ਅਦਾਕਾਰਾ ਨੋਰਾ ਫਤੇਹੀ ਦੀ ਕਾਰ ਹਾਦਸਾਗ੍ਰਸਤ ਹੋ ਗਈ ਸੀ। ਨੋਰਾ ਫਤੇਹੀ ਗੁਰੂ ਰੰਧਾਵਾ ਨਾਲ ਆਪਣੇ ਨਵੇਂ ਗੀਤ ਦੇ ਲਾਂਚ ਨਾਲ ਸਬੰਧਿਤ ਇਕ ਇਵੈਂਟ ‘ਚ ਸ਼ਾਮਲ ਹੋਈ ਸੀ। ਨੋਰਾ ਦੇ ਡਰਾਈਵਰ ਨੇ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਨੋਰਾ ਕਾਰ ‘ਚ ਮੌਜੂਦ ਨਹੀਂ ਸੀ।
ਬਾਲੀਵੁੱਡ ਲਾਈਫ ਮੁਤਾਬਕ, ਜਦੋਂ ਨੋਰਾ ਫਤੇਹੀ ਦੇ ਡਰਾਈਵਰ ਨੇ ਜਦੋਂ ਇੱਕ ਆਟੋ ਨੂੰ ਟੱਕਰ ਮਾਰੀ ਤਾਂ ਲੋਕਾਂ ਨੂੰ ਸੜਕ ‘ਤੇ ਉਸ ਦਾ ਕਾਲਰ ਖਿੱਚਦੇ ਹੋਏ ਵੇਖਿਆ ਗਿਆ। ਜਦੋਂ ਅਦਾਕਾਰਾ ਦੇ ਡਰਾਈਵਰ ਨੇ ਆਟੋ ਵਾਲੇ ਨੂੰ 1000 ਰੁਪਏ ਦਿੱਤੇ ਤਾਂ ਉਸ ਨੂੰ ਉੱਥੋਂ ਜਾਣ ਦਿੱਤਾ ਗਿਆ।
ਨੋਰਾ ਫਤੇਹੀ ਇਨ੍ਹੀਂ ਦਿਨੀਂ ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਡਾਂਸ ਮੇਰੀ ਰਾਣੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਗੀਤ ‘ਚ ਆਪਣੇ ਲੁੱਕ ਬਾਰੇ ਨੋਰਾ ਨੇ ਕਿਹਾ, ”ਵੱਡੀ ਹੋਣ ‘ਤੇ, ਮੈਂ ਖੂਬਸੂਰਤ ਅਫਰੀਕੀ ਔਰਤਾਂ ਨਾਲ ਘਿਰੀ ਰਹੀ ਹਾਂ। ਉਹ ਭਾਵੇਂ ਮੇਰੇ ਪਰਿਵਾਰ ਦੇ ਮੈਂਬਰ ਹੋਣ, ਮੇਰੇ ਦੋਸਤ ਹੋਣ, ਮੇਰੀ ਮਾਂ ਹੋਵੇ, ਜਿਸ ਦੇ ਅਫਰੀਕੀ ਲੋਕਾਂ ਵਰਗੇ ਸੁੰਦਰ ਘੁੰਗਰਾਲੇ ਵਾਲ ਸਨ।”
ਉਹ ਅੱਗੇ ਕਹਿੰਦੀ ਹੈ, “ਅਫ਼ਰੀਕਾ ‘ਚ ਸੁੰਦਰਤਾ ‘ਚ ਬਹੁਤ ਵਿਭਿੰਨਤਾ ਹੈ, ਚਮੜੀ ਦੇ ਵੱਖੋ-ਵੱਖਰੇ ਰੰਗਾਂ ਤੋਂ ਲੈ ਕੇ ਵਾਲਾਂ ਦੀ ਬਣਤਰ ਤੱਕ। ਮੈਂ ਹਮੇਸ਼ਾ ਇੱਕ ਕਲਾਕਾਰ ਦੇ ਰੂਪ ‘ਚ ਇਸ ਨੂੰ ਮਨਾਉਣਾ ਚਾਹੁੰਦੀ ਸੀ। ਸਾਲਾਂ ਤੋਂ ਮੈਂ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਅਫਰੀਕੀ ਫੈਸ਼ਨ ਅਤੇ ਡਾਂਸ ਦੀ ਸੁੰਦਰਤਾ ਨਾਲ ਪੇਸ਼ਕਾਰੀ ਕਰਦੇ ਦੇਖ ਰਹੀ ਹਾਂ। ਮੈਨੂੰ ‘ਡਾਂਸ ਮੇਰੀ ਰਾਣੀ’ ਨਾਲ ਅਜਿਹਾ ਕਰਨ ਦਾ ਮੌਕਾ ਮਿਲਿਆ।”
ਆਪਣੇ ਡਾਂਸ ਮੂਵਜ਼ ਤੋਂ ਇਲਾਵਾ ਨੋਰਾ ਫਤੇਹੀ ਜਦੋਂ ਤੋਂ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਈਡੀ ਦੇ ਘੇਰੇ ‘ਚ ਆਈ ਹੈ, ਉਦੋਂ ਤੋਂ ਹੀ ਸੁਰਖੀਆਂ ‘ਚ ਹੈ। ਇਸ ਮਾਮਲੇ ਦੇ ਮੁੱਖ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨੇ ਨੋਰਾ ਫਤੇਹੀ ਅਤੇ ਜੈਕਲੀਨ ਫਰਨਾਂਡੀਜ਼ ਨੂੰ ਲਗਜ਼ਰੀ ਕਾਰਾਂ, ਹੀਰੇ ਅਤੇ ਬੈਗ ਵਰਗੇ ਮਹਿੰਗੇ ਤੋਹਫੇ ਦਿੱਤੇ ਸਨ।