ਬਿੱਗ ਬੌਸ 13’ ਫੇਮ ਆਸਿਮ ਰਿਆਜ਼ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟਰੈਂਡ ਕਰ ਰਹੇ ਹਨ ਪਰ ਇਸ ਵਾਰ ਆਸਿਮ ਆਪਣੀ ਫੈਨ ਫਾਲੋਇੰਗ ਕਾਰਨ ਨਹੀਂ, ਸਗੋਂ ਟਰੋਲਿੰਗ ਕਾਰਨ ਟਰੈਂਡ ਹੋ ਰਹੇ ਹਨ। ਆਸਿਮ ਨੇ ਸ਼ਹਿਨਾਜ਼ ਗਿੱਲ ਦੀ ਡਾਂਸ ਵੀਡੀਓ ’ਤੇ ਕੁਝ ਅਜਿਹਾ ਕਹਿ ਦਿੱਤਾ, ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਨੇ ਆਸਿਮ ਨੂੰ ਬੋਲਣਾ ਸ਼ੁਰੂ ਕਰ ਦਿੱਤਾ। ਸਿਡਨਾਜ਼ ਦੇ ਪ੍ਰਸ਼ੰਸਕਾਂ ਤੋਂ ਬਾਅਦ ਹੁਣ ਟੀ. ਵੀ. ਅਦਾਕਾਰ ਤੇ ‘ਬਿੱਗ ਬੌਸ’ ਦੇ ਸਾਬਕਾ ਮੁਕਾਬਲੇਬਾਜ਼ ਕਰਨਵੀਰ ਬੋਹਰਾ ਨੇ ਵੀ ਆਸਿਮ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।
ਅਸਲ ’ਚ ਸ਼ਹਿਨਾਜ਼ ਗਿੱਲ ਨੇ ਹਾਲ ਹੀ ’ਚ ਆਪਣੇ ਮੈਨੇਜਰ ਦੀ ਮੰਗਣੀ ਸੈਰਾਮਨੀ ਅਟੈਂਡ ਕੀਤੀ ਸੀ। ਸਮਾਰੋਹ ਤੋਂ ਸ਼ਹਿਨਾਜ਼ ਦੀਆਂ ਹੱਸਣ-ਖੇਡਣ ਦੇ ਨਾਲ-ਨਾਲ ਡਾਂਸ ਕਰਦਿਆਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਨੂੰ ਮੁੜ ਤੋਂ ਖ਼ੁਸ਼ ਦੇਖ ਕੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।
Just saw few dancing clips … seriously people get over loved ones so soon 👏
Kya baat
kya baat..…. #Newworld— Asim Riaz (@imrealasim) December 27, 2021
ਇਸ ਦੌਰਾਨ ਆਸਿਮ ਰਿਆਜ਼ ਨੇ ਅਜਿਹਾ ਟਵੀਟ ਕਰ ਦਿੱਤਾ, ਜਿਸ ਨੂੰ ਦੇਖ ਲੋਕਾਂ ਨੂੰ ਲੱਗਦਾ ਹੈ ਕਿ ਆਸਿਮ ਦਾ ਟਵੀਟ ਸ਼ਹਿਨਾਜ਼ ਲਈ ਸੀ ਕਿਉਂਕਿ ਉਸ ਨੂੰ ਸ਼ਹਿਨਾਜ਼ ਦਾ ਡਾਂਸ ਕਰਨਾ ਪਸੰਦ ਨਹੀਂ ਆਇਆ। ਆਸਿਮ ਰਿਆਜ਼ ਨੇ ਆਪਣੇ ਟਵੀਟ ’ਚ ਲਿਖਿਆ, ‘ਹੁਣੇ ਕੁਝ ਡਾਂਸਿੰਗ ਕਲਿੱਪਸ ਦੇਖੀਆਂ, ਸੱਚ ’ਚ ਲੋਕ ਇੰਨੀ ਜਲਦੀ ਆਪਣਿਆਂ ਨੂੰ ਭੁੱਲ ਕੇ ਅੱਗੇ ਵੱਧ ਜਾਂਦੇ ਹਨ। ਕਿਆ ਬਾਤ, ਕਿਆ ਬਾਤ।’
ਆਸਿਮ ਦੇ ਇਸ ਟਵੀਟ ’ਤੇ ਹੰਗਾਮਾ ਮਚ ਗਿਆ ਹੈ। ਲੋਕ ਆਸਿਮ ਦੀ ਸੋਚ ਨੂੰ ਛੋਟਾ ਦੱਸ ਰਹੇ ਹਨ ਤੇ #ShameOnAsimRiaz ਟਰੈਂਡ ਕਰ ਰਿਹਾ ਹੈ।
ਸਿਡਨਾਜ਼ ਦੇ ਪ੍ਰਸ਼ੰਸਕਾਂ ਤੋਂ ਬਾਅਦ ਹੁਣ ਟੀ. ਵੀ. ਅਦਾਕਾਰ ਕਰਨਵੀਰ ਬੋਹਰਾ ਨੇ ਵੀ ਆਸਿਮ ਦੀ ਕਲਾਸ ਲਗਾਈ ਹੈ। ਕਰਨ ਨੇ ਟਵੀਟ ਕੀਤਾ, ‘ਇਸ ਨੂੰ ਮੁੜ ਤੋਂ ਰੀ-ਟਵੀਟ ਕਰਨ ਦਾ ਮਨ ਕਰਦਾ ਹੈ ਕਿਉਂਕਿ ਕੁਝ ਲੋਕ ਦੂਜਿਆਂ ਨੂੰ ਹੱਸਦੇ ਹੋਏ ਨਹੀਂ ਦੇਖ ਸਕਦੇ ਹਨ, ਖ਼ਾਸ ਕਰਕੇ ਜਦੋਂ ਉਹ ਇਕ ਹਨੇਰੀ ਜਗ੍ਹਾ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ।’
I feel like retweeting this again, coz some people just can't see others smile, and specially when they're trying to coming out of a dark place. It's got nothing to do with the #newworld, it's called #tryingtoheal. 🙏 https://t.co/yOClPaB3F4
— Karenvir Bohra (@KVBohra) December 27, 2021
ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੂੰ ਹਮੇਸ਼ਾ ਤੋਂ ਪ੍ਰਸ਼ੰਸਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਹੈ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਪ੍ਰਸ਼ੰਸਕਾਂ ਨੇ ਹਮੇਸ਼ਾ ਸ਼ਹਿਨਾਜ਼ ਦਾ ਸਮਰਥਨ ਕੀਤਾ ਹੈ ਤੇ ਹੁਣ ਆਪਣੀ ਮਨਪਸੰਦ ਅਦਾਕਾਰਾ ਲਈ ਆਸਿਮ ਦੀ ਛੋਟੀ ਸੋਚ ਦੇਖ ਕੇ ਪ੍ਰਸ਼ੰਸਕ ਆਸਿਮ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।