ਪਰਮੀਸ਼ ਵਰਮਾ ਨੇ ਸ਼ਾਨਦਾਰ ਅੰਦਾਜ਼ ‘ਚ ਗੀਤ ਗਰੇਵਾਲ ਨਾਲ ਮਨਾਈ ਵਿਆਹ ਦੀ ਪਹਿਲੀ ‘ਲੋਹੜੀ’ (ਵੇਖੋ ਵੀਡੀਓ)

0
144

ਬੀਤੇ ਦਿਨੀਂ ‘ਲੋਹੜੀ’ ਦਾ ਤਿਉਹਾਰ ਦੇਸ਼ ਭਰ ‘ਚ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਾਲ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀ ਪਹਿਲੀ ਲੋਹੜੀ ਸੀ। ਇਸ ਕਰਕੇ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਨੇ ਵਿਆਹ ਦੀ ਪਹਿਲੀ ‘ਲੋਹੜੀ’ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਈ, ਜਿਸ ਦਾ ਇਕ ਵੀਡੀਓ ਵੀ ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਰਮੀਸ਼ ਵਰਮਾ ਆਪਣੀ ਪਤਨੀ ਗੀਤ ਗਰੇਵਾਲ ਨਾਲ ਭੁੱਗੇ ‘ਚ ਤਿਲ ਰਿਉੜੀਆਂ ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਨੂੰ ਵਧਾਈਆਂ ਦੇ ਰਿਹਾ ਹੈ।

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਹਾਲ ਹੀ ‘ਚ ਗੀਤ ਗਰੇਵਾਲ ਨਾਲ ਕੈਨੇਡਾ ‘ਚ ਵਿਆਹ ਕਰਵਾਇਆ ਸੀ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਕੈਨੇਡਾ ਤੋਂ ਬਾਅਦ ਪਰਮੀਸ਼ ਵਰਮਾ ਨੇ ਵਿਆਹ ਦੀ ਰਿਸੈਪਸ਼ਨ ਪਾਰਟੀ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਵੀ ਰੱਖੀ ਸੀ, ਜਿਸ ਪੰਜਾਬੀ ਇੰਡਸਟਰੀ ਦੇ ਸਾਰੇ ਉੱਘੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਪਰਮੀਸ਼ ਦਾ ਵਿਆਹ ਕੈਨੇਡਾ ‘ਚ ਹੋਇਆ ਸੀ, ਜਿਸ ਕਰਕੇ ਪੰਜਾਬ ਵਾਲੇ ਉਸ ਦੇ ਮਹਿਮਾਨ ਵਿਆਹ ‘ਚ ਸ਼ਾਮਲ ਨਹੀਂ ਹੋ ਸਕੇ ਸਨ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਪੰਜਾਬ ਆ ਕੇ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਸੀ।

ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਨਿੱਕੀ ਤੰਬੋਲੀ ਨਾਲ ਗੀਤ ‘ਚ ਨਜ਼ਰ ਆਉਣਗੇ। ਇਸ ਦੀਆਂ ਕੁਝ ਤਸਵੀਰਾਂ ਵੀ ਪਰਮੀਸ਼ ਵਰਮਾ ਨੇ ਸਾਂਝੀਆਂ ਕੀਤੀਆਂ ਸਨ।