ਪੰਜਾਬੀ ਗੀਤਕਾਰ ਤੇ ਗਾਇਕ ਸਿੰਗਾ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਸਿੰਗਾ ਨੇ ਆਪਣੀ ਮਿਹਨਤ ਨਾਲ ਸਿਰਫ ਗਾਇਕੀ ’ਚ ਹੀ ਨਹੀਂ, ਸਗੋਂ ਫ਼ਿਲਮ ਇੰਡਸਟਰੀ ’ਚ ਵੀ ਕਦਮ ਰੱਖ ਲਿਆ ਹੈ।
ਸਿੰਗਾ ਦੇ ਪ੍ਰਸ਼ੰਸਕ ਉਸ ਦੇ ਹਰ ਗੀਤ ਤੇ ਫ਼ਿਲਮ ਦੀ ਅਪਡੇਟ ਲਈ ਬੇਤਾਬ ਰਹਿੰਦੇ ਹਨ। ਉਥੇ ਤੁਹਾਨੂੰ ਦੱਸ ਦੇਈਏ ਕਿ ਸਿੰਗਾ ਨੇ ਆਪਣੀ ਕਾਰ ਕਲੈਕਸ਼ਨ ’ਚ ਤੀਜੀ ਕਾਰ ਨੂੰ ਸ਼ਾਮਲ ਕਰ ਲਿਆ ਹੈ।
ਸਿੰਗਾ ਨੇ ਬੀਤੇ ਦਿਨੀਂ ਨਵੀਂ ਕਾਰ ਜੀਪ ਰੁਬੀਕੋਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਾਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਸਿੰਗਾ ਲਿਖਦੇ ਹਨ, ‘ਵਾਹਿਗੁਰੂ ਜੀ ਦਾ ਸ਼ੁਕਰ। ਮਿਹਨਤ ਨਾਲ ਤੀਜੀ ਕਾਰ, ਰੁਬੀਕੋਨ ਮੇਰੇ ਘਰ ’ਚ। ਰੱਬ ਸਭ ਕੁਝ ਦੇ ਦਿੰਦਾ ਬੰਦਾ ਬੇਨੀਤ ਨਹੀਂ ਹੋਣਾ ਚਾਹੀਦਾ। ਆਪਣੇ ਕੰਮ ’ਤੇ ਧਿਆਨ ਦਿਓ ਬਸ। ਨੈਗੇਟੀਵਿਟੀ ਤੋਂ ਦੂਰ ਰਹੋ।’
ਦੱਸ ਦੇਈਏ ਜੀਪ ਰੁਬੀਕੋਨ ਦੀ ਕੀਮਤ ਭਾਰਤ ’ਚ 60 ਲੱਖ ਤੋਂ ਵੱਧ ਹੈ। ਇਹ ਇਕ 4 ਬਾਏ 4 ਅਰਬਨ ਆਫਰੋਡਰ ਕਾਰ ਹੈ, ਜੋ ਬਹੁਤ ਸਾਰੇ ਲੋਕਾਂ ਦੀ ਸੁਪਨਿਆਂ ਦੀ ਕਾਰ ਹੁੰਦੀ ਹੈ।