ਨੀਰੂ ਬਾਜਵਾ ਦੀ ਭੈਣ ਰੁਬੀਨਾ ਮੰਗੇਤਰ ਨਾਲ ਨਿਕਲੀ ਰੋਮਾਂਟਿਕ ਡੇਟ ‘ਤੇ, ਵੇਖੋ ਤਸਵੀਰਾਂ

0
310

ਪੰਜਾਬੀ ਫ਼ਿਲਮ ਇੰਡਸਟਰੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਇੰਨੀਂ ਦਿਨੀਂ ਆਪਣੇ ਮੰਗੇਤਰ ਨਾਲ ਘੁੰਮ ਰਹੀ ਹੈ। ਹਾਲ ਹੀ ਰੁਬੀਨਾ ਬਾਜਵਾ ਆਪਣੇ ਮੰਗੇਤਰ ਨਾਲ ਡਿਨਰ ਡੇਟ ‘ਤੇ ਗਈ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਰੁਬੀਨਾ ਮੰਗੇਤਰ ਨਾਲ ਰੋਮਾਂਟਿਕ ਡਿਨਰ ਡੇਟ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਇਸ ਜੋੜੀ ਨੇ ਕੁਝ ਮਹੀਨੇ ਪਹਿਲਾਂ ਹੀ ਮੰਗਣੀ ਕਰਵਾਈ ਹੈ। ਹਾਲਾਂਕਿ ਖ਼ਬਰਾਂ ਤਾਂ ਵੀ ਆਈਆਂ ਸਨ ਕਿ ਇਹ ਦੋਵੇਂ ਕਿਸੇ ਵੀ ਮਹੀਨੇ ‘ਚ ਵਿਆਹ ਕਰਵਾ ਸਕਦੇ ਹਨ। ਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ।

ਰੁਬੀਨਾ ਬਾਜਵਾ ਵੀ ਆਪਣੀ ਭੈਣ ਨੀਰੂ ਬਾਜਵਾ ਵਾਂਗ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਉਸ ਨੇ ‘ਸਰਗੀ’, ‘ਮੁੰਡਾ ਹੀ ਚਾਹੀਦਾ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ।

ਦੱਸਣਯੋਗ ਹੈ ਕਿ ਰੁਬੀਨਾ ਬਾਜਵਾ ਆਪਣੇ ਮੰਗੇਤਰ ਨਾਲ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਕਾਫੀ ਸਮੇਂ ਤੋਂ ਉਸ ਨਾਲ ਰਿਲੇਸ਼ਨਸ਼ਿਪ ‘ਚ ਸੀ।

ਨੀਰੂ ਬਾਜਵਾ ਹੀ ਉਸ ਨੂੰ ਅਦਾਕਾਰੀ ਦੇ ਖ਼ੇਤਰ ‘ਚ ਲੈ ਕੇ ਆਈ। ਨੀਰੂ ਬਾਜਵਾ ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਅਮਿਟ ਛਾਪ ਛੱਡੀ ਹੈ।