ਹੁਨਰਬਾਜ਼’ ‘ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ, ਪ੍ਰੋਮੋ ਵੀਡੀਓ ਦੇਖ ਉਤਸ਼ਾਹਿਤ ਹੋਏ ਪ੍ਰਸ਼ੰਸਕ

0
311

ਰਿਐਲਿਟੀ ਸ਼ੋਅ ਬਿੱਗ ਬੌਸ 13 ਦੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਇਕ ਵਾਰ ਫਿਰ ਤੋਂ ਸੁਰਖ਼ੀਆਂ ’ਚ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਸ਼ਹਿਨਾਜ਼ ਗਿੱਲ ਜਲਦ ਟੀਵੀ ਦੇ ਰਿਐਲਿਟੀ ਸ਼ੋਅ ‘ਹੁਨਰਬਾਜ਼-ਦੇਸ਼ ਦੀ ਸ਼ਾਨ’ ’ਚ ਨਜ਼ਰ ਆਵੇਗੀ। ਇਸ ਸ਼ੋਅ ਨਾਲ ਜੁੜੀ ਉਨ੍ਹਾਂ ਦਾ ਇਕ ਵੀਡੀਓ ਪ੍ਰੋਮੋ ਰਿਲੀਜ਼ ਹੋਇਆ ਹੈ। ਜਿਸ ’ਚ ਸ਼ਹਿਨਾਜ਼ ਗਿੱਲ ਆਪਣੀ ਗਾਇਕੀ ਦਾ ਸ਼ਾਨਦਾਰ ਹੁਨਰ ਪੇਸ਼ ਕਰਦੀ ਦਿਖਾਈ ਦੇ ਰਹੀ ਹੈ।

ਕਲਰਸ ਟੀਵੀ ਚੈਨਲ ਨੇ ਸ਼ੋਅ ‘ਹੁਨਰਬਾਜ਼- ਦੇਸ਼ ਕੀ ਸ਼ਾਨ’ ਨਾਲ ਸਬੰਧਿਤ ਇਕ ਵੀਡੀਓ ਪ੍ਰੋਮੋ ਜਾਰੀ ਕੀਤਾ ਹੈ। ਇਸ ਵੀਡੀਓ ਪ੍ਰੋਮੋ ‘ਚ ਸ਼ਹਿਨਾਜ਼ ਗਿੱਲ ਆਪਣੀ ਆਵਾਜ਼ ਦਾ ਜਾਦੂ ਦਿਖਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਪ੍ਰੋਮੋ ‘ਚ ਉਹ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਫਿਲਮ ‘ਸ਼ੇਰਸ਼ਾਹ’ ਦੇ ਹਿੱਟ ਗੀਤ ‘ਰਾਂਝਾ’ ‘ਤੇ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਕਹਿੰਦੀ ਹੈ, ‘ਮੇਰੇ ਕੋਲ ਵੀ ਅਜਿਹਾ ਹੁਨਰ ਹੈ ਜੋ ਮੈਨੂੰ ਬਹੁਤ ਖੁਸ਼ੀ ਤੇ ਆਰਾਮ ਦਿੰਦਾ ਹੈ।’

ਹੁਨਰਬਾਜ਼-ਦੇਸ਼ ਕੀ ਸ਼ਾਨ’ ਨਾਲ ਸਬੰਧਿਤ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਪ੍ਰੋਮੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਭਿਨੇਤਰੀ ਦੇ ਪ੍ਰਸ਼ੰਸਕ ਅਤੇ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਉਸ ਦੇ ਵੀਡੀਓ ਪ੍ਰੋਮੋ ਨੂੰ ਬਹੁਤ ਪਸੰਦ ਕਰ ਰਹੇ ਹਨ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਵੀਡੀਓ ਪ੍ਰੋਮੋ ਨੂੰ ਲਾਈਕ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

ਹਾਲ ਹੀ ‘ਚ ਸ਼ਹਿਨਾਜ਼ ਗਿੱਲ ਆਪਣੇ ਨਵੇਂ ਫੋਟੋਸ਼ੂਟ ਨੂੰ ਲੈ ਕੇ ਚਰਚਾ ‘ਚ ਰਹੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਸੀ। ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਆਲ ਬਲੈਕ ਲੁੱਕ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ।