ਕੈਨੇਡਾ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਪੂਰੀ ਵੀਡੀਊ ਥੱਲੇ ਹੈ ।ਕੈਨੇਡਾ ਜਾਣਾ ਬਹੁਤ ਸਾਰੇ ਪੰਜਾਬੀਆਂ ਦਾ ਸੁਪਨਾ ਹੈ ਕਿਉਂਕਿ ਉਥੇ ਵਾਤਾਵਰਣ ਹੈ ਅਤੇ ਸਰਕਾਰਾਂ ਦੁਆਰਾ ਬਣਾਏ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ। ਪੰਜਾਬ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਵਧੀਆ ਪੜਾਈ ਅਤੇ ਵਧੀਆ ਭਵਿੱਖ ਲਈ ਕਨੇਡਾ ਦਾ ਰੁੱਖ ਕਰ ਰਹੇ ਹਨ ਕਾਫੀ ਸਾਲਾ ਤੋ ।

ਫੈਡਰਲ ਸਰਕਾਰ ਬਲੈਕ ਕੈਨੇਡੀਅਨਸ ਨੂੰ ਰਾਸ਼ਟਰੀ ਬੈਂਕਾਂ ਨਾਲ ਵਪਾਰਕ ਕਰਜ਼ੇ ਪ੍ਰਾਪਤ ਕਰਨ ਚ ਸਹਾਇਤਾ ਲਈ ਇੱਕ ਨਵਾਂ ਰਾਸ਼ਟਰੀ ਪ੍ਰੋਗਰਾਮ ਤਿਆਰ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਸਬੰਧੀ ਜਾਣਕਾਰੀ ਦਿਤੀ, ਉਨਾਂ ਕਿਹਾ ਕਿ ਕੋਵਿਡ 19 ਮਹਾਂਮਾਰੀ ਨੇ ਬਲੈਕ ਕੈਨੇਡੀਅਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਇਸ ਨਵੇਂ ਪ੍ਰੋਗਰਾਮ ਤਹਿਤ ਬਲੈਕ ਕਾਰੋਬਾਰੀ ਸਗੰਠਨ ਲਈ 53 ਮਿਲੀਅਨ ਡਾਲਰ ਸ਼ਾਮਲ ਕੀਤੇ ਜਾਣਗੇ ਤਾਂ ਜੋ ਉਦਮੀਆਂ ਨੂੰ ਫੰਡਾ,ਸਲਾਹਕਾਰਾਂ,ਵਿੱਤੀ ਯੋਜਨਾ ਦੀ ਤੇ ਕਾਰੋਬਾਰ ਦੀ ਸਿਖਲਾਈ ਤੱਕ ਪਹੁੰਚ ਕੀਤੀ ਜਾ ਸਕੇ।ਫੈਡਰਲ ਸਰਕਾਰ ਕਾਲੇ ਕੈਨੇਡੀਅਨਾ ਨੂੰ ਵਪਾਰਕ ਕਰਜ਼ੇ ਪ੍ਰਾਪਤ ਕਰਨ ਵਿਚ ਸਹਾਇਤਾ ਲਈ 222 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਤਿਆਰ ਕਰ ਰਹੀ ਹੈ। ਫੈਡਰਲ ਸਰਕਾਰ ਵਿਤੀ ਅਦਾਰਿਆਂ ਦੀ ਭਾਈਵਾਲੀ ਨਾਲ ਅਗਲੇ ਚਾਰ ਸਾਲਾਂ ਵਿਚ ਲਗਦਭਗ 220 ਮਿਲੀਅਨ ਡਾਲਰ ਦੇ ਪ੍ਰੰਗਰਾਮ ਨੂੰ ਪੂਰਾ ਕਰੇਗੀ।

ਟਰੂਡੋ ਨੇ ਕਿਹਾ ਕਿ ਕਾਲੇ ਮੂਲ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਣਾਲੀਵਾਦ ਤੇ ਨਸਲਵਾਦ ਨੂੰ ਦੂਰ ਕਰਨ ਦੀ ਸਾਡੀ ਵਚਨਬਧਤਾ ਵਲ ਇੱਕ ਹੋਰ ਕਦਮ ਹੈ। ਉਨਾਂ ਕਿਹਾ ਅਸੀ ਜਾਣਦੇ ਹਾਂ ਕਿ ਅਜੇ ਹੋਰ ਕੰਮ ਕੀਤਾ ਜਾਣਾ ਬਾਕੀ ਹੈ ਤੇ ਬਾਕੀ ਦੇ ਕੰਮਾ ਲਈ ਵੀ ਅਸੀ ਵਚਨਬੱਧ ਹਾਂ। ਇੱਕ ਹੋਰ ਸਹਾਇਤਾ 6.5 ਮੀਲੀਅਨ ਡਾਲਰ ਜੋ ਬਲੈਕ ਉਦਮੀਆਂ ਦੀ ਸਥਿਤੀ ਬਾਰੇ ਆਂਕੜੇ ਇੱਕਤਰ ਕਰਨ ਤੇ ਕਾਲੇ ਕੈਨੇਡੀਅਨਾਂ ਨੂੰ ਕਾਰੋਬਾਰ ਵਿਚ ਸਫਲ਼ ਹੋਣ ਤੋਂ ਰੋਕਣ ਵਾਲੀਆਂ ਰੁਕਾਵਟਾਂ ਦੀ ਪਛਾਣ ਕਰਨ ਲਈ ਦਿਤੇ ਜਾਣਗੇ।
ਓਟਵਾ ਤੇ ਅੱਠ ਵੱਡੇ ਫਾਇਨਾਂਸ਼ੀਅਲ ਇੰਸਟੀਚਿਊਸ਼ਨਜ਼ ਵੱਲੋਂ ਬਲੈਕ ਕਾਰੋਬਾਰੀਆਂ ਲਈ ਲੋਨ ਪ੍ਰੋਗਰਾਮ ਤਿਆਰ ਕਰਨ ਵਾਸਤੇ ਹਾਮੀ ਭਰੀ ਗਈ ਹੈ। ਜਿਸ ਤਹਿਤ ਬਲੈਕ ਕਾਰੋਬਾਰੀਆਂ ਨੂੰ 25000 ਡਾਲਰ ਤੇ 250,000 ਡਾਲਰ ਦਰਮਿਆਨ ਲੋਨ ਦਿੱਤਾ ਜਾ ਸਕੇਗਾ।


ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |