ਸ਼ਹਿਨਾਜ਼ ਗਿੱਲ ਦੇ ਮਾਮਲੇ ’ਤੇ ਆਸਿਮ ਰਿਆਜ਼ ਨੇ ਦਿੱਤੀ ਸਫਾਈ, ਹਿੰਮਾਸ਼ੀ ਖੁਰਾਣਾ ਵੀ ਬੋਲੀ

0
227

ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਜਨਤਕ ਤੌਰ ’ਤੇ ਇਕ ਤਰ੍ਹਾਂ ਨਾਲ ਦੂਰੀ ਬਣਾ ਲਈ ਹੈ। ਹਾਲ ਹੀ ’ਚ ਉਹ ਆਪਣੇ ਮੈਨੇਜਰ ਕੌਸ਼ਲ ਜੋਸ਼ੀ ਦੀ ਮੰਗਣੀ ਸੈਰਾਮਨੀ ’ਚ ਸ਼ਾਮਲ ਹੋਈ, ਜਿਥੇ ਉਸ ਨੂੰ ਡਾਂਸ ਕਰਦੇ ਦੇਖਿਆ ਗਿਆ। ਇਹ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਹੋ ਗਏ ਕਿ ਉਹ ਮੁੜ ਤੋਂ ਸਾਧਾਰਨ ਹੋਣ ਵੱਲ ਪਰਤ ਰਹੀ ਹੈ।


ਇਸ ਵਿਚਾਲੇ ਆਸਿਮ ਰਿਆਜ਼ ਨੇ ਇਕ ਟਵੀਟ ਕਰ ਦਿੱਤਾ, ਜਿਸ ਤੋਂ ਬਾਅਦ ਸ਼ਹਿਨਾਜ਼ ਦੇ ਪ੍ਰਸ਼ੰਸਕ ਭੜਕ ਗਏ ਤੇ ਉਸ ਨੂੰ ਟਰੋਲ ਕਰਨ ਲੱਗੇ। ਹੁਣ ਇਸ ਪੂਰੇ ਮਾਮਲੇ ’ਤੇ ਆਸਿਮ ਨੇ ਇਕ ਹੋਰ ਟਵੀਟ ਕੀਤਾ ਤੇ ਆਪਣੀ ਸਫਾਈ ਦਿੱਤੀ। ਉਸ ਦਾ ਕਹਿਣਾ ਹੈ ਕਿ ਉਸ ਨੇ ਸ਼ਹਿਨਾਜ਼ ਨੂੰ ਲੈ ਕੇ ਕੁਝ ਵੀ ਨਹੀਂ ਕਿਹਾ ਸੀ, ਸਗੋਂ ਉਸ ਦੇ ਟਵੀਟ ਨੂੰ ਗਲਤ ਤਰੀਕੇ ਨਾਲ ਲੈ ਲਿਆ ਗਿਆ।


ਆਸਿਮ ਨੇ ਲਿਖਿਆ ਸੀ, ‘ਕੁਝ ਡਾਂਸਿੰਗ ਵੀਡੀਓਜ਼ ਦੇਖੀਆਂ, ਕੁਝ ਲੋਕ ਇੰਨੀ ਜਲਦੀ ਆਪਣਿਆਂ ਨੂੰ ਭੁੱਲ ਕੇ ਅੱਗੇ ਵੱਧ ਜਾਂਦੇ ਹਨ। ਕਿਆ ਬਾਤ, ਕਿਆ ਬਾਤ।’ ਯੂਜ਼ਰਸ ਨੇ ਜਦੋਂ ਟਰੋਲ ਕੀਤਾ ਤਾਂ ਹੁਣ ਆਸਿਮ ਨੇ ਇਕ ਪੋਸਟ ਲਿਖ ਕੇ ਸਫਾਈ ਦਿੱਤੀ।


ਉਨ੍ਹਾਂ ਲਿਖਿਆ, ‘ਦੋਸਤੋ, ਮੇਰਾ ਧਿਆਨ ਇਸ ਪਾਸੇ ਗਿਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਇਸ ਨੂੰ ਸਾਫ ਕਰਨ ਦੀ ਜ਼ਰੂਰਤ ਹੈ। ਮੈਂ ਪਿਛਲੇ ਮਹੀਨੇ ਜੰਮੂ ’ਚ ਆਪਣੇ ਇਕ ਕਰੀਬੀ ਦੋਸਤ ਨੂੰ ਗੁਆਇਆ ਤੇ ਉਸੇ ਗਰੁੱਪ ਦੇ ਮੇਰੇ ਕੁਝ ਦੋਸਤ ਗੋਆ ’ਚ ਹੁਣ ਪਾਰਟੀ ਕਰ ਰਹੇ ਹਨ।’


