ਸ਼ਹਿਨਾਜ਼ ਦੇ ਚਿਹਰੇ ‘ਤੇ ਪਰਤੀ ਰੌਣਕ, ਦੋਸਤ ਦੀ ‘ਕੁੜਮਾਈ’ ‘ਤੇ ਇੰਝ ਲੁੱਟੀ ਮਹਿਫਿਲ

0
256

ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੂੰ ਲੰਬੇ ਸਮੇਂ ਬਾਅਦ ਜਨਤਕ ਤੌਰ ‘ਤੇ ਕਿਸੇ ਸੈਲੀਬ੍ਰੇਸ਼ਨ ‘ਚ ਵੇਖਿਆ ਗਿਆ ਹੈ। ਦੋਸਤ ਦੀ ਪਾਰਟੀ ‘ਚ ਸ਼ਹਿਨਾਜ਼ ਕੌਰ ਗਿੱਲ ਨੂੰ ਹੱਸਦੀ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਖ਼ੁਸ਼ ਹਨ।

ਦਰਅਸਲ, ਬੀਤੇ ਦਿਨ ਸ਼ਹਿਨਾਜ਼ ਕੌਰ ਗਿੱਲ ਆਪਣੇ ਦੋਸਤ ਦੀ ‘ਕੁੜਮਾਈ’ ‘ਤੇ ਪਹੁੰਚੀ ਸੀ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਕੌਰ ਗਿੱਲ ਬਲੈਕ ਰੰਗ ਦੀ ਡਰੈੱਸ ‘ਚ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਇਕ ਵੀਡੀਓ ‘ਚ ਸ਼ਹਿਨਾਜ਼ ਆਪਣੇ ਦੋਸਤਾਂ ਨਾਲ ‘ਜ਼ਿੰਗਾਟ’ ਗੀਤ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸ਼ਹਿਨਾਜ਼ ਕਾਫ਼ੀ ਖ਼ੁਸ਼ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ਼ ਕੌਰ ਗਿੱਲ ਦੀ ਦੋਸਤੀ ਕਾਫ਼ੀ ਕਰੀਬੀ ਸੀ। ਇਸ ਸਾਲ ਅਚਾਨਕ ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਸੀ।

ਸਿਧਾਰਥ ਦੀ ਮੌਤ ਦਾ ਸ਼ਹਿਨਾਜ਼ ਨੂੰ ਇੰਨਾ ਸਦਮਾ ਲੱਗਾ ਕਿ ਉਹ ਕਈ ਮਹੀਨਿਆਂ ਤੱਕ ਨਾ ਤਾਂ ਸੋਸ਼ਲ ਮੀਡੀਆ ‘ਤੇ ਨਜ਼ਰ ਆਈ ਤੇ ਨਾ ਹੀ ਜਨਤਕ ਤੌਰ ‘ਤੇ।

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਨਾਲ ਵਾਪਸੀ ਕੀਤੀ। ਉਸ ਦੀ ਇਸ ਫ਼ਿਲਮ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲਿਆ। ਇਸ ਫ਼ਿਲਮ ‘ਚ ਸ਼ਹਿਨਾਜ਼ ਨਾਲ ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾ ‘ਚ ਸਨ। ਹਾਲ ਹੀ ‘ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟੌਮ ਐਲਿਸ ਨਾਲ ਨੈੱਟਫਲਿਕਸ ਦੇ ਸ਼ੋਅ ‘Lucifer’ ਦਾ ਪੋਸਟਰ ਸ਼ੇਅਰ ਕੀਤਾ।

ਇਹ Netflix ਲਈ ਇੱਕ ਪ੍ਰਚਾਰਕ ਟਵਿੱਟਰ ਹੈ। ਇਸ ਪੋਸਟਰ ਨੂੰ ਸਾਂਝਾ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ ‘ਚ ਲਿਖਿਆ, ”ਅਸਲੀ ਬਿੱਗ ਬੌਸ ਤਾਂ ਇੱਥੇ ਹੈ।”

ਸ਼ਹਿਨਾਜ਼ ਨੇ ਆਪਣੀ ਇਸ ਪੋਸਟ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਮਸ਼ਹੂਰ ਹਾਲੀਵੁੱਡ ਵੈੱਬ ਸ਼ੋਅ ‘ਲੂਸੀਫਰ’ ਦਾ ਪੋਸਟਰ ਸ਼ੇਅਰ ਕੀਤਾ ਹੈ। ਸ਼ਹਿਨਾਜ਼ ਨੇ ਕੈਪਸ਼ਨ ‘ਚ ਲਿਖਿਆ, ”ਅਸਲ ਬਿੱਗ ਬੌਸ ਇੱਥੇ ਹੈ #NetflixIndiaPlayback2021 #Playback2021।”