਲੀਆਂ ਚੋਣਾਂ ‘ਚ ਅਕਾਲੀ ਦਲ 85 ਤੋਂ ਜ਼ਿਆਦਾ ਸੀਟਾਂ ਹਾਸਲ ਕਰੇਗਾ। ਦੋ ਦਿਨ ‘ਚ ਹੋਈਆਂ ਬੇਅਦਬੀ ਦੀਆਂ ਦੋ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਅਤੇ ਅਜਿਹਾ ਸੋਚਿਆ ਨਹੀਂ ਜਾ ਸਕਦਾ ਜੋ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇਹ ਪਤਾ ਕਰੇ ਕਿ ਇਸ ਸਾਜਿਸ਼ ਦੇ ਪਿਛੇ ਕੌਣ ਹੈ ਅਤੇ ਕੌਣ ਪੰਜਾਬ ਦਾ ਮਹੌਲ ਵਿਗਾੜਨਾ ਚਾਹੁੰਦਾ ਹੈ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮਾਮਲੇ ‘ਤੇ ਕੋਈ ਰਾਜਨੀਤੀ ਨਾ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਲੱਭਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾ ‘ਚ ਕਾਂਗਰਸ ਨੇ ਬੇਅਦਬੀ ਦੇ ਮਾਮਲੇ ‘ਤੇ ਸਿਆਸਤ ਤੋਂ ਇਲਾਵਾ ਕੁਝ ਨਹੀਂ ਕੀਤਾ, ਜਿਸ ਕਾਰਨ ਦੋਸ਼ੀ ਫੜ੍ਹੇ ਨਹੀਂ ਗਏ ਅਤੇ ਉਨ੍ਹਾਂ ਨੂੰ ਹੌਂਸਲਾ ਮਿਲ ਗਿਆ। ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੈਂ ਗ ਸ ਟ ਰਾਂ ਨਾਲ ਸੰਬੰਧ ਸਾਬਤ ਹੋ ਗਏ ਹਨ ਅਤੇ ਉਸ ‘ਤੇ 1-2 ਕ ਤ ਲ ਦੇ ਕੇਸ ਵੀ ਹਨ ਜਿਸ ਕਾਰਨ ਇਸ ਨੂੰ ਡਰਾ ਕੇ ਕਾਂਗਰਸ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇਹ ਸੋਚਦਾ ਹੈ ਕਿ ਕਾਂਗਰਸ ਮੈਨੂੰ ਬਚਾ ਲਵੇਗੀ ਪਰ ਨਾ ਕਾਂਗਰਸ ਉਸ ਨੂੰ ਬਚਾ ਸਕੇ ਅਤੇ ਨਾ ਅਸੀਂ। ਸਰਕਾਰ ਆਉਣ ‘ਤੇ ਅਸੀਂ ਉਸ ਨੂੰ ਫੜ੍ਹਾਂਗੇ।