ਕਿੰਨਾ ਪੜ੍ਹੇ-ਲਿਖੇ ਨੇ ਤੁਹਾਡੇ ਚਹੇਤੇ ਸਟਾਰ ਕਿੱਡਸ! ਇਕ ਨੇ ਤਾਂ ਅੱਧ ਵਿਚਾਲੇ ਛੱਡੀ ਪੱਤਰਕਾਰੀ ਦੀ ਪੜ੍ਹਾਈ

0
250

ਇਹ ਗੱਲ ਆਮ ਆਖੀ ਜਾਂਦੀ ਹੈ ਕਿ ਬਾਲੀਵੁੱਡ ’ਚ ਨੈਪੋਟੀਜ਼ਮ ਬਹੁਤ ਹੈ, ਯਾਨੀ ਭਾਈ-ਭਤੀਜਾਵਾਦ। ਆਏ ਦਿਨ ਕਿਸੇ ਨਾ ਕਿਸੇ ਬਾਲੀਵੁੱਡ ਫ਼ਿਲਮ ’ਚ ਸਾਨੂੰ ਕਿਸੇ ਦਿੱਗਜ ਅਦਾਕਾਰ ਜਾਂ ਅਦਾਕਾਰਾ ਦਾ ਪੁੱਤ ਜਾਂ ਧੀ ਕਿਸੇ ਨਾ ਕਿਸੇ ਫ਼ਿਲਮ ’ਚ ਦੇਖਣ ਨੂੰ ਮਿਲ ਹੀ ਜਾਂਦੇ ਹਨ। ਇਨ੍ਹਾਂ ਨੂੰ ਸਟਾਰ ਕਿੱਡਸ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਟਾਰ ਕਿੱਡਸ ਕਿੰਨੇ ਕੁ ਪੜ੍ਹੇ-ਲਿਖੇ ਹਨ। ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਇਸ ਖ਼ਬਰ ਦੇ ਵਿਚ–

ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਨੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਇਤਿਹਾਸ ਤੇ ਰਾਜਨੀਤੀ ਵਿਗਿਆਨ ’ਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਬੈਚਲਰ ਆਫ ਫਾਈਨ ਆਰਟ, ਸਿਨੇਮੈਟਿਕ ਆਰਟਸ, ਫ਼ਿਲਮ ਤੇ ਟੈਲੀਵਿਜ਼ਨ ਪ੍ਰੋਡਕਸ਼ਨ ’ਚ ਗ੍ਰੈਜੂਏਸ਼ਨ ਕੀਤੀ ਹੈ। ਆਰੀਅਨ ਫ਼ਿ ਨਿਰਮਾਤਾ ਬਣਨਾ ਚਾਹੁੰਦਾ ਹੈ।

ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦਾ ਪੁੱਤਰ ਇਬ੍ਰਾਹਿਮ ਅਲੀ ਖ਼ਾਨ ਲੰਡਨ ਦੇ ਇਕ ਬੋਰਡਿੰਗ ਸਕੂਲ ’ਚ ਪੜ੍ਹਨ ਲਈ ਰਿਹਾ। ਉਹ ਅਦਾਕਾਰ ਬਣਨਾ ਚਾਹੁੰਦਾ ਹੈ, ਇਸ ਲਈ ਉਹ ਕਰਨ ਜੌਹਰ ਦੀ ਅਗਲੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਹੈ ਤੇ ਫ਼ਿਲਮ ਨਿਰਮਾਣ ਨਾਲ ਜੁੜੀਆਂ ਬਾਰੀਕੀਆਂ ਸਿੱਖ ਰਿਹਾ ਹੈ।

ਸ਼ਾਹਰੁਖ ਤੇ ਗੌਰੀ ਦੀ ਧੀ ਸੁਹਾਨਾ ਖ਼ਾਨ ਨਿਊਯਾਰਕ ਯੂਨੀਵਰਸਿਟੀ ਦੇ ਟਿਸ਼ ਸਕੂਲ ਆਫ ਆਰਟਸ ਤੋਂ ਫ਼ਿਲਮ ਮੇਕਿੰਗ ਦਾ ਕੋਰਸ ਕਰ ਰਹੀ ਹੈ। 21 ਸਾਲ ਦੀ ਸੁਹਾਨਾ ਅਦਾਕਾਰਾ ਬਣਨਾ ਚਾਹੁੰਦੀ ਹੈ।

ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਵੱਡੀ ਧੀ ਜਾਨ੍ਹਵੀ ਕਪੂਰ ਇਕ ਅਦਾਕਾਰਾ ਬਣਨਾ ਚਾਹੁੰਦੀ ਸੀ, ਇਸ ਲਈ ਉਸ ਨੇ ਲਾਸ ਏਂਜਲਸ ਦੇ ਲੀ ਸਟ੍ਰਾਸਬਰਗ ਥੀਏਟਰ ਤੇ ਫ਼ਿਲਮ ਇੰਸਟੀਚਿਊਟ ’ਚ ਫ਼ਿਲਮ ਨਿਰਮਾਣ ਦਾ ਕੋਰਸ ਕੀਤਾ ਤੇ ਫਿਰ ਕਰਨ ਜੌਹਰ ਦੀ ਪ੍ਰੋਡਕਸ਼ਨ ਫ਼ਿਲਮ ‘ਧੜਕ’ ਨਾਲ ਡੈਬਿਊ ਕੀਤਾ।

ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਛੋਟੀ ਧੀ ਖੁਸ਼ੀ ਕਪੂਰ ਨਿਊਯਾਰਕ ਫ਼ਿਲਮ ਅਕੈਡਮੀ ਤੋਂ ਫ਼ਿਲਮ ਮੇਕਿੰਗ ਦਾ ਕੋਰਸ ਕਰ ਰਹੀ ਹੈ। 23 ਸਾਲਾ ਖੁਸ਼ੀ ਅਦਾਕਾਰਾ ਬਣਨਾ ਚਾਹੁੰਦੀ ਹੈ।

ਅਨਨਿਆ ਪਾਂਡੇ ਨੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਤੋਂ ਪੱਤਰਕਾਰੀ ’ਚ ਗ੍ਰੈਜੂਏਸ਼ਨ ਲਈ ਦਾਖ਼ਲਾ ਲਿਆ ਸੀ ਪਰ ‘ਸਟੂਡੈਂਟ ਆਫ ਦਿ ਈਅਰ 2’ ’ਚ ਮੁੱਖ ਹੀਰੋਇਨ ਦੀ ਪੇਸ਼ਕਸ਼ ਹੋਣ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਸੀ। ਅਨਨਿਆ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਦੀ ਧੀ ਹੈ।