ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਬਾਰੇ ਆਈ ਇਹ ਖਬਰ, ਬੁਆਏਫ੍ਰੈਂਡ ਨੇ ਕਹੀ ਇਹ ਗਲ

0
206

ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਓਮੀਕ੍ਰੋਨ ਦੀ ਚਪੇਟ ’ਚ, ਕਿਹਾ- ‘ਇਸ ਜ਼ਿੱਦੀ ਵੇਰੀਐਂਟ ਨੇ…’

ਬਾਲੀਵੁੱਡ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੀ ਇਸ ਦਹਿਸ਼ਤ ਵਿਚਾਲੇ ਓਮੀਕ੍ਰੋਨ ਵੇਰੀਐਂਟ ਦਾ ਪ੍ਰਕੋਪ ਵੀ ਵੱਧ ਰਿਹਾ ਹੈ। ਹੁਣ ਓਮੀਕ੍ਰੋਨ ਵੇਰੀਐਂਟ ਨੇ ਬਾਲੀਵੁੱਡ ’ਚ ਦਸਤਕ ਦੇ ਦਿੱਤੀ ਹੈ। ਸੁਜ਼ੈਨ ਖ਼ਾਨ ਓਮੀਕ੍ਰੋਨ ਦਾ ਸ਼ਿਕਾਰ ਹੋ ਗਈ ਹੈ। ਉਸ ਨੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਸੁਜ਼ੈਨ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਕੋਵਿਡ-19 ਨੂੰ ਚਕਮਾ ਦੇਣ ਦੇ ਦੋ ਸਾਲਾਂ ਬਾਅਦ ਤੀਜੇ ਸਾਲ 2022 ’ਚ ਇਸ ਜ਼ਿੱਦੀ ਓਮੀਕ੍ਰੋਨ ਵੇਰੀਐਂਟ ਨੇ ਆਖਿਰਕਾਰ ਮੇਰੇ ਇਮੀਊਨ ਸਿਸਟਮ ’ਤੇ ਹਮਲਾ ਕਰ ਦਿੱਤਾ। ਬੀਤੀ ਰਾਤ ਮੇਰਾ ਟੈਸਟ ਪਾਜ਼ੇਟਿਵ ਆਇਆ। ਕਿਰਪਾ ਕਰਕੇ ਸੁਰੱਖਿਅਤ ਰਹੋ ਤੇ ਆਪਣਾ ਖਿਆਲ ਰੱਖੋ। ਇਹ ਬਹੁਤ ਛੂਤਕਾਰੀ ਹੈ।’

ਸੁਜ਼ੈਨ ਦੀ ਇਸ ਪੋਸਟ ’ਤੇ ਉਸ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਉਸ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਹੈ। ਨੀਲਮ ਕੋਠਾਰੀ, ਫਰਾਹ ਖ਼ਾਨ, ਬਿਪਾਸ਼ਾ ਬਾਸੂ, ਜਾਰਜੀਆ ਐਂਡਰਿਆਨੀ, ਸੰਜੇ ਕਪੂਰ ਸਮੇਤ ਹੋਰ ਮਸ਼ਹੂਰ ਹਸਤੀਆਂ ਤੇ ਪ੍ਰਸ਼ੰਸਕਾਂ ਨੇ ਟਿੱਪਣੀ ਕੀਤੀ ਹੈ।

ਸੁਜ਼ੈਨ ਨੇ ਇਕ ਦਿਨ ਪਹਿਲਾਂ ਆਪਣੇ ਸਾਬਕਾ ਪਤੀ ਰਿਤਿਕ ਰੌਸ਼ਨ ਦੇ ਜਨਮਦਿਨ ’ਤੇ ਖ਼ਾਸ ਸੁਨੇਹਾ ਲਿਖਿਆ ਸੀ। ਸੁਜ਼ੈਨ ਨੇ ਰਿਤਿਕ ਦੇ ਪੁੱਤਰਾਂ ਨਾਲ ਇਕ ਖ਼ੂਬਸੂਰਤ ਵੀਡੀਓ ਸਾਂਝੀ ਕੀਤੀ ਹੈ ਤੇ ਅਦਾਕਾਰ ਨੂੰ ‘ਬੈਸਟ ਡੈਡ’ ਆਖਿਆ ਹੈ।