2300 ਕਰੋੜ ਦੇ ਮਾਲਕ ਨੇ ਸਲਮਾਨ ਖ਼ਾਨ, ਫ਼ਿਲਮਾਂ ਤੋਂ ਇਲਾਵਾ ਇਨ੍ਹਾਂ ਥਾਵਾਂ ਤੋਂ ਕਰਦੇ ਨੇ ਮੋਟੀ ਕਮਾਈ

0
224

ਫ਼ਿਲਮ ਇੰਡਸਟਰੀ ਦੇ ਭਾਈਜਾਨ ਸਲਮਾਨ ਖ਼ਾਨ ਅੱਜ 56 ਸਾਲਾਂ ਦੇ ਹੋ ਗਏ ਹਨ। ਉਹ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਦਾਕਾਰਾਂ ’ਚੋਂ ਇਕ ਹਨ। ਹਾਲਾਂਕਿ ਉਹ ਸਿਰਫ ਫ਼ਿਲਮਾਂ ਤੋਂ ਹੀ ਨਹੀਂ, ਸਗੋਂ ਕਈ ਹੋਰ ਥਾਵਾਂ ਤੋਂ ਵੀ ਪੈਸਾ ਕਮਾਉਂਦੇ ਹਨ।

ਜੇਕਰ ਗੱਲ ਸਲਮਾਨ ਖ਼ਾਨ ਦੀ ਕੁਲ ਸੰਪਤੀ ਦੀ ਕਰੀਏ ਤਾਂ ਸਲਮਾਨ ਖ਼ਾਨ ਦੀ ਕੁਲ ਸੰਪਤੀ ਲਗਭਗ 360 ਮਿਲੀਅਨ ਡਾਲਰਸ ਯਾਨੀ 2300 ਕਰੋੜ ਰੁਪਏ ਤੋਂ ਵੀ ਵੱਧ ਹੈ।

ਸਲਮਾਨ ਦੀ ਸਭ ਤੋਂ ਵੱਧ ਕਮਾਈ ਫ਼ਿਲਮਾਂ ਤੋਂ ਹੀ ਹੁੰਦੀ ਹੈ। ਲਗਭਗ 50 ਫੀਸਦੀ ਕਮਾਈ ਫ਼ਿਲਮਾਂ ਤੋਂ ਹੁੰਦੀ ਹੈ। ਸਲਮਾਨ ਖ਼ਾਨ ਇਕ ਫ਼ਿਲਮ ਲਈ ਲਗਭਗ 60 ਕਰੋੜ ਰੁਪਏ ਲੈਂਦੇ ਹਨ।

ਉਹ ਨਾ ਸਿਰਫ ਇਕ ਅਦਾਕਾਰ ਹਨ, ਸਗੋਂ ਇਕ ਪ੍ਰੋਡਿਊਸਰ ਵੀ ਹਨ। ਸਲਮਾਨ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ ਸਲਮਾਨ ਖ਼ਾਨ ਫ਼ਿਲਮਜ਼ ਹੈ ਤੇ ਇਸ ਬੈਨਰ ਹੇਠ ਉਹ ਕਈ ਫ਼ਿਲਮਾਂ ਬਣਾ ਚੁੱਕੇ ਹਨ। ਇਨ੍ਹਾਂ ਤੋਂ ਸਲਮਾਨ ਮੋਟੀ ਕਮਾਈ ਕਰਦੇ ਹਨ।

ਫ਼ਿਲਮਾਂ ਤੋਂ ਇਲਾਵਾ ਉਹ ‘ਬਿੱਗ ਬੌਸ’ ਸਮੇਤ ਕਈ ਸ਼ੋਅਜ਼ ਹੋਸਟ ਕਰਦੇ ਹਨ। ‘ਬਿੱਗ ਬੌਸ’ ਤੋਂ ਉਨ੍ਹਾਂ ਨੂੰ ਚੰਗੀ ਕਮਾਈ ਹੁੰਦੀ ਹੈ। ਖ਼ਬਰਾਂ ਦੀ ਮੰਨੀਏ ਤਾਂ ‘ਬਿੱਗ ਬੌਸ 15’ ਲਈ ਸਲਮਾਨ ਖ਼ਾਨ ਨੂੰ 350 ਕਰੋੜ ਰੁਪਏ ਮਿਲੇ ਹਨ।

ਸਲਮਾਨ ਕਈ ਬ੍ਰਾਂਡਸ ਦੀ ਮਸ਼ਹੂਰੀ ਵੀ ਕਰਦੇ ਹਨ। ਇਨ੍ਹਾਂ ਲਈ ਵੀ ਉਹ ਚੰਗੀ ਰਕਮ ਲੈਂਦੇ ਹਨ। ਖ਼ਬਰਾਂ ਹਨ ਕਿ ਉਹ ਇਕ ਐਡ ਲਈ 8 ਤੋਂ 10 ਕਰੋੜ ਰੁਪਏ ਚਾਰਜ ਕਰਦੇ ਹਨ।

ਇਨ੍ਹਾਂ ਤੋਂ ਇਲਾਵਾ ਸਲਮਾਨ ਖ਼ਾਨ ਦਾ ਇਕ ਫੈਸ਼ਨ ਬ੍ਰਾਂਡ ‘ਬੀਂਗ ਹਿਊਮਨ’ ਵੀ ਹੈ। ਇਸ ਬ੍ਰਾਂਡ ਤੋਂ ਵੀ ਉਨ੍ਹਾਂ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਹੈ। ਇਸ ਦੀ ਵੈਲੂਏਸ਼ਨ ਲਗਭਗ 350 ਕਰੋੜ ਰੁਪਏ ਹੈ।

ਸਲਮਾਨ ਦੀ ਕਈ ਥਾਵਾਂ ’ਤੇ ਸ਼ਾਨਦਾਰ ਪ੍ਰਾਪਰਟੀ ਵੀ ਹੈ। ਸਲਮਾਨ ਖ਼ਾਨ ਨੋਇਡਾ, ਚੰਡੀਗੜ੍ਹ, ਦਿੱਲੀ, ਮੁੰਬਈ ਸਮੇਤ ਕਈ ਥਾਵਾਂ ’ਤੇ ਪ੍ਰਾਪਰਟੀ ਦੇ ਮਾਲਕ ਹਨ। ਉਨ੍ਹਾਂ ਦਾ ਖ਼ੁਦ ਦਾ ਇਕ ਫਾਰਮਹਾਊਸ ਹੈ ਤੇ ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ 5 ਬੀ. ਐੱਚ. ਕੇ. ਬੰਗਲਾ ਵੀ ਹੈ।

ਉਹ ਸੋਸ਼ਲ ਮੀਡੀਆ ਤੋਂ ਚੰਗੀ ਕਮਾਈ ਕਰਦੇ ਹਨ। ਉਹ ਕਿਸੇ ਬ੍ਰਾਂਡ ਲਈ ਇਕ ਪੋਸਟ ਪਾਉਣ ਲਈ ਕਰੋੜਾਂ ਰੁਪਏ ਲੈਂਦੇ ਹਨ।