ਬੱਕਰੀ ਨੇ ਦਿੱਤਾ ਇਨਸਾਨ ਵਰਗੀ ਸ਼ਕਲ ਵਾਲੇ ਬੱਚੇ ਨੂੰ ਜਨਮ, ਦੇਖਣ ਲਈ ਲੱਗੀ ਭੀੜ

0
260

ਨਵੀਂ ਦਿੱਲੀ: ਆਸਾਮ ਦੇ ਕਛਰ ਜ਼ਿਲ੍ਹੇ ‘ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਾਲਤੂ ਬੱਕਰੀ ਨੇ ਇਨਸਾਨ ਵਰਗੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਮਾਮਲੇ ਦਾ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉੱਥੇ ਭੀੜ ਲੱਗ ਗਈ। ਦੱਸਿਆ ਗਿਆ ਹੈ ਕਿ ਇਸ ਬੱਕਰੀ ਦੇ ਬੱਚੇ ਦੀਆਂ ਦੋ ਲੱਤਾਂ ਤੇ ਕੰਨਾਂ ਤੋਂ ਇਲਾਵਾ ਸਭ ਕੁਝ ਮਨੁੱਖ ਵਰਗਾ ਲੱਗ ਰਿਹਾ ਸੀ। ਹਾਲਾਂਕਿ ਬੱਚੇ ਦੇ ਜਨਮ ਤੋਂ ਅੱਧੇ ਘੰਟੇ ਬਾਅਦ ਬੱਕਰੀ ਦੀ ਮੌਤ ਹੋ ਗਈ।

ਮੀਡੀਆ ਰਿਪੋਰਟਾਂ ਮੁਤਾਬਕ ਕਛਰ ਜ਼ਿਲ੍ਹੇ ਦੇ ਗੰਗਾ ਨਗਰ ਪਿੰਡ ‘ਚ ਜਿਵੇਂ ਹੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਇਸ ਮਾਮਲੇ ‘ਚ ਪਸ਼ੂ ਪਾਲਕ ਨੇ ਦੱਸਿਆ ਕਿ ਸੋਮਵਾਰ ਨੂੰ ਜਦੋਂ ਉਸ ਦੀ ਪਾਲਤੂ ਬੱਕਰੀ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਜਦੋਂ ਮੈਂ ਬੱਕਰੀ ਦੇ ਬੱਚੇ ਨੂੰ ਨੇੜਿਓਂ ਦੇਖਿਆ ਤਾਂ ਚਿਹਰਾ ਬਿਲਕੁਲ ਮਨੁੱਖ ਵਰਗਾ ਲੱਗ ਰਿਹਾ ਸੀ। ਇਸ ਬੱਚੇ ਦੀ ਪੂਛ ਵੀ ਨਜ਼ਰ ਨਹੀਂ ਆ ਰਹੀ ਸੀ। ਹਾਲਾਂਕਿ ਅੱਧੇ ਘੰਟੇ ਵਿੱਚ ਹੀ ਬੱਚੇ ਦੀ ਮੌਤ ਹੋ ਗਈ।

ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈ ਸੀ। ਇਸ ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਬੱਕਰੀ ਦਾ ਬੱਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਸੀ। ਹਾਲਾਂਕਿ ਚਿਹਰਾ ਬਿਲਕੁਲ ਮਨੁੱਖੀ ਚਿਹਰੇ ਵਰਗਾ ਲੱਗ ਰਿਹਾ ਸੀ। ਪਿੰਡ ਵਾਸੀਆਂ ਨੂੰ ਲੱਗਾ ਕਿ ਉਨ੍ਹਾਂ ਦੇ ਕਿਸੇ ਪੁਰਖੇ ਨੇ ਬੱਕਰੀ ਦੇ ਪੇਟ ‘ਚ ਜਨਮ ਲਿਆ ਹੈ। ਹਾਲਾਂਕਿ ਸਥਾਨਕ ਲੋਕਾਂ ਨੇ ਉਸ ਨੂੰ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਦਫਨਾਇਆ।