ਕਦੇ ਅਦਾਕਾਰੀ ਦੀ ਦੁਨੀਆ ’ਚ ਆਪਣੇ ਹੁਸਨ ਨਾਲ ਸਭ ਦਾ ਦਿਲ ਜਿੱਤਣ ਵਾਲੀ ਟਵਿੰਕਲ ਖੰਨਾ ਹੁਣ ਆਪਣੇ ਸ਼ਬਦਾਂ ਤੇ ਗੱਲਾਂ ਨਾਲ ਸਾਰਿਆਂ ਦੀ ਵਾਹ-ਵਾਹ ਲੁੱਟਦੀ ਹੈ। ਟਵਿੰਕਲ ਖੰਨਾ ਲੰਮੇ ਸਮੇਂ ਤੋਂ ਅਦਾਕਾਰੀ ਤੋਂ ਦੂਰ ਹੈ ਤੇ ਬਤੌਰ ਸਫਲ ਰਾਈਟਰ ਆਪਣਾ ਜਲਵਾ ਬਿਖੇਰ ਰਹੀ ਹੈ। 29 ਦਸੰਬਰ ਨੂੰ ਟਵਿੰਕਲ ਖੰਨਾ ਜਨਮਦਿਨ ਮਨਾਉਂਦੀ ਹੈ ਤੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਉਹ ਪਤੀ ਅਕਸ਼ੇ ਕੁਮਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।
ਟਵਿੰਕਲ ਤੇ ਅਕਸ਼ੇ ਦੀ ਜੋੜੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹੈ, ਉਥੇ ਦੋਵਾਂ ਦੀ ਗਿਣਤੀ ਪਾਵਰ ਕੱਪਲਜ਼ ’ਚ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਟਵਿੰਕਲ ਖੰਨਾ ਦੀ ਮਾਂ ਡਿੰਪਲ ਕਪਾੜੀਆ ਨੇ ਸ਼ੁਰੂਆਤ ’ਚ ਅਕਸ਼ੇ ਕੁਮਾਰ ਨੂੰ ਸਮਲਿੰਗੀ ਸਮਝ ਲਿਆ ਸੀ।
ਬਾਲੀਵੁੱਡ ਦੇ ਖਿਲਾੜੀ ਅਦਾਕਾਰ ਪ੍ਰਸ਼ੰਸਕਾਂ ਦੇ ਦਿਲਾਂ ਦੇ ਨਾਲ-ਨਾਲ ਬਾਕਸ ਆਫਿਸ ’ਤੇ ਵੀ ਰਾਜ ਕਰਦੇ ਹਨ। ਅਕਸ਼ੇ ਕੁਮਾਰ ਇਕ ਬਿਹਤਰੀਨ ਤੇ ਹਾਜ਼ਰ-ਜਵਾਬ ਅਦਾਕਾਰ ਹਨ, ਜੋ ਆਪਣੇ ਸਵੈਗ ਨਾਲ ਮਹਿਫਿਲ ਲੁੱਟ ਲੈਂਦੇ ਹਨ। ਅਜਿਹੇ ’ਚ ਕਰਨ ਜੌਹਰ ਦੇ ਸ਼ੋਅ ’ਚ ਅਕਸ਼ੇ ਨੇ ਪਤਨੀ ਟਵਿੰਕਲ ਨਾਲ ਸ਼ਿਰਕਤ ਕੀਤੀ ਸੀ। ਉਸ ਦੌਰਾਨ ਇਕ ਪਾਸੇ ਜਿਥੇ ਟਵਿੰਕਲ ਤੇ ਅਕਸ਼ੇ ਨੇ ਖ਼ੂਬ ਮਸਤੀ-ਮਜ਼ਾਕ ਕੀਤਾ ਸੀ, ਉਥੇ ਟਵਿੰਕਲ ਨੇ ਇਕ ਕਿੱਸਾ ਵੀ ਸਾਂਝਾ ਕੀਤਾ ਸੀ।
ਅਸਲ ’ਚ ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ’ ’ਚ ਅਕਸ਼ੇ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਟਵਿੰਕਲ ਦਾ ਹੱਥ ਮੰਗਣ ਲਈ ਉਸ ਦੀ ਮਾਂ ਡਿੰਪਲ ਕਪਾੜੀਆ ਨੂੰ ਮਿਲਣ ਗਏ ਤਾਂ ਉਸ ਸਮੇਂ ਤਕ ਡਿੰਪਲ ਸਮਝਦੀ ਸੀ ਕਿ ਉਹ Gay (ਸਮਲਿੰਗੀ) ਹੈ ਤੇ ਉਹ ਉਸ ਦੀ ਧੀ ਦੀ ਜ਼ਿੰਦਗੀ ਖ਼ਰਾਬ ਕਰ ਦੇਵੇਗਾ। ਹਾਲਾਂਕਿ ਬਾਅਦ ’ਚ ਉਨ੍ਹਾਂ ਦੀ ਗਲਤਫਹਿਮੀ ਦੂਰ ਹੋਈ ਤੇ ਟਵਿੰਕਲ-ਅਕਸ਼ੇ ਇਕ-ਦੂਜੇ ਦੇ ਹੋ ਗਏ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ, ਰਾਈਟਰ ਅਤੇ ਅਦਾਕਾਰਾ ਟਵਿੰਕਲ ਖੰਨਾ ਦਾ ਅੱਜ ਜਨਮ ਦਿਨ ਹੈ। 