ਸਲਮਾਨ ਖ਼ਾਨ ਦਾ ਦਿਸਿਆ ਢਿੱਡ ਤਾਂ ਲੋਕਾਂ ਨੇ ਕਰ ਦਿੱਤਾ ਟਰੋਲ

0
313

ਬਾਲੀਵੁੱਡ ਸਿਤਾਰਿਆਂ ਨੂੰ ਜਿੰਨਾ ਪਿਆਰ ਮਿਲਦਾ ਹੈ, ਉਨਾ ਹੀ ਜ਼ਿਆਦਾ ਉਨ੍ਹਾਂ ਨੂੰ ਆਪਣੀ ਪਰਫੈਕਟ ਬਾਡੀ ਤੇ ਸਟਾਈਲ ਨੂੰ ਲੈ ਕੇ ਫੋਕਸ ਰਹਿਣਾ ਪੈਂਦਾ ਹੈ। ਨਿੱਕੀ ਜਿਹੀ ਭੁੱਲ ਪ੍ਰਸ਼ੰਸਕਾਂ ਨੂੰ ਟਰੋਲਰਜ਼ ’ਚ ਬਦਲ ਦਿੰਦੀ ਹੈ। ਕੁਝ ਅਜਿਹਾ ਹੀ ਹੋਇਆ ਸਲਮਾਨ ਖ਼ਾਨ ਨਾਲ, ਜਦੋਂ ਇਕ ਵੀਡੀਓ ’ਚ ਉਨ੍ਹਾਂ ਦਾ ਢਿੱਡ ਨਜ਼ਰ ਆਇਆ। ਇਸ ਵੀਡੀਓ ’ਚ ਸਲਮਾਨ ਖ਼ਾਨ ਨੂੰ ਆਪਣੀ ਬਲਾਕਬਸਟਰ ਹਿੱਟ ਫ਼ਿਲਮ ‘ਦਬੰਗ’ ਦੇ ਗੀਤ ‘ਪਾਂਡੇ ਜੀ’ ’ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਵਾਇਰਲ ਹੋ ਰਹੀ ਇਸ ਵੀਡੀਓ ’ਚ ਢਿੱਡ ਦਿਸੇ ਜਾਣ ਤੋਂ ਬਾਅਦ ਲੋਕਾਂ ਵਲੋਂ ਬੇਰਹਿਮੀ ਨਾਲ ਟਰੋਲ ਕੀਤਾ ਗਿਆ। ਜ਼ਾਹਿਰ ਹੈ ਕਿ ਇਹ ਇਕ ਪੁਰਾਣੀ ਵੀਡੀਓ ਹੈ, ਜੋ ਹਾਲ ਹੀ ’ਚ ਇੰਟਰਨੈੱਟ ’ਤੇ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਸਲਮਾਨ ਖ਼ਾਨ ਦੇ ਹਾਲ ਹੀ ’ਚ ਖ਼ਤਮ ਹੋਏ ‘ਦਬੰਗ ਟੂਰ’ ਨਾਲ ਜੋੜਿਆ ਜਾ ਰਿਹਾ ਹੈ।

ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਦੱਸਿਆ ਕਿ ਸੁਪਰਸਟਾਰ ਕੋਲ ਇਕ ਢਿੱਡ ਹੈ, ਜੋ ਉਹ ਲੁਕਾਉਣ ’ਚ ਮਾਹਿਰ ਹਨ। ਉਥੇ ਕੁਝ ਲੋਕਾਂ ਨੇ ਉਨ੍ਹਾਂ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਅੰਤਿਮ’ ’ਚ ਦਿਸੇ 8 ਪੈਕ ਐਬਸ ’ਤੇ ਸਵਾਲ ਚੁੱਕੇ।

ਲੋਕ ਇਸ ਵੀਡੀਓ ’ਤੇ ਕੁਮੈਂਟ ਕਰਕੇ ਲਿਖ ਰਹੇ ਹਨ, ‘ਢਿੱਡ ਨਿਕਲ ਗਿਆ ਹੈ।’ ਇਕ ਯੂਜ਼ਰ ਨੇ ਲਿਖਿਆ, ‘ਅਜਿਹਾ ਕੀ ਕੀਤਾ ਕਿ 8 ਪੈਕ ਐਬਸ ਗਾਇਬ ਹੋ ਗਏ।’ ਇਕ ਯੂਜ਼ਰ ਨੇ ਲਿਖਿਆ, ‘ਭਾਈ ਦੇ ਪੈਕਸ ਤਾਂ ਫੈਮਿਲੀ ਪੈਕ ਬਣ ਗਏ ਹਨ।’