ਆਸਿਮ ਨੇ ਅੱਗੇ ਲਿਖਿਆ, ‘ਮੈਂ ਅਸਲ ’ਚ ਉਨ੍ਹਾਂ ਬਾਰੇ ਬੋਲ ਰਿਹਾ ਸੀ, ਨਾ ਕਿ ਤੁਹਾਡੇ ਬਾਰੇ, ਜਿਸ ਨੂੰ ਤੁਸੀਂ ਸਾਰੇ ਸੋਚ ਰਹੇ ਹੋ ਤੇ ਇਕ ਗੱਲ ਯਾਦ ਰੱਖੋ ਜੇਕਰ ਮੈਨੂੰ ਕੁਝ ਕਹਿਣਾ ਹੋਵੇਗਾ ਤਾਂ ਮੈਂ ਸਿੱਧਾ ਆ ਕੇ ਮੂੰਹ ’ਤੇ ਕਹਾਂਗਾ। ਮੇਰੇ ਕਰੀਬੀ ਵੀ ਹਨ। ਮੇਰੇ ਘਰਵਾਲੇ ਵੀ ਇਹੀ ਹਨ। ਇਸ ਲਈ ਇਸ ਤਰ੍ਹਾਂ ਟਾਰਗੇਟ ਕਰਨਾ ਬੰਦ ਕਰੋ ਤੇ ਹਮਦਰਦੀ ਲੈਣਾ ਬੰਦ ਕਰੋ।’

ਆਸਿਮ ਦੇ ਇਸ ਟਵੀਟ ’ਤੇ ਵੀ ਯੂਜ਼ਰਸ ਦੇ ਕੁਮੈਂਟਸ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਉਹ ਪਾਰਟੀ ਕਿਉਂ ਨਹੀਂ ਕਰ ਸਕਦੇ? ਮਤਲਬ ਤੁਸੀਂ ਵੀ ਤਾਂ ਆਪਣੀ ਗਰਲਫਰੈਂਡ ਨਾਲ ਛੁੱਟੀਆਂ ’ਤੇ ਗਏ ਸੀ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਤੂੰ ਤਾਂ ਉਸ ਤੋਂ ਬਾਅਦ ਗਾਣਾ ਰਿਲੀਜ਼ ਕਰ ਰਿਹਾ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇੰਨਾ ਘਟੀਆ ਕਵਰ ਅੱਪ।’ ਇਕ ਨੇ ਲਿਖਿਆ, ‘ਇੰਨੀ ਫੁਟੇਜ ਲੈਣ ਤੋਂ ਬਾਅਦ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਹਮਦਰਦੀ ਲੈ ਰਹੀ ਹੈ। ਵਾਓ।’

ਬਿੱਗ ਬੌਸ 13’ ਫੇਮ ਆਸਿਮ ਰਿਆਜ਼ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟਰੈਂਡ ਕਰ ਰਹੇ ਹਨ ਪਰ ਇਸ ਵਾਰ ਆਸਿਮ ਆਪਣੀ ਫੈਨ ਫਾਲੋਇੰਗ ਕਾਰਨ ਨਹੀਂ, ਸਗੋਂ ਟਰੋਲਿੰਗ ਕਾਰਨ ਟਰੈਂਡ ਹੋ ਰਹੇ ਹਨ। ਆਸਿਮ ਨੇ ਸ਼ਹਿਨਾਜ਼ ਗਿੱਲ ਦੀ ਡਾਂਸ ਵੀਡੀਓ ’ਤੇ ਕੁਝ ਅਜਿਹਾ ਕਹਿ ਦਿੱਤਾ, ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਨੇ ਆਸਿਮ ਨੂੰ ਬੋਲਣਾ ਸ਼ੁਰੂ ਕਰ ਦਿੱਤਾ। ਸਿਡਨਾਜ਼ ਦੇ ਪ੍ਰਸ਼ੰਸਕਾਂ ਤੋਂ ਬਾਅਦ ਹੁਣ ਟੀ. ਵੀ. ਅਦਾਕਾਰ ਤੇ ‘ਬਿੱਗ ਬੌਸ’ ਦੇ ਸਾਬਕਾ ਮੁਕਾਬਲੇਬਾਜ਼ ਕਰਨਵੀਰ ਬੋਹਰਾ ਨੇ ਵੀ ਆਸਿਮ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।