29 ਦਸੰਬਰ ਨੂੰ ਅਦਾਕਾਰਾ ਆਪਣਾ 48ਵਾਂ ਜਨਮਦਿਨ ਮਨਾਉਣ ਲਈ ਪਰਿਵਾਰ ਨਾਲ ਮੁੰਬਈ ਪਹੁੰਚੀ ਹੈ। ਉਥੇ ਪਹੁੰਚਦੇ ਹੀ ਅਕਸ਼ੈ ਕੁਮਾਰ ਆਪਣੀ ਪਤਨੀ ਦੇ ਨਾਲ ਮਸਤੀ ਦੇ ਮੂਡ ‘ਚ ਨਜ਼ਰ ਆਏ ਅਤੇ ਉਨ੍ਹਾਂ ਨੇ ਟਵਿੰਕਲ ਖੰਨਾ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਅਕਸ਼ੈ ਕੁਮਾਰ ਦੀ ਪਤਨੀ ਲਈ ਇਹ ਖ਼ਾਸ ਜਨਮਦਿਨ ਪੋਸਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਲਦੀਵ ਤੋਂ ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨਾਲ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਦੋਵੇਂ ਸਮੁੰਦਰ ਕਿਨਾਰੇ ਦੇ ਬੀਚੋ-ਬੀਚ ਜਾਲ ਨਾਲ ਬਣੇ ਝੂਲੇ ‘ਤੇ ਲੇਟੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਟਵਿੰਕਲ ਡੈਨਿਮ ਸ਼ਾਰਟਸ ‘ਚ ਕਾਫੀ ਬੋਲਡ ਦਿਖ ਰਹੀ ਹੈ। ਉਧਰ ਅਕਸ਼ੈ ਕੁਮਾਰ ਬਲਿਊ ਆਊਟਫਿੱਟ ‘ਚ ਕਾਫੀ ਜ਼ਬਰਦਸਤ ਲੱਗ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰ ਅਦਾਕਾਰ ਨੇ ਕੈਪਸ਼ਨ ‘ਚ ਲਿਖਿਆ-‘ਤੁਹਾਡਾ ਸਾਥ ਮੇਰੇ ਨਾਲ ਹੈ, ਇਸ ਲਈ ਜੀਵਨ ਦੀਆਂ ਮੁਸ਼ਕਿਲ ਹਾਲਾਤ ਤੋਂ ਪਾਰ ਪਾ ਲੈਣਾ ਮੇਰੇ ਲਈ ਆਸਾਨ ਹੋ ਜਾਂਦਾ ਹੈ…ਜਨਮਦਿਨ ਮੁਬਾਰਕ ਹੋ ਟੀਨਾ’।
ਪਤੀ ਦੇ ਇਸ ਪਿਆਰ ਭਰੇ ਪੋਸਟ ‘ਤੇ ਟਵਿੰਕਲ ਨੇ ਰਿਪਲਾਈ ‘ਚ ਦੋ ਹਾਰਟ ਇਮੋਜੀ ਬਣਾਏ ਹਨ। ਅਕਸ਼ੈ ਦੀ ਪਤਨੀ ਲਈ ਇਸ ਪਿਆਰ ਭਰੇ ਪੋਸਟ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਅਦਾਕਾਰਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਹਾਲ ਹੀ ‘ਚ ਫਿਲਮ ‘ਅਤਰੰਗੀ ਰੇ’ ਰਿਲੀਜ਼ ਹੋਈ ਹੈ। ਇਸ ਫਿਲਮ ‘ਚ ਅਕਸ਼ੈ ਅਦਾਕਾਰਾ ਸਾਰਾ ਅਲੀ ਖਾਨ ਦੇ ਨਾਲ ਸਕਰੀਨ ਸਾਂਝੀ ਕਰਦੇ ਦਿਖਾਈ ਦਿੱਤੇ ਹਨ। ‘ਅਤਰੰਗੀ ਰੇ’ ਤੋਂ ਬਾਅਦ ਅਦਾਕਾਰ ‘ਪ੍ਰਿਥਵੀਰਾਜ’, ‘ਬਚਨ ਪਾਂਡੇ’, ‘ਰੱਖਿਆ ਬੰਧਨ’, ‘ਰਾਮ ਸੇਤੂ’, ‘ਓ ਐੱਮ ਜੀ 2’ ਵਰਗੀਆਂ ਕਈ ਫਿਲਮਾਂ ‘ਚ ਨਜ਼ਰ ਆਉਣਗੇ