ਅਚਾਨਕ ਉਡਦੇ ਹਵਾਈ ਜਹਾਜ ਚ ਵਾਪਰਿਆ ਅਜਿਹਾ ਕੇ ਔਰਤ ਨੂੰ 3 ਘੰਟੇ ਬਾਥਰੂਮ ਚ ਰਹਿਣਾ ਪਿਆ

0
201

ਦੇਸ਼ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਮਹਾਂਮਾਰੀ ਲਗਾਤਾਰ ਆਪਣੀ ਰਫ਼ਤਾਰ ਫੜਦੀ ਹੋਈ ਨਜ਼ਰ ਆ ਰਹੀ ਹੈ । ਹਰ ਰੋਜ਼ ਹੀ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਵਿੱਚ ਹੁਣ ਇਜ਼ਾਫ਼ਾ ਮੁੜ ਤੋਂ ਵੇਖਣ ਨੂੰ ਮਿਲ ਰਿਹਾ ਹੈ । ਬੇਸ਼ੱਕ ਕੋਰੋਨਾ ਦੇ ਮਾਮਲਿਅਾਂ ਦੀ ਰਫ਼ਤਾਰ ਕੁਝ ਧੀਮੀ ਪਈ ਹੈ , ਜਿਸ ਦੇ ਚੱਲਦੇ ਹੁਣ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਵੱਲੋਂ ਆਪਣੇ ਦੇਸ਼ਾਂ ਚ ਕੋਰੋਨਾ ਮਹਾਂਮਾਰੀ ਦੇ ਹਾਲਾਤਾਂ ਅਨੁਸਾਰ ਲਗਾਈਆਂ ਗਈਆਂ ਪਾਬੰਦੀਆਂ ਚ ਰਾਹਤ ਦਿੱਤੀ ਜਾ ਰਹੀ ਹੈ । ਇਸੇ ਵਿਚਕਾਰ ਹੁਣ ਹਵਾਈ ਜਹਾਜ਼ ਵਿਚ ਕੋਰੋਨਾ ਮਹਾਂਮਾਰੀ ਨੇ ਕੁਝ ਅਜਿਹਾ ਕਹਿਰ ਵਿਖਾਇਆ ਕਿ ਇਕ ਔਰਤ ਨੂੰ ਤਿੰਨ ਘੰਟੇ ਤੱਕ ਬਾਥਰੂਮ ਚ ਹੀ ਰਹਿਣਾ ਪਿਆ ।

ਪਰ ਫਲਾਈਟ ਵਿਚ ਬੈਠਣ ਦੇ ਅੱਧੇ ਘੰਟੇ ਬਾਅਦ ਉਸ ਦੇ ਗਲੇ ਦੇ ਵਿੱਚ ਤੇਜ਼ ਦਰਦ ਤੇ ਸੋਜ ਉਸ ਨੂੰ ਮਹਿਸੂਸ ਹੋਣੀ ਸ਼ੁਰੂ ਹੋ ਗਈ ।

ਜਿਸ ਤੋਂ ਬਾਅਦ ਉਸ ਦਾ ਫਲਾਈਟ ਵਿਚ ਹੀ ਕਰੋਨਾ ਰੈਪਿਡ ਟੈਸਟ ਕੀਤਾ ਗਿਆ ਤਾਂ , ਉਹ ਕੋਰੋਨਾ ਪਾਜ਼ੀਟਿਵ ਪਾਈ ਗਈ । ਜਿਸ ਦੇ ਚੱਲਦੇ ਪੂਰੇ ਤਿੰਨ ਘੰਟਿਆਂ ਤਕ ਉਸ ਨੂੰ ਬਾਥਰੂਮ ਦੇ ਵਿਚ ਆਈਸੋਲੇਟਿਡ ਕੀਤਾ ਗਿਆ । ਇਸ ਅੌਰਤ ਨੇ ਦੱਸਿਆ ਕਿ ਉਸ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਸਨ । ਪਰ ਇਸ ਦੇ ਬਾਵਜੂਦ ਵੀ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ । ਜਿਸ ਕਾਰਨ ਉਹ ਕਾਫ਼ੀ ਘਬਰਾਈ ਹੋਈ ਹੈ