ਅਸਲ ’ਚ ਸ਼ਹਿਨਾਜ਼ ਗਿੱਲ ਨੇ ਹਾਲ ਹੀ ’ਚ ਆਪਣੇ ਮੈਨੇਜਰ ਦੀ ਮੰਗਣੀ ਸੈਰਾਮਨੀ ਅਟੈਂਡ ਕੀਤੀ ਸੀ। ਸਮਾਰੋਹ ਤੋਂ ਸ਼ਹਿਨਾਜ਼ ਦੀਆਂ ਹੱਸਣ-ਖੇਡਣ ਦੇ ਨਾਲ-ਨਾਲ ਡਾਂਸ ਕਰਦਿਆਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਨੂੰ ਮੁੜ ਤੋਂ ਖ਼ੁਸ਼ ਦੇਖ ਕੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।


ਇਸ ਦੌਰਾਨ ਆਸਿਮ ਰਿਆਜ਼ ਨੇ ਅਜਿਹਾ ਟਵੀਟ ਕਰ ਦਿੱਤਾ, ਜਿਸ ਨੂੰ ਦੇਖ ਲੋਕਾਂ ਨੂੰ ਲੱਗਦਾ ਹੈ ਕਿ ਆਸਿਮ ਦਾ ਟਵੀਟ ਸ਼ਹਿਨਾਜ਼ ਲਈ ਸੀ ਕਿਉਂਕਿ ਉਸ ਨੂੰ ਸ਼ਹਿਨਾਜ਼ ਦਾ ਡਾਂਸ ਕਰਨਾ ਪਸੰਦ ਨਹੀਂ ਆਇਆ। ਆਸਿਮ ਰਿਆਜ਼ ਨੇ ਆਪਣੇ ਟਵੀਟ ’ਚ ਲਿਖਿਆ, ‘ਹੁਣੇ ਕੁਝ ਡਾਂਸਿੰਗ ਕਲਿੱਪਸ ਦੇਖੀਆਂ, ਸੱਚ ’ਚ ਲੋਕ ਇੰਨੀ ਜਲਦੀ ਆਪਣਿਆਂ ਨੂੰ ਭੁੱਲ ਕੇ ਅੱਗੇ ਵੱਧ ਜਾਂਦੇ ਹਨ। ਕਿਆ ਬਾਤ, ਕਿਆ ਬਾਤ।’

ਆਸਿਮ ਦੇ ਇਸ ਟਵੀਟ ’ਤੇ ਹੰਗਾਮਾ ਮਚ ਗਿਆ ਹੈ। ਲੋਕ ਆਸਿਮ ਦੀ ਸੋਚ ਨੂੰ ਛੋਟਾ ਦੱਸ ਰਹੇ ਹਨ ਤੇ #ShameOnAsimRiaz ਟਰੈਂਡ ਕਰ ਰਿਹਾ ਹੈ।

ਸਿਡਨਾਜ਼ ਦੇ ਪ੍ਰਸ਼ੰਸਕਾਂ ਤੋਂ ਬਾਅਦ ਹੁਣ ਟੀ. ਵੀ. ਅਦਾਕਾਰ ਕਰਨਵੀਰ ਬੋਹਰਾ ਨੇ ਵੀ ਆਸਿਮ ਦੀ ਕਲਾਸ ਲਗਾਈ ਹੈ। ਕਰਨ ਨੇ ਟਵੀਟ ਕੀਤਾ, ‘ਇਸ ਨੂੰ ਮੁੜ ਤੋਂ ਰੀ-ਟਵੀਟ ਕਰਨ ਦਾ ਮਨ ਕਰਦਾ ਹੈ ਕਿਉਂਕਿ ਕੁਝ ਲੋਕ ਦੂਜਿਆਂ ਨੂੰ ਹੱਸਦੇ ਹੋਏ ਨਹੀਂ ਦੇਖ ਸਕਦੇ ਹਨ, ਖ਼ਾਸ ਕਰਕੇ ਜਦੋਂ ਉਹ ਇਕ ਹਨੇਰੀ ਜਗ੍ਹਾ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ।’


ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੂੰ ਹਮੇਸ਼ਾ ਤੋਂ ਪ੍ਰਸ਼ੰਸਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਹੈ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਪ੍ਰਸ਼ੰਸਕਾਂ ਨੇ ਹਮੇਸ਼ਾ ਸ਼ਹਿਨਾਜ਼ ਦਾ ਸਮਰਥਨ ਕੀਤਾ ਹੈ ਤੇ ਹੁਣ ਆਪਣੀ ਮਨਪਸੰਦ ਅਦਾਕਾਰਾ ਲਈ ਆਸਿਮ ਦੀ ਛੋਟੀ ਸੋਚ ਦੇਖ ਕੇ ਪ੍ਰਸ਼ੰਸਕ ਆਸਿਮ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।