ਨੋਰਾ ਫਤੇਹੀ ਨੇ ‘ਜਲ ਪਰੀ’ ਬਣ ਲੁੱਟਿਆ ਗੁਰੂ ਰੰਧਾਵਾ ਦਾ ਦਿਲ, ਵੀਡੀਓ ‘ਚ ਵੇਖੋ ਦਿਲਕਸ਼ ਆਦਾਵਾਂ

0
325

ਚੰਡੀਗੜ੍ਹ (ਬਿਊਰੋ) : ਅਦਾਕਾਰਾ ਨੋਰਾ ਫਤੇਹੀ ਅਤੇ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਨਵਾਂ ਮਿਊਜ਼ਿਕ ਵੀਡੀਓ ‘ਡਾਂਸ ਮੇਰੀ ਰਾਣੀ’ (Dance Meri Rani) ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ‘ਚ ਨੋਰਾ ਫਤੇਹੀ ਨੇ ਜਲ ਪਰੀ ਬਣ ਕੇ ਸਾਰਿਆਂ ਦਾ ਮਨ ਮੋਹ ਰਹੀ ਹੈ।

ਦੱਸ ਦਈਏ ਕਿ ਇਸ ਵੀਡੀਓ ਦੀ ਸ਼ੁਰੂਆਤ ‘ਚ ਨੋਰਾ ਫਤੇਹੀ ਪਾਣੀ ਅਤੇ ਦਰੱਖਤਾਂ ਦੇ ਵਿਚਕਾਰ ਇੱਕ ਜਲਪਰੀ ਦੇ ਰੂਪ ‘ਚ ਨਜ਼ਰ ਆਉਂਦੀ ਹੈ, ਜਿਸ ਨੂੰ ਗੁਰੂ ਰੰਧਾਵਾ ਬੜੇ ਪਿਆਰ ਨਾਲ ਨਿਹਾਰ ਰਹੇ ਹੁੰਦੇ ਹਨ। ਇਸ ਤੋਂ ਬਾਅਦ ਗੀਤ ‘ਚ ਦੋਵਾਂ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ ‘ਚ ਨੋਰਾ ਫਤੇਹੀ ਭੂਰੇ ਰੰਗ ਦੀ ਕ੍ਰੌਸੀਆ ਸਕਰਟ ਅਤੇ ਕ੍ਰੌਪ ਟਾਪ ‘ਚ ਕਾਫ਼ੀ ਦਿਲਕਸ਼ ਅੰਦਾਜ਼ ‘ਚ ਨਜ਼ਰ ਆਉਂਦੀ ਹੈ। ਨੋਰਾ ਫਤੇਹੀ ਨੂਡਲਸ ਕਰਲ ਹੇਅਰ ਸਟਾਈਲ ‘ਚ ਖ਼ੂਬਸੂਰਤ ਲੱਗ ਰਹੀ ਹੈ।

ਦੱਸ ਦੇਈਏ ਕਿ ਮਿਊਜ਼ਿਕ ਵੀਡੀਓ ‘ਡਾਂਸ ਮੇਰੀ ਰਾਣੀ’ ਨੂੰ ਗੁਰੂ ਰੰਧਾਵਾ ਨੇ ਜ਼ਾਹਰਾ ਐੱਸ ਖ਼ਾਨ ਨਾਲ ਮਿਲ ਕੇ ਗਾਇਆ ਹੈ। ਇਸ ਗੀਤ ਦੇ ਬੋਲ ਰਸ਼ਮੀ ਵਿਰਾਗ ਵਲੋਂ ਤਿਆਰ ਕੀਤੇ ਹਨ। ਇਸ ਦੇ ਨਾਲ ਹੀ ਗੀਤ ਦੇ ਕੰਪੋਜ਼ਰ ਤਨਿਸ਼ਕ ਬਾਗਚੀ ਹਨ, ਜਿਸ ਨੂੰ ਡਾਇਰੈਕਟ ਬੋਸਕੋ ਲੈਸਲੀ ਮਾਰਟਿਸ ਨੇ ਕੀਤੀ ਹੈ।

ਹਾਲ ਹੀ ‘ਚ ਨੋਰਾ ਫਤੇਹੀ ਤੇ ਗੁਰੂ ਰੰਧਾਵਾ ਦੇ ਡੇਟਿੰਗ ਦੀਆਂ ਖਬਰਾਂ ਜ਼ੋਰ ‘ਤੇ ਸੀ। ਦੋਵਾਂ ਦੀਆਂ ਗੋਆ ਦੇ ਸਮੁੰਦਰੀ ਕੰਢੇ ‘ਤੇ ਸੈਰ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਇਨ੍ਹਾਂ ਵਾਇਰਲ ਤਸਵੀਰਾਂ ਨੂੰ ਦੇਖ ਕੇ ਮੀਡੀਆ ‘ਚ ਕਿਹਾ ਜਾ ਰਿਹਾ ਸੀ ਕਿ ਦੋਵੇਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ‘ਚ ਹਨ ਤੇ ਗੋਆ ‘ਚ ਇਕੱਠੇ ਛੁੱਟੀਆਂ ਮਨਾ ਰਹੇ ਹਨ ਪਰ ਜਦੋਂ ਨੋਰਾ ਨੇ ਆਪਣੇ ਆਉਣ ਵਾਲੇ ਪ੍ਰਾਜੈਕਟ ਦਾ ਐਲਾਨ ਕੀਤਾ, ਤਾਂ ਇਹ ਸਾਫ਼ ਹੋ ਗਿਆ ਕਿ ਇਸ ਸਮੇਂ ਦੋਵੇਂ ਸਿਰਫ ਇੱਕ ਪੇਸ਼ੇਵਰ ਰਿਸ਼ਤੇ ‘ਚ ਹਨ। ਨੋਰਾ ਫਤੇਹੀ ਦੀ ਗੱਲ ਕਰੀਏ ਤਾਂ ਹੁਣ ਸਿਰਫ਼ ਵੀਡੀਓ ਗੀਤ ਹੀ ਨਹੀਂ ਸਗੋਂ ਨੋਰਾ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਰਿਲੀਜ਼ ਹੋਈ ‘ਭੁਜ’ ‘ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।