ਕਪਿਲ ਸ਼ਰਮਾ ਨਾਲ ਨਾਰਾਜ਼ ਹੋਈ ਸੰਨੀ ਲਿਓਨ, ਮੀਕਾ ਸਿੰਘ ਸਾਹਮਣੇ ਦੱਸੀ ਨਾਰਾਜ਼ਗੀ ਦੀ ਵਜ੍ਹਾ

0
278

ਕਾਮੇਡੀਅਨ ਕਪਿਲ ਸ਼ਰਮਾ ਦਾ ‘ਦਿ ਕਪਿਲ ਸ਼ਰਮਾ’ ਸ਼ੋਅ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਹੈ ਅਤੇ ਇਸ ‘ਚ ਮਨੋਰੰਜਨ ਦੀ ਓਵਰਡੋਜ਼ ਹੈ। ਸ਼ੋਅ ‘ਚ ਹਰ ਰੋਜ਼ ਨਵੇਂ-ਨਵੇਂ ਮਹਿਮਾਨ ਆਉਂਦੇ ਹਨ ਅਤੇ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ। ਸ਼ੋਅ ਦੇ ਆਉਣ ਵਾਲੇ ਐਪੀਸੋਡ ‘ਚ ਸੋਸ਼ਲ ਮੀਡੀਆ ਸੈਨਸੈਸ਼ਨ ਸੰਨੀ ਲਿਓਨ ਅਤੇ ਮੀਕਾ ਸਿੰਘ ਇਕੱਠੇ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਸੋਨੀ ਟੀ. ਵੀ. ਨੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੋਅ ਦਾ ਨਵਾਂ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ‘ਚ ਸੰਨੀ ਲਿਓਨ ਕਪਿਲ ਸ਼ਰਮਾ ਨੂੰ ਸ਼ਿਕਾਇਤ ਕਰਦੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਪ੍ਰੋਮੋ ‘ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਕਪਿਲ ਸ਼ਰਮਾ ਸੰਨੀ ਲਿਓਨ ਨੂੰ ਕਹਿੰਦੇ ਹਨ ਕਿ ਤੁਹਾਨੂੰ ਮਿਲੇ ਕਾਫੀ ਸਮਾਂ ਹੋ ਗਿਆ ਹੈ ਤਾਂ ਸੰਨੀ ਥੋੜ੍ਹੀ ਉਦਾਸ ਹੋ ਜਾਂਦੀ ਹੈ। ਉਹ ਉਦਾਸੀ ਭਰੀ ਲਹਿਜੇ ‘ਚ ਆਖਦੀ ਹੈ, ”ਮੈਨੂੰ ਪਤਾ ਹੈ, ਹੁਣ ਤੁਸੀਂ ਮੈਨੂੰ ਫ਼ੋਨ ਨਹੀਂ ਕਰਦੇ, ਹਾਏ ਵੀ ਨਹੀਂ ਕਹਿੰਦੇ, ਕੁਝ ਵੀ ਨਹੀਂ ਕਹਿੰਦੇ। ਇਹ ਸਭ ਸੁਣ ਕੇ ਕਪਿਲ ਸ਼ਰਮਾ ਕਿੱਥੇ ਚੁੱਪ ਰਹਿਣ ਵਾਲਾ ਸੀ। ਉਹ ਸਿਰਫ ਆਪਣੀ ਹਾਜ਼ਰ ਜਵਾਬੀ ਕਰਕੇ ਜਾਣਿਆ ਜਾਂਦਾ ਹੈ। ਸੰਨੀ ਲਿਓਨ ਨੂੰ ਜਵਾਬ ਦਿੰਦੇ ਹੋਏ ਕਪਿਲ ਸ਼ਰਮਾ ਕਹਿੰਦਾ ਹੈ ਕਿ ਮੈਂ ਤੁਹਾਡੇ ਫੋਨ ਨੰਬਰ ਦੀ ਉਡੀਕ ਕਰਦੇ-ਕਰਦੇ ਹੋਏ ਹੀ ਵਿਆਹ ਕਰਵਾ ਲਿਆ।

ਦੱਸ ਦਈਏ ਕਿ ਆਉਣ ਵਾਲੇ ਇਸ ਸ਼ੋਅ ਦੇ ਅਗਲੇ ਐਪੀਸੋਡ ‘ਚ ਸੰਨੀ ਲਿਓਨ ਨਾਲ ਮੀਕਾ ਸਿੰਘ, ਸ਼ਾਰੀਬ ਸਾਬਰੀ ਤੇ ਤੋਸ਼ੀ ਸਾਬਰੀ ਵੀ ਨਜ਼ਰ ਆਉਣਗੇ। ਮੀਕਾ ਸਿੰਘ ਤੇ ਕਪਿਲ ਸ਼ਰਮਾ ਦੀ ਆਪਸ ‘ਚ ਬਹੁਤ ਵਧੀਆ ਬਾਂਡਿੰਗ ਹੈ। ਅਜਿਹੇ ‘ਚ ਜਦੋਂ ਦੋਵੇਂ ਸ਼ੋਅ ‘ਚ ਇਕੱਠੇ ਨਜ਼ਰ ਆਉਣਗੇ ਤਾਂ ਪ੍ਰਸ਼ੰਸਕਾਂ ਦਾ ਮਨੋਰੰਜਨ ਵੀ ਦੁੱਗਣਾ ਹੋ ਜਾਵੇਗਾ। ਮਹਿਮਾਨ ਵੀ ਸ਼ੋਅ ਦੀ ਕਾਸਟ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰੋਮੋ ‘ਚ ਸੁਮੋਨਾ ਚੱਕਰਵਰਤੀ ਵੀ ਨਜ਼ਰ ਆ ਰਹੀ ਹੈ ਪਰ ਹਾਲ ਹੀ ‘ਚ ਸੁਮੋਨਾ ਕੋਰੋਨਾ ਪਾਜ਼ੋਟਿਵ ਪਾਈ ਗਈ ਹੈ। ਉਸ ਨੇ ਦੱਸਿਆ ਕਿ ਉਹ ਕੁਆਰੰਟੀਨ ‘ਚ ਹੈ ਅਤੇ ਪੂਰੀ ਸਾਵਧਾਨੀ ਵਰਤ ਰਹੀ ਹੈ।