ਨਿੱਕ ਜੋਨਸ ਨਾਲ ਤਲਾਕ ਦੀਆਂ ਖ਼ਬਰਾਂ ‘ਤੇ ਪ੍ਰਿਯੰਕਾ ਨੇ ਤੋੜੀ ਚੁੱਪੀ, ਦੱਸਿਆ ਕਿਉਂ ਹਟਾਇਆ ਪਤੀ ਦਾ ਸਰਨੇਮ

0
254

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਪਿਛਲੇ ਕਈ ਦਿਨਾਂ ਤੋਂ ਪਤੀ ਨਿੱਕ ਜੋਨਸ ਨੂੰ ਲੈ ਕੇ ਚਰਚਾ ‘ਚ ਛਾਈ ਹੋਈ ਹੈ। ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਚੱਲ ਰਹੀ ਤਲਾਕ ਦੇ ਚਰਚਾ ‘ਤੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਬਾਰੇ ਪ੍ਰਿਯੰਕਾ ਪਹਿਲੀ ਵਾਰੀ ਖੁੱਲ੍ਹ ਕੇ ਬੋਲਦੀ ਨਜ਼ਰ ਆਈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਪਤੀ ਦਾ ਸਰਨੇਮ ਹਟਾਏ ਜਾਣ ਦਾ ਕਾਰਨ ਵੀ ਦੱਸਿਆ।

ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪ੍ਰਿਯੰਕਾ ਚੋਪੜਾ ਨੇ ਕੁਝ ਸਮੇਂ ਪਹਿਲੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਪਣੇ ਪਤੀ ਨਿੱਕ ਜੋਨਸ ਦਾ ਸਰਨੇਮ ਹਟਾ ਦਿੱਤਾ ਸੀ। ਪਤੀ ਦਾ ਸਰਨੇਮ ਹਟਾਉਣ ਨੂੰ ਲੈ ਕੇ ਪ੍ਰਿਯੰਕਾ ਟਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਸੀ। ਉਦੋਂ ਤੋਂ ਹੀ ਪ੍ਰਿਯੰਕਾ ਤੇ ਨਿੱਕ ਜੋਨਸ ਦੇ ਤਲਾਕ ਦੀਆਂ ਖ਼ਬਰਾਂ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ।

ਇਸ ਮਾਮਲੇ ‘ਤੇ ਪਹਿਲੀ ਵਾਰ ਪ੍ਰਿਯੰਕਾ ਚੋਪੜਾ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ, “ਮੈਂ ਮਹਿਜ਼ ਇੰਨਾ ਹੀ ਚਾਹੁੰਦੀ ਸੀ ਕਿ ਮੇਰਾ ਯੂਜ਼ਰ ਨੇਮ ਮੇਰੇ ਟਵਿੱਟਰ ਅਕਾਊਂਟ ਨਾਲ ਮੈਚ ਹੋਵੇ। ਮੈਂ ਇਹ ਵੇਖ ਕੇ ਬਹੁਤ ਹੈਰਾਨ ਹਾਂ ਕਿ ਲੋਕਾਂ ਨੇ ਇਸ ਨੂੰ ਵੱਡਾ ਮੁੱਦਾ ਕਿਉਂ ਬਣਾ ਦਿੱਤਾ ਹੈ। ਇਹ ਸੋਸ਼ਲ ਮੀਡੀਆ ਹੈ ਯਾਰ, ਤੁਸੀਂ ਵੀ ਚਿੱਲ ਰਹੋ।” ਪ੍ਰਿਯੰਕਾ ਦੇ ਇਸ ਜਵਾਬ ਨਾਲ ਦੋਹਾਂ ਦੇ ਤਲਾਕ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਸਾਬਿਤ ਹੋ ਗਈਆਂ ਹਨ।

ਕੁਝ ਸਮੇਂ ਪਹਿਲਾਂ ਹੀ ਨਿੱਕ ਜੋਨਸ ਦੀ ਪਤਨੀ ਆਖੇ ਜਾਣ ‘ਤੇ ਪ੍ਰਿਯੰਕਾ ਚੋਪੜਾ ਨੇ ਲੋਕਾਂ ਤੋਂ ਸਵਾਲ ਕੀਤਾ ਸੀ ਕਿ ਔਰਤਾਂ ਨਾਲ ਅਜਿਹਾ ਵਿਵਹਾਰ ਕਰਨਾ ਠੀਕ ਹੈ ? ਅੱਜ ਦੇ ਸਮੇਂ ‘ਚ ਔਰਤਾਂ ਨਾਲ ਅਜਿਹਾ ਵਿਵਹਾਰ ਕਿਵੇਂ ਹੋ ਸਕਦਾ ਹੈ। ਮੈਂ ਅਜੇ ਵੀ ਇੱਕ ਬੇਹੱਦ ਮਸ਼ਹੂਰ ਕੰਪਨੀ ਦਾ ਇਸ਼ਤਿਹਾਰ ਕਰ ਰਹੀ ਹਾਂ, ਉਥੇ ਮੈਨੂੰ ਹਮੇਸ਼ਾ ਨਿੱਕ ਦੀ ਪਤਨੀ ਆਖ ਕੇ ਬੁਲਾਇਆ ਜਾਂਦਾ ਹੈ।

ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਕਈ ਦਿਨਾਂ ਤੋਂ ਆਪਣੀ ਹਾਲੀਵੁੱਡ ਫ਼ਿਲਮ ‘ਦਿ ਮੈਟ੍ਰਿਕਸ ਰੇਸਰੇਕਸ਼ਨ’ ਦਾ ਪ੍ਰਮੋਸ਼ਨ ਕਰ ਰਹੀ ਸੀ। ਇਸ ‘ਚ ਉਹ ਕੀਯਾਨੂ ਰੀਵਜ਼ ਨਾਲ ਨਜ਼ਰ ਆਵੇਗੀ। ਪ੍ਰਿਯੰਕਾ ਚੋਪੜਾ ਇਸ ਫ਼ਿਲਮ ‘ਚ ਸਤੀ ਦਾ ਕਿਰਦਾਰ ਨਿਭਾਅ ਰਹੀ ਹੈ। ਪ੍ਰਿਯੰਕਾ ਦੀ ਇਹ ਫ਼ਿਲਮ ਅੱਜ ਰਿਲੀਜ਼ ਹੋ ਚੁੱਕੀ ਹੈ।